108MP ਕੈਮਰਾ ਤੇ ਅਨੋਖੀ ਡਿਸਪਲੇਅ ਵਾਲਾ ਸ਼ਾਓਮੀ ਦਾ ਨਵਾਂ ਸਮਾਰਟਫੋਨ ਲਾਂਚ

09/24/2019 5:03:36 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣਾ ਨਵਾਂ ਸਮਾਰਟਫੋਨ Mi Mix Alpha ਪੇਸ਼ ਕਰ ਦਿੱਤਾ ਹੈ। ਇਸ ਫੋਨ ’ਚ ਵਾਟਰਫਾਲ ਡਿਸਪਲੇਅ ਲਗਾਈ ਗਈ ਹੈ। ਇਸ ਸਮਾਰਟਫੋਨ ’ਚ ਪੂਰੀ ਤਰ੍ਹਾਂ ਕਰਵਡ ਐੱਜਿਸ ਦਿੱਤੇ ਗਏ ਹਨ। ਡਿਸਪਲੇਅ ਦੇ ਕਰਵਡ ਇੰਨੇ ਮੁੜੇ ਹਨ ਕਿ ਪਿਛਲੇ ਪਾਸੇ ਵੀ ਤੁਹਾਨੂੰ ਡਿਸਪਲੇਅ ਦਿਖਾਈ ਦੇਵੇਗੀ। ਫੋਨ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਇਸ ਨੂੰ ਸਕਰੀਨ ਨਾਲ ਹੀ ਤਿਆਰ ਕੀਤਾ ਗਿਆ ਹੈ। ਸਾਈਡ ’ਚ ਤੁਹਾਨੂੰ ਨੈੱਟਵਰਕ ਸਿਗਨਲ ਅਤੇ ਬੈਟਰੀ ਪਰਸੈਂਟੇਜ ਵਰਗੀ ਜਾਣਕਾਰੀ ਦਿਸੇਗੀ ਜੋ ਆਈਕਨ ਹਨ। ਸੈਲਫੀ ਕੈਮਰਾ ਨਹੀਂ ਹੈ, ਸੈਲਫੀ ਕਲਿਕ ਕਰਨ ਲਈਫੋਨ ਨੂੰ ਘੁੰਮਾਉਣਾ ਅਤੇ ਰੀਅਰ ਕੈਮਰਾ ਹੀ ਸੈਲਫੀ ਕੈਮਰੇ ਦਾ ਕੰਮ ਕਰੇਗਾ। ਡਿਸਪਲੇਅ ਦਾ ਮੁੜੇ ਹੋਏ ਪਿਛਲੇ ਹਿੱਸੇ ’ਚ ਤੁਸੀਂ ਖੁਦ ਨੂੰ ਦੇਖ ਸਕੋਗੇ। 

PunjabKesari

Mi Mix Alpha ’ਚ ਸਰਾਊਂਡਿੰਗ ਡਿਸਪਲੇਅ ਹੈ, ਸਕਰੀਨ ਟੂ ਬਾਡੀ ਰੇਸ਼ੀਓ 180.6 ਫੀਸਦੀ ਹੈ। ਕੀ ਇਹ ਸਮਾਰਟਫੋਨ ਫੋਲਡੇਬਸ ਡਿਸਪਲੇਅ ਵਾਲੇ ਸਮਾਰਟਫੋਨਜ਼ ਨੂੰ ਟੱਕਰ ਦੇ ਸਕਦਾ ਹੈ, ਇਹ ਵੱਡਾ ਸਵਾਲ ਹੈ। ਬਾਜ਼ਾਰ ’ਚ ਡਿਊਲ ਡਿਸਪਲੇਅ ਵਾਲੇ ਵੀ ਸਮਾਰਟਫੋਨਜ਼ ਹਨ ਪਰ ਇਹ ਉਸ ਤੋਂ ਕਾਫੀ ਅਲੱਗ ਹੈ ਕਿਉਂਕਿ ਇਥੇ ਪੂਰੀ ਸਿੰਗਲ ਸਕਰੀਨ ਨੂੰ ਹੀ ਪਿਛਲੇ ਪਾਸੇ ਲਿਆਇਆ ਗਿਆ ਹੈ। 

Mi Mix Alpha ਦੀ ਦੂਜੀ ਖਾਸੀਅਤ ਇਸ ਵਿਚ ਦਿੱਤਾ ਗਿਆ 108 ਮੈਗਾਪਿਕਸਲ ਦਾ ਕੈਮਰਾ ਸੈਂਸਰ ਹੈ। ਇਹ ਸੈਮਸੰਗ ਦਾ ਸੈਂਸਰ ਹੈ ਜਿਸ ਨੂੰ ਇਨ੍ਹਾਂ ਦੋਵਾਂ ਕੰਪਨੀਆਂ ਨੇ ਮਿਲ ਕੇ ਤਿਆਰ ਕੀਤਾ ਹੈ। ਘੱਟ ਰੌਸ਼ਨੀ ’ਚ ਬਿਹਤਰ ਫੋਟੋਗ੍ਰਫੀ ਲਈ ਇਸ ਨੂੰ ਖਾਸਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ।

PunjabKesari

Mi Mix Alpha ’ਚ ਕੁਆਲਕਾਮ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ 5ਜੀ ਕੁਨੈਕਟੀਵਿਟੀ ਸਪੋਰਟ ਕਰਦਾ ਹੈ। ਮੈਮਰੀ ਦੀ ਗੱਲ ਕਰੀਏ ਤਾਂ ਇਸ ਵਿਚ 12 ਜੀ.ਬੀ. ਰੈਮ ਦੇ ਨਾਲ 512 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਫੋਨ ਦੀ ਬੈਟਰੀ 4,050mAh ਦੀ ਹੈ ਅਤੇ ਇਸ ਦੇ ਨਾਲ 40W ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। 

PunjabKesari

ਜ਼ਿਕਰਯੋਗ ਹੈ ਕਿ ਇਸ ਸਮਾਰਟਫੋਨ ਨੂੰ ਕੰਪਨੀ ਅਜੇ ਕੰਸੈਪਟ ਸਮਾਰਟਫੋਨ ਦੱਸ ਰਹੀ ਹੈ ਅਤੇ ਇਸ ਨੂੰ ਆਮ ਲੋਕਾਂ ਲਈ ਕਦੋਂ ਲਾਂਚ ਕੀਤਾ ਜਾਵੇਗਾ, ਕੰਪਨੀ ਨੇ ਇਹ ਨਹੀਂ ਦੱਸਿਆ। ਹਾਲਾਂਕਿ, ਲਾਂਚ ਦੌਰਾਨ ਕੰਪਨੀ ਦੇ ਸੀ.ਈ.ਓ. Lei Jun ਕੋਲ ਇਹ ਸਮਾਰਟਫੋਨ ਸੀ। ਮੀ ਮਿਕਸ ਐਲਫਾ ਦੀ ਵਿਕਰੀ ਇਸ ਸਾਲ ਦੇ ਅੰਤ ਤੋਂ ਸ਼ੁਰੂ ਹੋਵੇਗੀ। ਹਾਲਾਂਕਿ, ਸ਼ੁਰੂਆਤ ’ਚ ਇਸ ਨੂੰ ਛੋਟੇ ਪੱਧਰ ’ਤੇ ਤਿਆਰ ਕੀਤਾ ਜਾਵੇਗਾ ਯਾਨੀ ਇਸ ਦੇ ਲਿਮਟਿਜ ਯੂਨਿਟਸ ਬਣਨਗੇ। ਇਸ ਦੀ ਕੀਮਤ 19999 ਯੁਆਨ (ਕਰੀਬ 1.98 ਲੱਖ ਰੁਪਏ) ਹੋਵੇਗੀ।


Related News