12 ਲੱਖ ਰੁਪਏ ਦੀ ਕੀਮਤ ’ਚ MG ਭਾਰਤ ’ਚ ਲਾਂਚ ਕਰੇਗੀ EV

07/30/2022 6:25:08 PM

ਆਟੋ ਡੈਸਕ– ਐੱਮ.ਜੀ. ਮੋਟਰਸ ਭਾਰਤ ’ਚ ਆਪਣੀ ਅਗਲੀ ਇਲੈਕਟ੍ਰਿਕ ਕਾਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸਦੀ ਅਨੁਮਾਨਿਤ ਕੀਮਤ 12 ਤੋਂ 16 ਲੱਖ ਰੁਪਏ ਤਕ ਹੋਵੇਗੀ। ਐੱਮ.ਜੀ. ਮੋਟਰਸ ਇੰਡੀਆ ਦੇ ਪ੍ਰਧਾਨ ਅਤੇ ਐੱਮ.ਡੀ. ਰਾਜੀਵ ਚਾਬਾ ਨੇ ਇਕ ਮੀਡੀਆ ਪ੍ਰੋਗਰਾਮ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ। ਚਾਬਾ ਨੇ ਇਸ ਅਪਕਮਿੰਗ ਕਾਰ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਲਗਾਤਾਰ ਇਲੈਕਟ੍ਰਿਕ ਵਾਹਨਾਂ ਦੇ ਵਧਦੇ ਹੋਏ ਟ੍ਰੈਂਡ ਨੂੰ ਵੇਖਦੇ ਹੋਏ ਕਾਰ ਨਿਰਮਾਤਾਵਾਂ ਦੁਆਰਾ ਇਸ ਮੌਕੇ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ। 

ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ’ਚ ਆਪਣੀ ਨਵੀਂ ਈ.ਵੀ. ਐੱਮ.ਜੀ.4 ਨੂੰ ਪੇਸ਼ ਕੀਤਾ ਹੈ, ਜਿਸਦੀ ਵਿਕਰੀ ਇਸ ਸਾਲ ਦੇ ਅਖੀਰ ਤਕ ਸ਼ੁਰੂ ਕੀਤੀ ਜਾਵੇਗੀ। ਅਜਿਹੀ ਅਨੁਮਾਨ ਹੈ ਕਿ ਇਹ ਈ.ਵੀ. ਭਾਰਤ ’ਚ ਐੱਮ.ਜੀ. ਦੀ ਅਪਕਮਿੰਗ ਇਲੈਕਟ੍ਰਿਕ ਕਾਰ ਹੋ ਸਕਦੀ ਹੈ ਪਰ ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਕੀਤੀ।


Rakesh

Content Editor

Related News