ਰੋਡ ਸਾਇਨ ਦੇਖਣ ''ਚ ਮਦਦ ਕਰੇਗੀ ਮਰਸਡੀਜ਼ ਦੀ ਨਵੀਂ ਕਾਰ ਲਾਇਟਸ

12/04/2016 5:18:08 PM

ਜਲੰਧਰ- ਜਰਮਨ ਦੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਨੇ ਟੈਕਨਾਲੋਜ਼ੀ ਦੀ ਮਦਦ ਨਾਲ ਨਵੀਂ ਹੈੱਡਲਾਈਟ ਵਿਕਸਤ ਕੀਤੀਆਂ ਹਨ ਜੋ ਸਾਹਮਣੇ ਤੋਂ ਆ ਰਹੇ ਕਾਰ ਡ੍ਰਾਈਵਰ ਦੀਆਂ ਅੱਖ ''ਚ ਪੈਣ ਦੀ ਬਜਾਏ ਸੜਕ ''ਤੇ ਲੱਗੇ ਸਾਈਨ ਬੋਰਡਾਂ ਅਤੇ ਮਾਰਕਾਂ ''ਤੇ ਪਵੇਗੀ ਅਤੇ ਆਪ ਸਹੀ ਜਾਣਕਾਰੀ ਮੁਹੱਈਆ ਕਰਾਵੇਗੀ।

ਇਸ ਅਡਾਪਟਿਵ ਲਾਈਟਿੰਗ ਟੈਕਨਾਲੋਜੀ ਨੂੰ ਜਰਮਨ ਦਾ ਰਿਸਰਚ ਕੰਪਨੀ Fraunhofer ਅਤੇ Mercedes ਨੇ ਨਾਲ ਮਿਲ ਕ ੇਬਣਾਇਆ ਹੈ। ਤੁਹਾਨੂੰ ਗੱਲ ਦਈਏ ਕਿ ਇਸ ਡਿਜ਼ੀਟਲ ਲਾਈਟ ''ਚ ਕੰਪਨੀ ਨੇ ਸੈਂਸਰ ਲਗੇ ਹਨ ਜੋ ਜ਼ਰੂਰਤ ਪੈਣ ਤੇ ਬ੍ਰਾਇਟਨੈੱਸ ਨੂੰ ਵਧਾ ਦੇਣਗੇ।

 

ਸ਼ੋਧਕਰਤਾ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਸੇ ਜਗ੍ਹਾ ਤੇ ਪਹਿਲੀ ਵਾਰ ਜਾਉਂਗੇ ਤਾਂ ਇਹ ਤਕਨੀਕ ਤੁਸੀਂ ਸੜਕ ''ਤੇ ਲਿਖੀਆਂ ਹੋਈਆਂ ਜ਼ਰੂਰੀ ਜਾਣਕਾਰੀਆਂ ਸਾਫ-ਸਾਫ ਦਿੱਸਣ ''ਚ ਮਦਦ ਕਰੇਗੀ।