ਚੀਨੀ ਕੰਪਨੀ ਨੇ ਤਿਆਰ ਕੀਤੀ ਰਾਇਲ ਐਨਫੀਲਡ ਹਿਮਾਲਿਅਨ ਦੀ ਨਕਲ, (ਵੇਖੋ ਤਸਵੀਰਾਂ)

03/22/2021 11:08:23 AM

ਆਟੋ ਡੈਸਕ– ਚੀਨੀ ਕੰਪਨੀਆਂ ਪਹਿਲਾਂ ਤੋਂ ਹੀ ਦੂਜੀਆਂ ਕੰਪਨੀਆਂ ਦੇ ਪ੍ਰੋਡਕਟਸ ਅਤੇ ਵਾਹਨਾਂ ਨੂੰ ਕਾਪੀ ਕਰਨ ’ਚ ਪੂਰੀ ਦੁਨੀਆ ’ਚ ਮਸ਼ਹੂਰ ਹਨ। ਇਹ ਕੰਪਨੀਆਂ ਸਮੇਂ-ਸਮੇਂ ’ਤੇ ਉਦਾਹਰਣ ਹੀ ਅਜਿਹੇ ਦਿੰਦੀਆਂ ਹਨ ਕਿ ਲੋਕ ਹੈਰਾਨ ਰਹਿ ਜਾਂਦੇ ਹਨ। ਉਂਝ ਤਾਂ ਇਹ ਕੰਪਨੀਆਂ ਅੰਤਰਰਾਸ਼ਟਰੀ ਮਾਡਲਾਂ ਦੀ ਨਕਲ ਕਰਨ ਲਈ ਜਾਣੀਆਂ ਜਾਂਦੀਾਂ ਹਨ ਪਰ ਹੁਣ ਇਕ ਚੀਨੀ ਕੰਪਨੀ ਨੇ ਰਾਇਲ ਐਨਫੀਲਡ ਹਿਮਾਲਿਅਨ ਦੀ ਨਕਲ ਤਿਆਰ ਕਰ ਦਿੱਤੀ ਹੈ। ਇਸ ਮੋਟਰਸਾਈਕਲ ਦਾ ਨਾਂਅ Hanway G30 ਰੱਖਿਆ ਗਿਆ ਹੈ ਜੋ ਵੇਖਣ ’ਚ ਬਿਲਕੁਲ ਹਿਮਾਲਿਅਨ ਵਰਗਾ ਹੀ ਲਗਦਾ ਹੈ। 

ਚੀਨੀ ਕੰਪਨੀ ਹਾਨਵੇ ਆਪਣੇ ਜੀ30 ਮੋਟਰਸਾਈਕਲ ਨੂੰ ਦੋ ਮਾਡਲਾਂ (ਸਟੈਂਡਰਡ ਅਤੇ ਜੀ30 ਐਕਸ)’ਚ ਲੈ ਕੇ ਆਈ ਹੈ। ਇਨ੍ਹਾਂ ’ਚ ਟੀ.ਐੱਫ.ਟੀ. ਇੰਸਟਰੂਮੈਂਟ ਕਲੱਸਟਰ, ਐੱਲ.ਈ.ਡੀ. ਹੈੱਡਲਾਈਟ, ਐੱਲ.ਈ.ਡੀ. ਡੀ.ਆਰ.ਐੱਲ., 5 ਵੋਲਟ ਦਾ ਚਾਰਜਿੰਗ ਪੋਰਟ, 19 ਲੀਟਰ ਦਾ ਫਿਊਲ ਟੈਂਕ ਅਤੇ ਡਿਊਲ ਚੈਨਲ ਏ.ਬੀ.ਐੱਸ. ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ CNY 17,280 (ਕਰੀਬ 1.92 ਲੱਖ ਰੁਪਏ) ਰੱਖੀ ਗਈ ਹੈ।

ਇੰਜਣ
ਹਾਨਵੇ ਜੀ30 ’ਚ 249.2 ਸੀਸੀ ਦਾ ਸਿੰਗਲ ਸਿਲੰਡਰ ਲਿਕੁਇਡ ਕੂਲਡ ਇੰਜਣ ਲਗਾਇਆ ਗਿਆ ਹੈ ਜੋ 9,000 ਆਰ.ਪੀ.ਐੱਮ. ’ਤੇ 26 ਬੀ.ਐੱਚ.ਪੀ. ਦੀ ਪਾਵਰ ਅਤੇ 22 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਚੀਨੀ ਕੰਪਨੀ ਦਾ ਦਾਅਵਾ ਹੈ ਕਿ ਇਸ ਮੋਟਰਸਾਈਕਲ ਨਾਲ 128 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਮਿਲਦੀ ਹੈ ਅਤੇ ਇਹ ਇਕ ਲੀਟਰ ਪੈਟਰੋਲ ’ਚ 21.2 ਕਿਲੋਮੀਟਰ ਤਕ ਚਲਦਾ ਹੈ।

ਹਿਮਾਲਿਅਨ ਦੀ ਤਰ੍ਹਾਂ ਹੀ ਇਸ ਵਿਚ ਡਿਉਪਲੈਕਸ ਸਪਲਿਟ ਡਬਲ ਕ੍ਰੈਡਲ ਚੈਸਿਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਫਰੰਟ ’ਚ 135mm ਦੇ ਫੋਰਕਸ ਅਤੇ ਰੀਅਰ ’ਚ 120mm ਦਾ ਮੋਨੋਸ਼ਾਕ ਅਬਜ਼ਾਰਬਰ ਲਗਾਇਆ ਗਿਆ ਹੈ। ਇਸ ਦੇ ਫਰੰਟ ’ਚ 19 ਇੰਚ ਦਾ ਵ੍ਹੀਲ ਅਤੇ ਰੀਅਰ ’ਚ 17 ਇੰਚ ਦਾ ਵ੍ਹੀਲ ਲਗਾਇਆ ਗਿਆ ਹੈ। ਬ੍ਰੇਕਿੰਗ ਲਈ ਇਸ ਦਾ ਫਰੰਟ ’ਚ 280mm ਦੀ ਡਿਸਕ ਬ੍ਰੇਕ ਅਤੇ ਰੀਅਰ ’ਚ 240mm ਦੀ ਡਿਸਕ ਬ੍ਰੇਕ ਲਗਾਈ ਗਈ ਹੈ। 

Rakesh

This news is Content Editor Rakesh