Mi Band 4 ਵਰਗਾ ਫਿਟਨੈੱਸ ਬੈਂਡ, ਕੀਮਤ ਸਿਰਫ 300 ਰੁਪਏ

03/12/2020 1:56:20 PM

ਗੈਜੇਟ ਡੈਸਕ– ਜੇਕਰ ਤੁਸੀਂ ਇਕ ਫਿਟਨੈੱਸ ਬੈਂਡ ਖਰੀਦਣਾ ਚਾਹੁੰਦੇ ਹੋ ਪਰ ਜ਼ਿਆਦਾ ਪੈਸੇ ਖਰਚ ਨਹੀਂ ਕਰਨਾ ਚਾਹੁੰਦੇ ਤਾਂ M4 Band ਬਿਹਤਰੀਨ ਆਪਸ਼ਨ ਹੋ ਸਕਦਾ ਹੈ। ਵਿਅਰੇਬਲ ਬਾਜ਼ਾਰ ’ਚ ਕਈ ਫਿਟਨੈੱਸ ਬੈਂਡ ਮੌਜੂਦ ਹਨ ਪਰ ਲਗਭਗ ਸਾਰਿਆਂ ਦੀ ਕੀਮਤ 1,000 ਰੁਪਏ ਤੋਂ ਜ਼ਿਆਦਾ ਹੈ। ਅਜਿਹੇ ’ਚ M4 Band ਫਿਟਨੈੱਸ ਬੈਂਡ ਦੀ ਲੁਕ ਬਿਲਕੁਲ ਸ਼ਾਓਮੀ ਦੇ ਮੀ ਬੈਂਡ 4 ਵਰਗੀ ਹੈ ਅਤੇ ਇਸ ਨੂੰ ਸਿਰਫ 4 ਡਾਲਰ (ਕਰੀਬ 300 ਰੁਪਏ) ’ਚ ਖਰੀਦਿਆ ਜਾ ਸਕਦਾ ਹੈ। ਬੈਂਡ ’ਚ ਕਲਰ ਸਕਰੀਨ ਡਿਸਪਲੇਅ, ਹਾਰਟ ਰੇਟ ਮਾਨੀਟਰਿੰਗ, ਸਲੀਪ ਟ੍ਰੈਕਿੰਗ ਅਤੇ ਬਾਈਕ ਫਿਟਨੈੱਸ ਫੀਚਰਜ਼ ਦਿੱਤੇ ਗਏ ਹਨ। 

M4 ਸਮਾਰਟ ਬੈਂਡ ਦਾ ਡਿਜ਼ਾਈਨ ਬਿਲਕੁਲ ਮੀ ਬੈਂਡ 4 ਵਰਗਾ ਹੈ ਅਤੇ ਇਸ ਵਿਚ ਪਿਲ-ਸ਼ੇਪ ਦੀ ਬਾਡੀ ਦਿੱਤੀ ਗਈ ਹੈ ਜਿਸ ਵਿਚ 0.96 ਇੰਚ ਦੀ IPS ਡਿਸਪਲੇਅ ਦਿੱਤੀ ਗਈ ਹੈ। ਹਾਲਾਂਕਿ, ਇਹ ਟਚ ਸਕਰੀਨ ਨਹੀਂ ਹੈ ਅਤੇ ਬੈਂਡ ’ਤੇ ਦਿੱਤੇ ਗਏ ਸਿੰਗਲ ਟੱਚ ਬਟਨ ਦੀ ਮਦਦ ਨਾਲ ਤੁਹਾਨੂੰ ਨੈਵਿਗੇਟ ਕਰਨਾ ਹੋਵੇਗਾ। ਡਿਵਾਈਸ ’ਚ ਅਜਸਟੇਬਲ ਸਿਲਿਕਾਨ ਸਟ੍ਰੈਪ ਮਿਲੇਗਾ ਅਤੇ ਇਹ IP67 ਵਾਟਰ ਰੈਜਿਸਟੈਂਸ ਦੇ ਨਾਲ ਆਉਂਦਾ ਹੈ। ਗਾਹਕ ਇਸ ਫਿਟਨੈੱਸ ਬੈਂਡ ਨੂੰ ਬਲਿਊ, ਬਲੈਕ ਅਤੇ ਰੈੱਡ ਕਲਰ ਆਪਸ਼ਨ ’ਚ ਖਰੀਦ ਸਕਦੇ ਹਨ। 

ਫੀਚਰਜ਼
ਪ੍ਰੋਡਕਟ ਲਿਸਟਿੰਗ ਦੀ ਮੰਨੀਏਤਾਂ M4 ਫਿਟਨੈੱਸ ਬੈਂਡ ’ਚ ਢੇਰਾਂ ਹੈਲਥ ਅਤੇ ਫਿਟਨੈੱਸ ਫੀਚਰਜ਼ ਮਿਲਦੇ ਹਨ। ਇਸ ਦੀ ਮਦਦ ਨਾਲ ਡਾਇਨਾਮਿਕ ਹਾਰਟ ਰੇਟ ਮਾਨੀਟਰਿੰਗ, ਬਲੱਡ ਪ੍ਰੈਸ਼ਰ ਟੈਸਟਿੰਗ, ਬਲੱਡ ਆਕਸੀਜ਼ਨ ਲੈਵਲ ਡਿਟੈਕਸ਼ਨ, ਕੈਲਰੀ ਕੰਜਪਸ਼ਨ, ਸਟੈੱਪ ਕਾਊਂਟ, ਡਿਸਟੈਂਸ ਅਤੇ ਸਲੀਪ ਟ੍ਰੈਕਿੰਗ ਵੀ ਕੀਤੀ ਜਾ ਸਕਦੀ ਹੈ। ਕੰਪਨੀ ਦੀ ਮੰਨੀਏ ਤਾਂ M4 ਬੈਂਡ ’ਚ ਨੋਰਮਲ ਯੂਜ਼ ’ਤੇ 7 ਦਿਨ ਅਤੇ ਸਟੈਂਡਬਾਈ ਮੋਡ ’ਤੇ 15 ਦਿਨਾਂ ਦਾ ਬੈਟਰੀ ਬੈਕਅਪ ਮਿਲਦਾ ਹੈ। ਮਾਈਕ੍ਰੋ-ਯੂ.ਐੱਸ.ਬੀ. ਪੋਰਟ ਦੀ ਮਦਦ ਨਾਲ ਇਸ ਨੂੰ ਚਾਰਜ ਕਰਨ ’ਚ 2 ਘੰਟੇ ਦਾ ਸਮਾਂ ਲਗਦਾ ਹੈ। 

ਐਪ ਨਾਲ ਹੋਵੇਗਾ ਕੁਨੈਕਟ
ਵਿਅਰੇਬਲ ਨੂੰ ਬਲੂਟੁੱਥ 4.0 ਦੀ ਸੁਪੋਰਟ ਦਿੱਤੀ ਗਈਹੈ ਅਤੇ ਇਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ’ਤੇ ਮੌਜੂਦ FitPro ਐਪ ਦੀ ਮਦਦ ਨਾਲ ਸਮਾਰਟਫੋਨਜ਼ ਨਾਲ ਕੁਨੈਕਟ ਕੀਤਾ ਜਾ ਸਕੇਗਾ। M4 ਸਮਾਰਟ ਬੈਂਡ ਦੀ ਕੀਮਤ ਤੁਹਾਡੇ ਪਸੰਦੀਦਾ ਕਲਰ ਵੇਰੀਐਂਟ ਦੇ ਹਿਸਾਬ ਨਾਲ ਰੱਖੀ ਗਈ ਹੈ। ਜੇਕਰ ਤੁਸੀਂ ਭਾਰਤ ’ਚ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਚੀਨ ਤੋਂ ਇਸ ਦੀ ਫਰੀ ਡਲਿਵਰੀ ਕੀਤੀ ਜਾ ਰਹੀ ਹੈ। ਹਾਲਾਂਕਿ ਪ੍ਰੋਡਕਟ ਡਲਿਵਰੀ ’ਚ 50 ਦਿਨਾਂ ਦਾ ਸਮਾਂ ਲੱਗ ਸਕਦਾ ਹੈ। 


Related News