ਹੁੰਡਈ ਨੇ ਦਿੱਤਾ ਗਾਹਕਾਂ ਨੂੰ ਤੋਹਫ਼ਾ, ਹੁਣ ਸਾਰਿਆਂ ਨੂੰ ਮਿਲੇਗਾ ਮੋਬਿਲਿਟੀ ਮੈਂਬਰਸ਼ਿਪ ਦਾ ਫ਼ਾਇਦਾ

12/10/2020 4:30:32 PM

ਆਟੋ ਡੈਸਕ– ਹੁੰਡਈ ਇੰਡੀਆ ਨੇ ਆਪਣੇ ਸਾਰੇ ਗਾਹਕਾਂ ਲਈ ਮੋਬਿਲਿਟੀ ਮੈਂਬਰਸ਼ਿਪ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਸਕੀਮ ਨੂੰ ਪਹਿਲਾਂ ਅਗਸਤ ’ਚ ਸਿਰਫ ਨਵੇਂ ਗਾਹਕਾਂ ਲਈ ਹੀ ਲਿਆਇਆ ਗਿਆ ਸੀ ਪਰ ਹੁਣ ਸਾਰੇ ਹੁੰਡਈ ਦੇ ਭਾਰਤੀ ਗਾਹਕ ਇਸ ਸਰਵਿਸ ਦਾ ਇਸਤੇਮਾਲ ਕਰ ਸਕਣਗੇ। ਖ਼ਾਸ ਗੱਲ ਇਹ ਹੈ ਕਿ ਕੰਪਨੀ ਨੇ ਇਸ ਪਲੇਟਫਾਰਮ ’ਤੇ ਹੁਣ ਤਕ 1 ਲੱਖ ਤੋਂ ਜ਼ਿਆਦਾ ਗਾਹਕਾਂ ਨੂੰ ਮੈਂਬਰ ਬਣਾ ਲਿਆ ਹੈ। 

ਹੁੰਡਈ ਨੇ ਮੋਬਿਲਿਟੀ ਮੈਂਬਰਸ਼ਿਪ ਪ੍ਰੋਗਰਾਮ ਤਹਿਤ ਸੇਵਾ ਉਪਲੱਬਧ ਕਰਵਾਉਣ ਲਈ 31 ਬ੍ਰਾਂਡਾਂ ਨਾਲ ਸਾਂਝੇਦਾਰੀ ਕੀਤੀ ਹੈ। ਇਸ ਮੈਂਬਰਸ਼ਿਪ ਪ੍ਰੋਗਰਾਮ ਦੇ ਮੈਂਬਰ ਬਣਨ ਵਾਲੇ ਗਾਹਕ ਵਿਸ਼ੇਸ਼ ਡਿਸਕਾਊਂਟ ਦਾ ਲਾਭ ਲੈ ਸਕਦੇ ਹਨ। ਗਾਹਕਾਂ ਨੂੰ ਆਪਣੇ ਸਮਾਰਟਫੋਨ ’ਤੇ ਹੁੰਡਈ ਮੋਬਿਲਿਟੀ ਮੈਂਬਰਸ਼ਿਪ ਮੋਬਾਇਲ ਐਪ ਰਾਹੀਂ ਤਮਾਮ ਆਫਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ। 

ਇਨ੍ਹਾਂ ਕੰਪਨੀਆਂ ਨਾਲ ਹੁੰਡਈ ਨੇ ਕੀਤੀ ਹੈ ਸਾਂਝੇਦਾਰੀ
ਕੰਪਨੀ ਨੇ ਕਾਰ ਐਕਸੈਸਰੀਜ਼, ਲੁਬ੍ਰੀਕੈਂਟ ਅਤੇ ਟਾਇਰਾਂ ਲਈ ਹੁੰਡਈ ਮੋਬੀਸ, ਸ਼ੇਲ ਅਤੇ ਜੇ.ਕੇ. ਟਾਇਰ ਨਾਲ ਸਾਂਝੇਦਾਰੀ ਕੀਤੀ ਹੈ। ਉਥੇ ਹੀ ਕੰਪਨੀ ਨੇ ਮੋਬਿਲਿਟੀ ਆਫਰ ਲਈ ਰੇਵ, ਜੂਮਕਾਰ, ਐਵਿਸ ਅਤੇ ਸਵਾਰੀ ਵਰਗੇ ਰਾਈਡਰ ਪਾਰਟਨਰ ਨਾਲ ਹੱਥ ਮਿਲਿਆ ਹੈ। ਇਨ੍ਹਾਂ ਤੋਂ ਇਲਾਵਾ ਕੰਪਨੀ ਨੇ ਮਨੋਰੰਜਨ ਲਈ ਗਾਣਾ ਅਤੇ ਜ਼ੀ5, ਫੂਡਲਈ ਡਾਈਨਆਊਟ ਅਤੇ ਚਾਯੋਸ, ਹੈਲਥ ਲਈ 1 ਐੱਮ.ਜੀ., ਇਲੈਕਟ੍ਰੋਨਿਕ ਪ੍ਰੋਡਕਟਸ ਲਈ ਪੋਰਟ੍ਰੋਨਿਕਸ ਅਤੇ ਲਰਨਿੰਗ ਲਈ ਵੇਦਾਂਤੁ ਐਪ ਨਾਲ ਸਾਂਝੇਦਾਰੀ ਕੀਤੀ ਹੈ। 
ਸਾਰੇ ਆਫਰਾਂ ਦਾ ਫ਼ਾਇਦਾ ਲੈਣ ਲਈ ਹੁੰਡਈ ਦੇ ਗਾਹਕਾਂ ਨੂੰ ਆਪਣੇ ਸਮਾਰਟਫੋਨ ’ਤੇ ਹੁੰਡਈ ਮੋਬਿਲਿਟੀ ਮੈਂਬਰਸ਼ਿਪ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਐਪ ’ਚ ਸਾਈਨ ਇਨ ਕਰਨ ਤੋਂ ਬਾਅਦ ਗਹਕ ਪਾਰਟਨਰ ਐਪ ’ਚ ਮਿਲ ਰਹੇ ਆਫਰਾਂ ਨੂੰ ਸਰਚ ਕਰ ਸਕਣਗੇ ਪਰ ਹੁੰਡਈ ਨੇ ਇਹ ਵੀ ਦਿੱਸਿਆ ਹੈ ਕਿ ਪੇਮੈਂਟ ਕਰਦੇ ਸਮੇਂ ਜੇਕਰ ਐਪ ਗਾਹਕ ਤੋਂ ਜ਼ਿਆਦਾ ਪੈਸੇ ਚਾਰਜ ਕਰਦੀ ਹੈ ਜਾਂ ਆਫਰ ਨੂੰ ਖ਼ਤਮ ਕਰ ਦਿੰਦੀ ਹੈ ਤਾਂ ਇਸ ਵਿਚ ਕੰਪਨੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। 

Rakesh

This news is Content Editor Rakesh