ਸ਼ਾਓਮੀ ਨੇ ਲਾਂਚ ਕੀਤਾ ਨਵਾਂ ਗੇਮਿੰਗ ਲੈਪਟਾਪ, ਜਾਣੋ ਕੀਮਤ ਤੇ ਫੀਚਰਜ਼

08/06/2019 12:59:52 PM

ਗੈਜੇਟ ਡੈਸਕ– Mi Gaming Laptop 2019 ਨੂੰ ਲਾਂਚ ਕਰ ਦਿੱਤਾ ਗਿਆ ਹੈ। ਸ਼ਾਓਮੀ ਦਾ ਇਹ ਨਵੀਂ ਜਨਰੇਸ਼ਨ ਵਾਲਾ ਲੈਪਟਾਪ ਬੀਤੇ ਸਾਲ ਮਾਰਚ ’ਚ ਪੇਸ਼ ਕੀਤੇ ਗਏ ਗੇਮਿੰਗ ਨੋਟਬੁੱਕ ਦਾ ਅਪਗ੍ਰੇਡ ਹੈ। ਨਵਾਂ ਮੀ ਗੇਮਿੰਗ ਲੈਪਟਾਪ ਮਾਡਲ 144 ਹਰਟਜ਼ ਰਿਫ੍ਰੈਸ਼ ਰੇਟ ਵਲੀ ਫੁਲ-ਐੱਚ.ਡੀ. ਡਿਸਪਲੇਅ ਨਾਲ ਆਉਂਦਾ ਹੈ। ਸ਼ਾਓਮੀ ਨੇ ਮੀ ਗੇਮਿੰਗ ਲੈਪਟਾਪ 2019 ’ਚ 9ਵੀਂ ਜਨਰੇਸ਼ਨ ਵਾਲੇ ਇੰਟੈਲ ਕੋਰ ਆਈ7 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਨਾਲ ਹੀ ‘ਕਵਿਕ ਕੂਲਿੰਗ’ ਥਰਮਲ ਮੈਨੇਜਮੈਂਟ ਸਿਸਟਮ ਦਿੱਤਾ ਗਿਆ ਹੈ। ਮੀ ਗੇਮਿੰਗ ਲੈਪਟਾਪ 2019 ’ਚ ਡਾਲਬੀ ਸਰਾਊਂਡ ਸਾਊਂਡ ਦੇ ਨਾਲ ਹਾਈ-ਰੇਜ਼ ਆਡੀਓ ਸਰਟੀਫਾਇਡੀ ਆਡੀਓ ਸਿਸਟਮ ਹੈ। ਇਸ ਤੋਂ ਇਲਾਵਾ ਲੈਪਟਾਪ ’ਚ ਚਾਰ ਪਾਰਟੀਸ਼ਨ ਵਾਲੇ ਬੈਕਲਿਟ ਕੀਬੋਰਡ ਹਨ। 

ਕੀਮਤ
ਸ਼ਾਓਮੀ ਨੇ ਚੀਨੀ ਬਾਜ਼ਾਰ ’ਚ ਆਪਣੇ ਮੀ ਗੇਮਿੰਗ ਲੈਪਟਾਪ 2019 ਲਈ ਪ੍ਰੀ-ਆਰਡਰ ਲੈਣਾ ਸ਼ੁਰੂ ਕਰ ਦਿੱਤਾ ਹੈ। ਕੀਮਤ 7,499 ਚੀਨੀ ਯੁਆਨ (ਕਰੀਬ 75,100 ਰੁਪਏ) ਤੋਂ ਸ਼ੁਰੂ ਹੁੰਦੀ ਹੈ।

ਫੀਚਰਜ਼
ਡਿਜ਼ਾਈਨ ਦੇ ਲਿਹਾਜ ਨਾਲ ਮੀ ਗੇਮਿੰਗ ਲੈਪਟਾਪ 2019 ਬਹੁਤ ਹੱਦ ਤਕ ਬੀਤੇ ਸਾਲ ਲਾਂਚ ਕੀਤੇ ਗਏ ਮੀ ਗੇਮਿੰਗ ਲੈਪਟਾਪ ਵਰਗਾ ਹੀ ਹੈ। ਦਵਾਂ ਪਾਸੇ ਗਰਮ ਹਵਾ ਕੱਢਣ ਲਈ ਵੈਂਟ ਹੈ। ਇਸ ਤੋਂ ਇਲਾਵਾ ਚਾਰ ਯੂ.ਐੱਸ.ਬੀ. 3.0, ਫੁਲ-ਸਾਈਜ਼ ਐੱਚ.ਡੀ.ਐੱਮ.ਆਈ. 2.0, ਗੀਗਾਬਿਟ ਈਥਰਨੈੱਟ ਅਤੇ 3.5mm ਹੈੱਡਫੋਨ ਲਈ ਥਾਂ ਹੈ। ਮਸ਼ੀਨ ’ਚ 3-ਇਨ-ਵਨ ਕਾਰਡ ਰੀਡਰ ਵੀ ਹੈ। 

ਵਿੰਡੋਜ਼ 10 ’ਤੇ ਚੱਲਣ ਵਾਲੇ ਮੀ ਗੇਮਿੰਗ ਲੈਪਟਾਪ 2019 ’ਚ 9ਵੀਂ ਜਨਰੇਸ਼ਨ ਵਾਲਾ Intel Core i7-9750H ਅਤੇ Core i5-9300H ਪ੍ਰੋਸੈਸਰ ਦੇ ਆਪਸ਼ਨ ਹਨ। ਗ੍ਰਾਫਿਕਸ ਲਈ Nvidia GeForce RTX 2060 ਹੈ। 16 ਜੀ.ਬੀ. ਅਤੇ 8 ਜੀ.ਬੀ. ਡੀ.ਡੀ.ਆਰ.4 2666MHz ਰੈਮ ਦੇ ਆਪਸ਼ਨ ਹਨ, ਨਾਲ ਹੀ 512 ਜੀ.ਬੀ. ਐੱਸ.ਐੱਸ.ਡੀ.। ਨੋਟਬੁੱਕ ’ਚ ਇੰਟੈਲ 2x2 ਡਿਊਲ-ਐਂਟਿਨਾ ਵਾਈ-ਫਾਈ ਹੈ ਜੋ 802.11 ਏਸੀ ਨੈੱਟਵਰਕ ਨੂੰ ਸਪੋਰਟ ਕਰਦਾ ਹੈ। ਇਸ ਵਿਚ ਬਲੂਟੁੱਥ 5.0 ਕੁਨੈਕਟੀਵਿਟੀ ਹੈ। 

ਸ਼ਾਓਮੀ ਨੇ ਆਪਣੇ ਇਸ ਲੈਪਟਾਪ ’ਚ 15.6 ਇੰਚ ਦੀ ਫੁਲ-ਐੱਚ.ਡੀ. (1920x1080 ਪਿਕਸਲ) ਐਂਟੀ-ਗਲੇਅਰ ਡਿਸਪਲੇਅ ਦਿੱਤੀ ਹੈ। ਡਿਸਪਲੇਅ ਪੈਨਲ 142 ਪਿਕਸਲ ਪ੍ਰਤੀ ਇੰਚ ਪਿਕਸਲ ਡੈਨਸਿਟੀ ਦੇ ਨਾਲ ਆਉਂਦਾ ਹੈ। ਇਸ ਦਾ ਰਿਫ੍ਰੈਸ਼ ਰੇਟ 144 ਹਰਟਜ਼ ਹੈ ਅਤੇ ਇਹ 9.9 ਮਿਲੀਮੀਟਰ ਚੌੜਾ ਹੈ। 

ਡਿਸਪਲੇਅ ਪੈਨਲ ਦੇ ਉਪਰ ਮੀ ਗੇਮਿੰਗ ਲੈਪਟਾਪ 2019 ’ਚ ਵੈੱਬਕੈਮ ਹੈ ਜੋ ਐੱਚ.ਡੀ. ਵਾਇਸ ਕਾਲਿੰਗ ’ਚ ਕੰਮ ਆਉਂਦਾ ਹੈ। ਸ਼ਾਓਮੀ ਨੇ ਆਪਣੇ ਨਵੇਂ ਲੈਪਟਾਪ ’ਚ ਇਨ-ਹਾਊਸ ਥਰਮਲ ਮੈਨੇਜਮੈਂਟ ਸਿਸਟਮ ਦਿੱਤਾ ਹੈ। ਇਸ ਬਾਰੇ ਕੂਲਿੰਗ ਸਰਮਥਾ ਨੂੰ 60 ਫੀਸਦੀ ਤੋਂ ਵਧਾ ਦੇਣ ਦਾ ਦਾਅਵਾ ਹੈ। 

ਟਾਈਪਿੰਗ ਲਈਮੀ ਗੇਮਿੰਗ ਲੈਪਟਾਪ 2019 ’ਚ ਚਾਰ ਪਾਰਟੀਸ਼ਨ ਵਾਲੇ ਬੈਕਲਿਟ ਕੀਬੋਰਡ ਹਨ। ਨੋਟਬੁੱਕ ’ਚ 55 ਵਾਟ ਆਵਰਸ ਦੀ ਬੈਟਰੀ ਹੈ। ਇਸ ਬਾਰੇ ਫੁਲ ਚਾਰਜ ਹੋਣ ’ਤੇ 4.5 ਘੰਟੇ ਦੇ ਵੀਡੀਓ ਪਲੇਅਬੈਕ ਜਾਂ ਵੈੱਬ ਬ੍ਰਾਊਜ਼ਿੰਗ ਦੇਣ ਦਾ ਦਾਅਵਾ ਹੈ।