Mercedes Benz ਨੇ ਭਾਰਤ ’ਚ ਲਾਂਚ ਕੀਤੀ EQC ਆਲ ਇਲੈਕਟ੍ਰਿਕ ਲਗਜ਼ਰੀ SUV, ਜਾਣੋ ਕੀਮਤ

10/08/2020 5:47:40 PM

ਆਟੋ ਡੈਸਕ– ਮਰਸਡੀਜ਼ ਬੈਂਜ਼ ਨੇ ਆਖ਼ਿਰਕਾਰ ਆਪਣੀ EQC ਆਲ ਇਲੈਕਟ੍ਰਿਕ ਲਗਜ਼ਰੀ ਐੱਸ.ਯੂ.ਵੀ. ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਰਸਡੀਜ਼ ਬੈਂਜ਼ ਪਹਿਲੀ ਕੰਪਨੀ ਬਣ ਗਈ ਹੈ ਜੋ ਲਗਜ਼ਰੀ ਇਲੈਕਟ੍ਰਿਕ ਐੱਸ.ਯੂ.ਵੀ. ਨੂੰ ਭਾਰਤ ਲੈ ਕੇ ਆਈ ਹੈ। ਮਰਸਡੀਜ਼ ਬੈਂਜ਼ EQC ਕਾਰ ਨੂੰ 99.3 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਸ ਨੂੰ 3 ਰੰਗਾਂ- ਵਾਈਟ, ਸਿਲਵਰ ਅਤੇ ਡਾਰਕ ਗ੍ਰੇਅ ਨਾਲ 6 ਸ਼ਹਿਰਾਂ (ਮੁੰਬਈ, ਦਿੱਲੀ, ਪੁਣੇ, ਬੈਂਗਲੁਰੂ, ਹੈਦਰਾਬਾਦ ਅਤੇ ਚੇਨਈ) ’ਚ ਬ੍ਰਾਂਡ ਦੇ ਆਨਲਾਈਨ ਪੋਰਟਲ ਰਾਹੀਂ ਖ਼ਰੀਦਿਆ ਜਾ ਸਕੇਗਾ। ਕੰਪਨੀ ਵਲੋਂ ਪੂਰੇ ਦੇਸ਼ ’ਚ 48 ਚਾਰਜਿੰਗ ਪੁਆਇੰਟਸ ਉਪਲੱਬਧ ਕਰਵਾਏ ਜਾਣਗੇ। 

ਇਕ ਵਾਰ ਚਾਰਜ ਹੋ ਕੇ ਚੱਲੇਗੀ 400 ਕਿਲੋਮੀਟਰ
ਮਰਸਡੀਜ਼ ਬੈਂਜ਼ EQC ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਨੂੰ ਇਕ ਵਾਰ ਪੂਰਾ ਚਾਰਜ ਕਰਕੇ 400 ਕਿਲੋਮੀਟਰ ਤਕ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ। ਇਸ ਵਿਚ ਦੋ ਅਸਿੰਗ੍ਰੋਨਸ ਮੋਟਰਾਂ ਲੱਗੀਆਂ ਹਨ ਜੋ ਕੰਬਾਈਨ ’ਚ 408 ਐੱਚ.ਪੀ. ਦੀ ਪਾਵਰ ਅਤੇ 765 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦੀਆਂ ਹਨ। 

85kWh ਦਾ ਲਿਥੀਅਮ ਆਇਨ ਬੈਟਰੀ ਬੈਕ
ਕਾਰ ’ਚ ਫਲੋਰ ਮਾਊਂਟਿਡ 85kWh ਦੇ ਲਿਥੀਅਮ ਆਇਨ ਬੈਟਰੀ ਪੈਕ ਨੂੰ ਲਗਾਇਆ ਗਿਆ ਹੈ ਜੋ ਸਟੈਂਡਰਡ 15ਏ ਡੋਮੈਸਟਿਕ ਪਾਵਰ ਸਪਲਾਈ ਨਾਲ 24 ਘੰਟਿਆਂ ’ਚ ਪੂਰਾ ਚਾਰਜ ਹੋ ਜਾਂਦਾ ਹੈ, ਉਥੇ ਹੀ 7.5 kW ਵਾਲ ਬਾਕਸ ਚਾਰਜਰ ਨਾਲ ਇਸ ਨੂੰ 10 ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ 50 kW DC ਫਾਸਟ ਚਾਰਜਰ ਨਾਲ 90 ਮਿੰਟਾਂ ’ਚ ਫੁਲ ਚਾਰਜ ਕਰਨ ਦਾ ਵੀ ਆਪਸਨ ਦਿੱਤਾ ਗਿਆ ਹੈ। 

ਆਧੁਨਿਕ ਡਿਜ਼ਾਇਨ
ਮਰਸਡੀਜ਼ ਨੇ EQC ਦੇ ਡਿਜ਼ਾਇਨ ਨੂੰ ਤਿਆਰ ਕਰਨ ’ਚ ਬਹੁਤ ਕੰਮ ਕੀਤਾ ਹੈ ਅਤੇ ਇਸ ਨੂੰ ਬਿਲਕੁਲ ਨਵੀਂ ਸਟਾਈਲਿਸ਼ ਲੁੱਕ ਦਿੱਤੀ ਹੈ। ਵੇਖਣ ’ਤੇ ਹੀ ਇਹ ਇਕ ਇਲੈਕਟ੍ਰਿਕ ਕਾਰ ਲੱਗਦੀ ਹੈ। ਇਸ ਦੇ ਫਰੰਟ ’ਚ ਯੂਨੀਕ ਗਰਿੱਲ ਅਤੇ ਹੈੱਡਲੈਂਪਸ ਦੇ ਉਪਰ ਐੱਲ.ਈ.ਡੀ. ਬਾਰ ਦਿੱਤੇ ਗਏ ਹਨ। ਕਾਰ ਦੇ ਫਰੰਟ ’ਚ ਬਲਿਊ ਕਲਰ ਦੀ ਵੀ ਥੋੜ੍ਹੀ ਝਲਕ ਵੇਖਣ ਨੂੰ ਮਿਲਦੀ ਹੈ, ਉਥੇ ਹੀ ਟੇਲ ਲੈਂਪਸ ’ਚ ਲਾਈਟ ਸਟ੍ਰਿਪ ਲਗੀਆਂ ਗਈਆਂ ਹਨ। 

ਫੀਚਰਜ਼ ਅਤੇ ਸੁਰੱਖਿਆ
ਇਸ ਨੂੰ ਨਿਊ ਏਜ ਮਰਸਡੀਜ਼ ਕਿਹਾ ਗਿਆ ਹੈ। ਇਸ ਦੇ ਅੰਦਰ 12.3 ਇੰਚ ਦੀ ਡਿਊਲ ਸਕਰੀਨ ਲੱਗੀ ਹੈ ਜਿਸ ਵਿਚ ਇਕ ਇੰਫੋਟੇਨਮੈਂਟ ਸਿਸਟਮ ਹੈ, ਉਥੇ ਹੀ ਦੂਜਾ ਇੰਸਟਰੂਮੈਂਟ ਕਲੱਸਟਰ ਹੈ। ਕਾਰ ਦੀਆਂ ਸੀਟਾਂ ਦੇ ਡਿਜ਼ਾਇਨ ਨੂੰ ਬਿਲਕੁਲ ਅਲੱਗ ਰੱਖਿਆ ਗਿਆ ਹੈ। ਸਨਰੂਫ ਤੋਂ ਇਲਾਵਾ ਇਸ ਵਿਚ 7 ਏਅਰਬੈਗਸ ਅਤੇ ਅਟੈਂਸ਼ਨ ਅਸਿਸਟ ਵਰਗੇ ਫੀਚਰਜ਼ ਦਿੱਤੇ ਗਏ ਹਨ। 

Rakesh

This news is Content Editor Rakesh