ਸਿੰਗਲ ਚਾਰਜ 'ਤੇ 350km ਚੱਲੇਗੀ MG Motor ਦੀ ਇਹ ਇਲੈਕਟ੍ਰਿਕ ਕਾਰ

02/22/2019 6:04:23 PM

ਗੈਜੇਟ ਡੈਸਕ- MG Motor ਭਾਰਤ 'ਚ ਆਪਣੀ ਸ਼ੁਰੂਆਤ Hector SUV ਦੇ ਨਾਲ ਕਰ ਸਕਦੀ ਹੈ। ਰਿਪੋਰਟਸ ਮੁਤਾਬਕ ਕੰਪਨੀ ਆਪਣੀ ਇਲੈਕਟ੍ਰਿਕ ਕਾਰ ਨੂੰ ਅਗਲੇ ਵਿੱਤੀ ਸਾਲ ਦੀ ਪਹਿਲੀ ਤੀਮਾਹੀ 'ਚ ਲਾਂਚ ਕਰ ਸਕਦੀ ਹੈ। S193-ਮਲਕੀਅਤ ਵਾਲੀ ਗਲੋਬਲ ਆਟੋ ਬਰੈਂਡ ਨੇ ਇਸ ਗੱਲ 'ਤੇ ਹਾਮੀ ਭਰੀ ਹੈ ਕਿ ਕੰਪਨੀ ਦਾ ਅਗਲਾ ਪ੍ਰੋਡਕਟ ਘਰੇਲੂ ਬਾਜ਼ਾਰ 'ਚ ਲਾਂਚ ਹੋਵੇਗਾ।
ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ MG Motor ਦੀ ਆਉਣ ਵਾਲੀ ਇਲੈਕਟ੍ਰਿਕ SUV ਇਸ ਸਾਲ ਅਕਤੂਬਰ ਮਹੀਨੇ 'ਚ ਲਾਂਚ ਹੋ ਸਕਦੀ ਹੈ। ਦੱਸ ਦੇਈਏ ਕਿ ਇਹ ਇਲੈਕਟ੍ਰਿਕ ਕਾਰ ZS 'ਤੇ ਬੇਸਡ ਹੋਵੇਗੀ। ਬ੍ਰਿਟੀਸ਼ ਕੰਪਨੀ ਨੇ ਭਾਰਤ 'ਚ ਸਟੈਂਡਰਡ ZS ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਨਵੰਬਰ 'ਚ ਹੋਏ 2018 Guangzhou Auto Show 'ਚ MG ਨੇ EZS ਤੋਂ ਪਰਦਾ ਚੁੱਕਿਆ ਸੀ। ਰਿਪੋਰਟਸ ਦੇ ਮੁਤਾਬਕ MG ਦੇ ਵੱਲੋਂ EZS 'ਚ 45.6 kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ, ਜੋ 148 hp ਦਾ ਮੈਕਸੀਮਮ ਪਾਵਰ ਤੇ 350 Nm ਦਾ ਪੀਕ ਟਾਰਕ ਜੇਨਰੇਟ ਕਰਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਲੈਕਟ੍ਰਿਕ ਕਾਰ 0-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ 3.1 ਸੈਕਿੰਡਸ 'ਚ ਹਾਸਲ ਕਰ ਸਕਦੀ ਹੈ।
MG EZS ਸਿੰਗਲ ਚਾਰਜ 'ਤੇ 350 ਕਿਲੋਮੀਟਰ ਦਾ ਰੇਂਜ ਦੇਵੇਗੀ। ਮਤਲਬ ਇਕ ਵਾਰ ਇਸ ਨੂੰ ਫੁਲ ਚਾਰਜ ਕਰਨ 'ਤੇ MG EZS ਸੜਕਾਂ 'ਤੇ 350 ਕਿਲੋਮੀਟਰ ਬਿਨਾਂ ਰੁਕੇ ਚੱਲੇਗੀ। ਇਸ ਕਾਰ ਨੂੰ ਫੁੱਲ ਚਾਰਜ ਹੋਣ 'ਚ 6 ਘੰਟੇ ਲਗਣਗੇ। ਹਾਲਾਂਕਿ ਫਾਸਟ ਚਾਰਜਰ ਦੀ ਮਦਦ ਨਾਲ ਇਹ ਕਾਰ ਸਿਰਫ 30 ਮਿੰਟ 'ਚ 80 ਫੀਸਦੀ ਤੱਕ ਚਾਰਜ ਹੋ ਜਾਵੇਗੀ।