13MP ਕੈਮਰੇ ਤੇ ਫਿੰਗਰਪ੍ਰਿੰਟ ਸੈਂਸਰ ਨਾਲ ਲਾਂਚ ਹੋਏ ਦੋ ਸ਼ਾਨਦਾਰ ਸਮਾਰਟਫੋਨ

08/25/2016 11:49:55 AM

ਜਲੰਧਰ- ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਮੇਜ਼ੂ ਨੇ ਯੂ ਸੀਰੀਜ਼ ''ਚ ਦੋ ਨਵੇਂ ਸਮਾਰਟਫੋਨ ਯੂ10 ਅਤੇ ਯੂ20 ਲਾਂਚ ਕੀਤੇ ਹਨ। ਮੇਜ਼ੂ ਯੂ10 ਦੇ 2ਜੀ.ਬੀ. ਰੈਮ/16ਜੀ.ਬੀ. ਸਟੋਰੇਜ ਦੀ ਕੀਮਤ ਜਿਥੇ 999 ਚੀਨੀ ਯੁਆਨ (ਕਰੀਬ 10,000 ਰੁਪਏ) ਹੈ ਉਥੇ ਹੀ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ ਦੀ ਕੀਮਤ 1,199 ਚੀਨੀ ਯੁਆਨ (ਕਰੀਬ 12,090 ਰੁਪਏ) ਹੈ। ਮੇਜ਼ੂ ਯੂ20 ਦੇ 2ਜੀ.ਬੀ. ਰੈਮ/16ਜੀ.ਬੀ. ਸਟੋਰੇਜ ਦੀ ਕੀਮਤ 1,099 ਚੀਨੀ ਯੁਆਨ (ਕਰੀਬ 11,000 ਰੁਪਏ) ਅਤੇ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ ਵਾਲੇ ਸਮਾਰਟਫੋਨ ਦੀ ਕੀਮਤ 1,299 ਚੀਨੀ ਯੁਆਨ (ਕਰੀਬ 13,000 ਰੁਪਏ) ਹੈ। 
ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਯੂ10 ਅਤੇ ਯੂ20 ਸਮਾਰਟਫੋਨ ''ਚ 5.5-ਇੰਚ (1920x1080 ਪਿਕਸਲ) 2.5ਡੀ ਕਵਰਡ ਗਲਾਸ ਡਿਸਪਲੇ ਦਿੱਤੀ ਗਈ ਹੈ। ਦੋਵੇਂ ਫੋਨ 2ਜੀ.ਬੀ./3ਜੀ.ਬੀ. ਰੈਮ ਦੇ ਨਾਲ 16ਜੀ.ਬੀ. ਅਤੇ 32ਜੀ.ਬੀ. ਸਟੋਰੇਜ ਵੇਰੀਅੰਟ ''ਚ ਆਉਂਦੇ ਹਨ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 128 ਜੀ.ਬੀ. ਤੱਕ ਵਧਾ ਸਕਦੇ ਹੋ। ਮੇਜ਼ੂ ਦੇ ਇਨ੍ਹਾਂ ਦੋਵਾਂ ਸਮਾਰਟਫੋਨ ''ਚ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਦੇ ਨਾਲ 13MP ਰਿਅਰ ਕੈਮਰਾ ਅਤੇ 5MP ਫਰੰਟ ਕੈਮਰਾ ਹੈ। 
ਕੁਨੈਕਟੀਵਿਟੀ ਲਈ ਦੋਵਾਂ ਫੋਨਾਂ ''ਚ 4ਜੀ ਐੱਲ.ਟੀ.ਈ. ਤੋਂ ਇਲਾਵਾ ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੁਥ 4.1, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰ ਦਿੱਤੇ ਗਏ ਹਨ। ਮੇਜ਼ੂ ਯੂ10 ਅਤੇ ਯੂ20 ਸਮਰਾਟਫੋਨ ਯੁਨ ਓ.ਐੱਸ. ''ਤੇ ਚੱਲਦੇ ਹਨ ਜਿਸ ''ਤੇ ਫਲਾਇਮ ਯੂ.ਆਈ. ਸਕਿਨ ਦਿੱਤੀ ਗਈ ਹੈ। ਇਨ੍ਹਾਂ ਸਮਾਰਟਫੋਨ ਦੇ ਰਿਅਰ ''ਤੇ ਕਵਰਡ ਗਲਾਸ ਪੈਨਲ ਦਿੱਤਾ ਗਿਆ ਹੈ। ਦੋਵੇਂ ਹੀ ਫੋਨ ਦੇ ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਇੰਟੀਗ੍ਰੇਟਿਡ ਹਨ। ਇਸ ਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 2760 ਐੱਮ.ਏ.ਐੱਚ. ਦੀ ਬੈਟਰੀ। ਇਹ ਫੋਨ ਬਲੈਕ, ਵ੍ਹਾਈਟ, ਸ਼ੈਂਪੇਨ ਗੋਲਡ ਅੇਤ ਰੋਜ਼ ਗੋਲਡ ਕਲਰ ਵੇਰੀਅੰਟ ''ਚ ਉਪਲੱਬਧ ਹੋਵੇਗਾ। 
ਮੇਜ਼ੂ ਯੂ20 ''ਚ ਆਕਟਾ-ਕੋਰ ਮੀਡੀਆਟੈੱਕ ਹੀਲਿਓ ਪੀ10 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ ''ਚ ਗ੍ਰਾਫਿਕਸ ਲਈ ਮਾਲੀ ਟੀ860 ਜੀ.ਪੀ.ਯੂ. ਹੈ। ਇਸ ਫੋਨ ਨੂੰ ਪਾਵਰ ਦੇਣ ਲਈ 3260 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਵੀ ਬਲੈਕ, ਵ੍ਹਾਈਟ, ਸ਼ੈਂਪੇਨ ਗੋਲਡ ਅਤੇ ਰੋਜ਼ ਗੋਲਡ ਕਲਰ ਵੇਰੀਅੰਟ ''ਚ ਉਪਲੱਬਧ ਹੋਵੇਗਾ। ਮੇਜ਼ੂ ਯੂ10 ਸਮਾਰਟਫੋਨ ਚੀਨ ''ਚ ਵਿਕਰੀ ਲਈ 18 ਸਤੰਬਰ ਤੋਂ ਜਦੋਂਕਿ ਮੇਜ਼ੂ ਯੂ20 ਫੋਨ 28 ਅਗਸਤ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।