Xiaomi ਨੇ ਭਾਰਤੀ ਬਾਜ਼ਾਰ ''ਚ ਪੇਸ਼ ਕੀਤਾ 108MP ਕੈਮਰੇ ਵਾਲਾ Mi 10 ਸਮਾਰਟਫੋਨ

05/08/2020 6:41:08 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣੇ ਸਭ ਤੋਂ ਬਿਹਤਰੀਨ ਸਮਰਾਟਫੋਨ Xiaomi Mi 10 5G ਨੂੰ ਆਖਿਰਕਾਰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ 'ਚ 108 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ ਉਥੇ ਪਾਵਰਫੁੱਲ ਕੁਆਲਕਾਮ ਸਨੈਪਡਰੈਗਨ 865 ਪ੍ਰੋਸੈਸਰ ਵੀ ਇਸ 'ਚ ਮਿਲੇਗਾ। ਇਸ ਫੋਨ 'ਚ 5ਜੀ ਅਤੇ 4ਜੀ ਦੋਵਾਂ ਸਿਮਸ ਦੀ ਸਪੋਰਟ ਦਿੱਤੀ ਗਈ ਹੈ।

ਕੀਮਤ
Xiaomi Mi 10 5G ਦੇ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਦੀ ਕੀਮਤ 49,999 ਰੁਪਏ ਰੱਖੀ ਗਈ ਹੈ ਉਥੇ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 54,999 ਰੁਪਏ ਰੱਖੀ ਗਈ ਹੈ। ਗਾਹਕ ਕੰਪਨੀ ਦੀ ਆਧਿਕਾਰਿਤ ਸਾਈਟ ਅਤੇ ਐਮਾਜ਼ੋਨ ਇੰਡੀਆ ਤੋਂ ਖਰੀਦ ਸਕਦੇ ਹਨ।

ਸਪੈਸੀਫਿਕੇਸ਼ਨਸ

ਡਿਸਪਲੇਅ 6.67 ਇੰਚ ਦੀ ਕਵਰਡ HD ਪਲੱਸ
ਪ੍ਰੋਸੈਸਰ ਕੁਆਲਕਾਮ ਸਨੈਪਡਰੈਗਨ 865
ਆਪਰੇਟਿੰਗ ਸਿਸਟਮ ਐਂਡ੍ਰਾਇਡ 'ਤੇ ਆਧਾਰਿਤ MIUI 11
ਕਵਾਡ ਕੈਮਰਾ 108MP (ਪ੍ਰਾਈਮਰੀ ਸੈਂਸਰ)+
13MP (ਵਾਇਡ ਐਂਗਲ ਲੈਂਸ)+
2MP (ਮੈਕ੍ਰੋ ਲੈਂਸ)+
2MP (ਡੈਪਥ ਸੈਂਸਰ)
ਫਰੰਟ ਕੈਮਰਾ 20MP
ਬੈਟਰੀ  4,780mAh
ਕੁਨੈਕਟੀਵਿਟੀ 5G, 4G LTE, Wi-Fi
ਬਲੂਟੁੱਥ ਵਰਜ਼ਨ  5.1, GPS,
NFC ਅਤੇ USB ਟਾਈਪ-C ਪੋਰਟ
ਖਾਸ ਫੀਚਰ ਫਾਸਟ ਚਾਰਜਿੰਗ ਦੀ ਸਪੋਰਟ





 

Karan Kumar

This news is Content Editor Karan Kumar