Meizu M6 Note ਸਮਾਰਟਫੋਨ ਦਾ ਨਵਾਂ ਕਲਰ ਵੇਰੀਐਂਟ ਆਨਲਾਈਨ ਆਇਆ ਨਜ਼ਰ

09/06/2017 5:59:25 PM

ਜਲੰਧਰ-Meizu ਦਾ ਇਹ ਪਹਿਲਾਂ ਸਨੈਪਡ੍ਰੈਗਨ ਚਿਪਸੈੱਟ ਨਾਲ ਆਉਣ ਵਾਲਾ Meizu M6 Note ਸਮਾਰਟਫੋਨ ਲਾਂਚ ਹੋਇਆ ਸੀ। ਉਸ ਸਮੇਂ ਇਹ ਸਮਾਰਟਫੋਨ ਨੂੰ ਚਾਰ ਕਲਰ ਵੱਖਰੇ-ਵੱਖਰੇ ਕਲਰ ਆਪਸ਼ਨਜ਼ 'ਚ ਉਪਲੱਬਧ ਕਰਵਾਇਆ ਗਿਆ ਸੀ, ਜੋ ਇਹ ਰੰਗ ਹਨ-ਮੂਨਲਾਈਟ ਸਿਲਵਰ, ਓਬੀਸੀਅਨ ਬਲੈਕ , ਪੀਕਾਕ ਬਲੂ ਅਤੇ ਸੈਂਪੇਨ ਗੋਲਡ ਆਦਿ ਹਨ। ਇਨ੍ਹਾਂ ਚਾਰ ਕਲਰ ਆਪਸ਼ਨਜ਼ 'ਚ ਸਿਰਫ ਤਿੰਨ ਰੰਗ ਹੀ ਸੇਲ ਲਈ ਉਪਲੱਬਧ ਹੋਏ ਸੀ, ਪਰ ਹੁਣ ਤੱਕ ਦੀ ਗੱਲ ਕਰੀਏ ਤਾਂ ਪੀਕਾਕ ਬਲੂ ਸੇਲ ਲਈ ਉਪਲੱਬਧ ਨਹੀਂ ਹੋਇਆ ਸੀ। ਇਸ ਤੋਂ ਇਲਾਵਾ ਇਕ ਹੋਰ ਕਲਰ ਵੇਰੀਐਂਚ ਵੀ ਇੰਟਰਨੈੱਟ 'ਤੇ ਦੇਖਿਆ ਗਿਆ ਸੀ, ਜੋ ਰੈੱਡ ਕਲਰ 'ਚ ਆਉਣ ਵਾਲੇ Meizu M6 Note ਦਾ ਨਵਾਂ ਵੇਰੀਐਂਟ ਸੀ।

ਹੁਣ ਤੱਕ Meizu ਵੱਲੋਂ ਇਸ ਸਮਾਰਟਫੋਨ ਦੇ ਉਨ੍ਹਾਂ ਚਾਰ ਕਲਰ ਆਪਸ਼ਨਜ਼ ਤੋਂ ਇਲਾਵਾ ਹੋਰ ਕੋਈ ਕਲਰ ਆਪਸ਼ਨਜ਼ ਦਾ ਐਲਾਨ ਨਹੀਂ ਕੀਤਾ ਗਿਆ ਹੈ, ਕਿਉਕਿ ਮੇਜ਼ੂ ਦਾ ਇਹ ਪਹਿਲਾਂ ਡਿਵਾਈਸ ਹੈ, ਜੋ ਰੈੱਡ ਕਲਰ ਆਪਸ਼ਨ 'ਚ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ Meizu Pro 7 ਦੇ ਨਾਲ Meizu M5c ਨੂੰ ਵੀ ਇਸ ਰੈੱਡ ਕਲਰ ਆਪਸ਼ਨ 'ਚ ਦੇਖਿਆ ਜਾ ਚੁੱਕਾ ਹੈ।

ਇਸ ਬਾਰੇ ਕੁਝ ਹੋਰ ਸਰੋਤਾਂ ਤੋਂ ਪਤਾ ਲੱਗਾ ਹੈ ਕਿ ਇਹ ਰੈੱਡ ਵੇਰੀਐਂਟ ਹੋਰਾਂ ਦੇ ਮੁਕਾਬਲੇ 'ਤ ਕੁਝ ਵੱਖਰਾ ਹੀ ਹੋਣ ਵਾਲਾ ਹੈ ਸ਼ਾਇਦ ਇਹ ਇਕ ਸਪੈਸ਼ਲ ਐਂਡੀਸ਼ਨ ਵੀ ਹੋ ਸਕਦਾ ਹੈ, ਪਰ ਇਸ ਸੰਬੰਧੀ ਕੰਪਨੀ ਵੱਲੋ ਅਧਿਕਾਰਿਕ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਇਸ ਤਸਵੀਰ 'ਚ ਦੇਖਿਆ ਗਿਆ ਹੈ ਕਿ ਇਸ 'ਚ ਇਕ ਸੇਫ ਰੰਗ ਦਾ ਐਂਟੀਨਾ ਡਿਜ਼ਾਈਨ ਦਿੱਤਾ ਗਿਆ ਹੈ ਅਤੇ ਇਸ ਦੇ ਠੀਕ ਹੇਠਲੇ ਪਾਸੇ ਇਸ ਦੇ ਕੈਮਰੇ ਨਾਲ LED ਫਲੈਸ਼ ਨੂੰ ਵੀ ਦੇਖ ਸਕਦੇ ਹੈ, ਪਰ ਜਿਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਇੱਥੇ ਦੇਖ ਰਹੇ ਹੋ, ਉਸ ਤਰਾਂ ਦੇ ਹੋਰ ਵੇਰੀਐਂਟ 'ਚ ਵੀ ਤੁਹਾਨੂੰ ਦੇਖਣ ਨੂੰ ਮਿਲਿਆ ਹੈ। 

 Meizu M6 Note ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ ਇਕ 5.5 ਇੰਚ ਦੀ FHD ਡਿਸਪਲੇਅ ਦਿੱਤੀ ਗਈ ਹੈ ਅਤੇ ਨਾਲ ਹੀ ਇਸ ਸਮਾਰਟਫੋਨ 'ਚ ਤੁਹਾਨੂੰ 3GB/4GB ਆਪਸਨਜ਼ 'ਚ ਉਪਲੱਬਧ ਹਨ, ਇਸ ਤੋਂ ਇਲਾਵਾ ਇਹ ਤੁਹਾਨੂੰ 16GB/32GB/64GB ਦੀ ਸਟੋਰੇਜ ਵੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 16 ਮੈਗਾਪਿਕਸਲ  ਦਾ ਇਕ ਫ੍ਰੰਟ ਕੈਮਰਾ ਅਤੇ ਨਾਲ 12 ਮੈਗਾਪਿਕਸਲ ਦੇ ਦੋ ਸੈਂਸਰ ਇਸ ਦੇ ਰਿਅਰ ਕੈਮਰੇ ਦੇ ਤੌਰ 'ਤੇ  ਮਿਲ ਰਹੇ ਹਨ। ਇਸ ਸਮਾਰਟਫੋਨ 'ਚ 4000mAh ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਕੀਮਤ ਦੀ ਚਰਚਾ ਕਰੀਏ ਤਾਂ ਸ਼ੁਰੂਆਤੀ ਕੀਮਤ 3GB ਰੈਮ ਅਤੇ 32GB ਸਟੋਰੇਜ ਦੀ ਕੀਮਤ 1099 ਯੂਆਨ ਹੈ ਇਸ ਤੋਂ ਇਲਾਵਾ 4GB ਰੈਮ ਅਤੇ 64GB ਸਟੋਰੇਜ ਵੇਰੀਐਂਟ ਦੀ ਕੀਮਤ 1699 ਯੂਆਨ ਹੈ।