Meizu ਨੇ ਲਾਂਚ ਕੀਤੇ ਦੋ ਨਵੇਂ ਬਲੂਟੁੱਥ ਈਅਰਫੋਨ, ਜਾਣੋ ਕੀਮਤ

12/09/2018 10:33:52 AM

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Meizu ਨੇ ਭਾਰਤ ’ਚ ਆਪਣੇ ਦੋ ਨਵੇਂ ਬਲੂਟੁੱਥ ਈਅਰਬਡ Meizu POP ਅਤੇ Meizu EP52 Lite ਨੂੰ ਲਾਂਚ ਕੀਤਾ ਹੈ। Meizu POP ਇਕ ਵਾਇਰਲੈੱਸ ਈਅਰਬਡ ਹੈ ਅਤੇ Meizu EP52 Lite ਇਕ ਸਪੋਰਟਸ-ਓਰੀਐਂਟਿਡ ਪੇਅਰ ਹੈ, ਜਿਸ ਵਿਚ ਛੋਟੀ ਵਾਇਰ ਹੈ। ਦੋਵੇਂ ਬਲੂਟੁੱਥ ਈਅਰਫੋਨਜ਼ IPx5 ਵਾਟਰ ਰੈਸਿਸਟੈਂਟ ਦੇ ਨਾਲ ਆਉਂਦੇ ਹਨ ਅਤੇ ਇਹ ਸਵੈਟ ਪਰੂਫ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਦੋਵਾਂ ਈਅਰਫੋਨਜ਼ ਨੂੰ ਜਲਦੀ ਹੀ ਆਨਲਾਈ ਵਿਕਰੀ ਲਈ ਪੇਸ਼ ਕੀਤਾ ਜਾਵੇਗਾ।

Meizu POP
Meizu POP ਵਾਇਰਲੈੱਸ ਈਅਰਬਡਸ ਵਾਈਟ ਕਲਰ ’ਚ ਆਉਂਦੇ ਹਨ। ਇਨ੍ਹਾਂ ਈਅਰਬਡਸ ਦਾ ਭਾਰ 5.8 ਗ੍ਰਾਮ ਹੈ ਅਤੇ ਇਸ ਵਿਚ 85mAh ਦੀ ਬੈਟਰੀ ਹੈ। ਕੰਪਨੀ ਦ ਦਾਅਵਾ ਹੈ ਕਿ ਸਿੰਗਲ ਚਾਰਜ ’ਤੇ ਇਹ ਤਿੰਨ ਘੰਟੇ ਦਾ ਬੈਟਰੀ ਬੈਕਅਪ ਦਿੰਦੇ ਹਨ। ਚਾਰਜਿੰਗ ਕੇਸ ਨਾਲ ਤੁਹਾਨੂੰ ਈਅਰਬਡਸ ਲਈ 12 ਘੰਟੇ ਜਾ ਚਾਰਜ ਮਿਲ ਜਾਵੇਗਾ। ਤੁਸੀਂ ਇਸ ਦੇ ਕੇਸ ਨੂੰ ਯੂ.ਐੱਸ.ਬੀ. ਟਾਈਪ ਸੀ ਪੋਰਟ ਨਾਲ ਵੀ ਚਾਰਜ ਕਰਨ ਸਕਦੇ ਹੋ। ਈਅਰਬਡਸ ਨੂੰ ਬਲੂਟੁੱਥ 4.2 ਰਾਹੀਂ ਮੋਬਾਇਲ ਡਿਵਾਈਸ ਨਾਲ ਕਨੈਕਟ ਕੀਤਾ ਜਾ ਸਕਦਾ ਹੈ। Meizu POP ਰਾਹੀਂ ਯੂਜ਼ਰ ਕਾਲ ਨੂੰ ਰਿਜੈਕਟ ਅਤੇ ਪਿਕ ਵੀ ਕਰ ਸਕਦੇ ਹਨ। ਇਸ ਦੀ ਕੀਮਤ 6,999 ਰੁਪਏ ਹੈ।

Meizu EP52
ਇਸ ਲਾਈਟ ਸਪੋਰਟਸ ਈਅਰਫੋਨ ’ਚ 130mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ 8 ਘੰਟੇ ਦਾ ਮਿਊਜ਼ਿਕ ਪਲੇਅਬੈਕ ਟਾਈਮ ਅਤੇ 150 ਘੰਟੇ ਸਟੈਂਡਬਾਈ ਟਾਈਮ ਦਿੰਦੀ ਹੈ। ਇਹ ਈਅਰਫੋਨ 2 ਘੰਟੇ ’ਚ ਫੁੱਲ ਚਾਰਜ ਹੋ ਜਾਂਦਾ ਹੈ। Meizu EP52 Lite ਸਪੋਰਟਸ ਈਅਰਫੋਨਜ਼ ਦੀ ਕੀਮਤ ਕੰਪਨੀ ਨੇ 1,999 ਰੁਪਏ ਰੱਖੀ ਹੈ।