Innova Crysta ਨੂੰ ਟੱਕਰ ਦੇਵੇਗੀ ਇਹ ਕਾਰ, ਘੱਟ ਕੀਮਤ ’ਚ ਮਿਲਣਗੇ ਜ਼ਿਆਦਾ ਫੀਚਰਜ਼

06/05/2020 3:18:05 PM

ਆਟੋ ਡੈਸਕ– ਬ੍ਰਿਟਿਸ਼ ਕਾਰ ਨਿਰਮਾਤਾ ਕੰਪਨੀ ਐੱਮ.ਜੀ. ਮੋਟਰਸ ਜਲਦੀ ਹੀ ਭਾਰਤ ’ਚ ਹੈਕਟਰ ਪਲੱਸ ਐੱਮ.ਪੀ.ਵੀ. ਕਾਰ ਉਤਾਰਨ ਵਾਲੀ ਹੈ। ਇਸ ਕਾਰ ਨੂੰ ਅਜ਼ਮਾਇਸ਼ ਦੌਰਾਨ ਕਈ ਵਾਰ ਵੇਖਿਆ ਗਿਆ ਹੈ। ਹੈਕਟਰ ਪਲੱਸ ਨੂੰ ਭਾਰਤੀ ਬਾਜ਼ਾਰ ’ਚ ਇਨੋਵਾ ਕ੍ਰਿਸਟਾ ਦੇ ਟਾਪ-ਐਂਡ ਮਾਡਲ (VX ਅਤੇ ZX) ਦੀ ਟੱਕਰ ’ਚ ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ 20.89 ਲੱਖ ਰੁਪਏ ਤੋਂ 22.43 ਲੱਖ ਰੁਪਏ ਤਕ ਰੱਖੀ ਜਾ ਸਕਦੀ ਹੈ ਜੋ ਕਿ ਟੋਇਟਾ ਦੀ ਟਾਪ-ਸੇਲਿੰਗ ਐੱਮ.ਪੀ.ਵੀ. ਕ੍ਰਿਸਟਾ ਨਾਲੋਂ ਲਗਭਗ 3 ਲੱਖ ਰੁਪਏ ਘੱਟ ਹੋਵੇਗੀ। 

ਇਸ ਐੱਮ.ਪੀ.ਵੀ. ਕਾਰ ’ਚ ਮਿਲਣਗੇ 3 ਇੰਜਣ ਆਪਸ਼ਨ
- ਹੈਕਟਰ ਪਲੱਸ ’ਚ 2.0-ਲੀਟਰ ਦਾ ਡੀਜ਼ਲ ਇੰਜਣ ਦਿੱਤਾ ਜਾਵੇਗਾ ਜੋ 170 ਐੱਚ.ਪੀ. ਦੀ ਤਾਕਤ ਅਤੇ 350 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। 
- ਇਸ ਤੋਂ ਇਲਾਵਾ ਇਸ ਕਾਰ ਨੂੰ 1.5 ਲੀਟਰ ਟਰਬੋ-ਪੈਟਰੋਲ ਇੰਜਣ ਨਾਲ ਵੀ ਮੁਹੱਈਆ ਕੀਤਾ ਜਾਵੇਗਾ ਜੋ 143 ਐੱਚ.ਪੀ. ਦੀ ਤਾਕਤ ਅਤੇ 250 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। 
- ਉਥੇ ਹੀ ਤੀਜਾ ਇੰਜਣ ਵੀ 1.5 ਲੀਟਰ ਪੈਟਰੋਲ ਹੀ ਹੈ ਪਰ ਇਹ 48ਵੀ ਮਾਈਲਡ ਹਾਈਬ੍ਰਿਡ ਸਿਸਟਮ ਨਾਲ ਲੈਸ ਹੋਵੇਗਾ। 

ਸਾਰੇ ਮਾਡਲ 6-ਸਪੀਡ ਮੈਨੁਅਲ ਅਤੇ 6-ਸਪੀਡ ਡਿਊਲ-ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਦੋਵਾਂ ’ਚ ਮੁਹੱਈਆ ਕੀਤੇ ਜਾਣਗੇ। 

ਇਨੋਵਾ ਕ੍ਰਿਸਟਾ ਦੇ ਮੁਕਾਬਲੇ ਮਿਲਣਗੇ ਜ਼ਿਆਦਾ ਫੀਚਰ
ਰਿਪੋਰਟ ਮੁਤਾਬਕ, ਹੈਕਟਰ ਪਲੱਸ ’ਚ ਇਨੋਵਾ ਕ੍ਰਿਸਟਾ ਦੇ ਮੁਕਾਬਲੇ ਜ਼ਿਆਦਾ ਫੀਚਰ ਮਿਲਣਗੇ। ਇਸ ਵਿਚ ਪੈਨੋਰਮਿਕ ਸਨਰੂਫ, 360 ਡਿਗਰੀ ਕੈਮਰਾ ਅਤੇ 10.4 ਇੰਚ ਦਾ ਵਰਟਿਕਲ ਇੰਫੋਟੇਨਮੈਂਟ ਸਿਸਟਮ ਮਿਲੇਗਾ। ਇਸ ਤੋਂ ਇਲਾਵਾ ਕੁਨੈਕਟਿਡ ਕਾਰ ਤਕਨੀਕ ਅਤੇ ਵਾਈ-ਫਾਈ ਕੁਨੈਕਟੀਵਿਟੀ ਵਰਗੀਆਂ ਸਹੂਲਤਾਂ ਵੀ ਮਿਲਣਗੀਆਂ। 

Rakesh

This news is Content Editor Rakesh