48MP ਕੈਮਰੇ ਨਾਲ ਲਾਂਚ ਹੋਇਆ Meizu 16s, ਜਾਣੋ ਕੀਮਤ ਤੇ ਫੀਚਰਜ਼

04/24/2019 12:47:14 PM

ਗੈਜੇਟ ਡੈਸਕ– ਮੇਜ਼ੂ ਨੇ ਆਪਣਾ ਫਲੈਗਸ਼ਿਪ ਸਮਾਰਟਫੋਨ Meizu 16s ਚੀਨ ’ਚ ਲਾਂਚ ਕਰ ਦਿੱਤਾ ਹੈ। ਡਿਵਾਈਸ ਕੁਆਲਕਾਮ ਸਨੈਪਡ੍ਰੈਗਨ 855 ਚਿਪਸੈੱਟ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ 48 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਮਾਰਟਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਡਿਵਾਈਸ ’ਚ mEngine 3.0, HyperGaming ਅਤੇ Meizu Pay ਦਿੱਤਾ ਗਿਆ ਹੈ। ਕੰਪਨੀ ਨੇ Meizu 16s ਨੂੰ Condensed White, Carbon Black ਅਤੇ Phantom Blue ਕਲਰ ਆਪਸ਼ਨ ’ਚ ਪੇਸ਼ ਕੀਤਾ ਹੈ। 

ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਇਹ ਨਵਾਂ ਡਿਵਾਈਸ RMB 3,398 (ਕਰੀਬ 35,200 ਰੁਪਏ) ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਹ ਕੀਮਤ ਇਸ ਦੇ ਬੇਸ ਵੇਰੀਐਂਟ ਦੀ ਹੈ, ਜਿਸ ਵਿਚ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਵਿਚ ਇਕ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਆਪਸ਼ਨ ਵੀ ਦਿੱਤਾ ਗਿਆ ਹੈ, ਜਿਸ ਦੀ ਕੀਮਤ RMB 3,698 (ਕਰੀਬ 38,300 ਰੁਪਏ) ਹੈ। ਡਿਵਾਈਸ ਦਾ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਆਪਸ਼ਨ RMB 4,198 (ਕਰੀਬ 43,500 ਰੁਪਏ) ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। 

ਫੀਚਰਜ਼
ਫੋਨ ’ਚ 6.2-ਇੰਚ ਦੀ ਫੁੱਲ-ਐੱਚ.ਡੀ.+ ਅਮੋਲੇਡ ਡਿਸਪਲੇਅਹੈ, ਜਿਸ ਦਾ ਰੈਜ਼ੋਲਿਊਸ਼ਨ 1080x2232 ਪਿਕਸਲ ਹੈ। ਫੋਨ ’ਚ ਆਕਟਾ-ਕੋਰ ਸਨੈਪਡ੍ਰੈਗਨ 855 SoC ਦਿੱਤਾ ਗਿਆ ਹੈ ਅਤੇ ਇਹ Adreno 640 GPU ਦੇ ਨਾਲ ਆਉਂਦਾ ਹੈ। ਕੰਪਨੀ ਨੇ ਸਮਾਰਟਫੋਨ ਨੂੰ ਤਿੰਨ ਕਲਰ ਵੇਰੀਐਂਟ ’ਚ ਪੇਸ਼ ਕੀਤਾ ਹੈ। Meizu 16s ਦੇ ਬੈਕ ’ਚ ਡਿਊਲ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਰੈਜ਼ੋਲਿਊਸ਼ਨ ਵਾਲਾ Sony IMX586 ਕੈਮਰਾ ਸੈਂਸਰ ਹੈ। ਕੈਮਰਾ ਸੈੱਟਅਪ ’ਚ ਸ਼ਾਮਲ ਸੈਕੇਂਡਰੀ ਕੈਮਰਾ ਸੈਂਸਰ 20 ਮੈਗਾਪਿਕਸਲ ਦਾ ਹੈ। ਉਥੇ ਹੀ ਫਰੰਟ ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਸਮਾਰਟਫੋਨ ’ਚ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਸ਼ਾਮਲ ਹੈ।

Meizu 16s ’ਚ 3,600mAh ਦੀ ਬੈਟਰੀ ਹੈ ਜੋ 24W ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।ਇਹ ਸਮਾਰਟਫੋਨ ਐਂਡਰਾਇਡ 9 ਪਾਈ ’ਤੇ ਬੇਸਡ Flyme OS ’ਤੇ ਚੱਲਦਾ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਬੈਂਡ ਵਾਈ-ਫਾਈ, ਬਲੂਟੁੱਥ 5, ਜੀ.ਪੀ.ਐੱਸ., ਗਲੋਨਾਸ ਅਤੇ ਯੂ.ਐੱਸ.ਬੀ. ਟਾਈਪ ਸੀ ਪੋਰਟ ਦਿੱਤਾ ਗਿਆ ਹੈ।