MediaTek ਨੇ ਲਾਂਚ ਕੀਤਾ ਨਵਾਂ ਗੇਮਿੰਗ ਸਮਾਰਟਫੋਨ ਪ੍ਰੋਸੈਸਰ Helio G95

09/02/2020 10:25:09 AM

ਗੈਜੇਟ ਡੈਸਕ– ਚਿਪਸੈੱਟ ਨਿਰਮਾਤਾ ਕੰਪਨੀ ਮੀਡੀਆਟੈੱਕ ਨੇ Helio G95 ਸਮਾਰਟਫੋਨ ਪ੍ਰੋਸੈਸਰ ਲਾਂਚ ਕਰ ਦਿੱਤਾ ਹੈ। ਇਸ ਪ੍ਰੋਸੈਸਰ ਦੀ ਖ਼ਾਸੀਅਤ ਹੈ ਕਿ ਇਸ ਵਿਚ ਹਾਈਪਰ ਇੰਜਣ ਗੇਮਿੰਗ ਤਕਨੀਕ ਦਿੱਤੀ ਗਈ ਹੈ। ਉਥੇ ਹੀ 4 ਕੈਮਰਿਆਂ ਦੀ ਸੁਪੋਰਟ ਵੀ ਇਸ ਵਿਚ ਮਿਲਦੀ ਹੈ। ਇਸ ਤੋਂ ਇਲਾਵਾ ਇਸ ਵਿਚ ਏ.ਆਈ. ਸੁਪਰ ਰੈਜ਼ੋਲਿਊਸ਼ਨ ਵੀਡੀਓ ਸਟਰੀਮਿੰਗ ਵਰਗੀਆਂ ਅਨੋਖੀਆਂ ਸੁਵਿਧਾਵਾਂ ਵੀ ਦਿੱਤੀਆਂ ਗਈਆਂ ਹਨ। 
MediaTek Helio G95 ’ਚ Cortex-A76 ਸੀ.ਪੀ.ਯੂ. ਮਿਲੇਗਾ ਜੋ 2.05GHz ਦੀ ਸਪੀਡ ’ਤੇ ਕੰਮ ਕਰਦਾ ਹੈ। ਗ੍ਰਾਫਿਕਸ ਲਈ Mali-g76 MC4 GPU ਇਸ ਵਿਚ ਮਿਲਦਾ ਹੈ। 

ਕਿਉਂ ਇੰਨਾ ਖ਼ਾਸ ਹੈ ਇਹ ਪ੍ਰੋਸੈਸਰ
- ਇਹ ਚੈੱਪ ਲੋਅ ਪਾਵਰ ’ਤੇ ਕੰਮ ਕਰਦੀ ਹੈ ਅਤੇ ਇਸ ਵਿਚ ਦਿੱਤਾ ਗਿਆ ਹਾਈਪਰ ਇੰਜਣ ਗੇਮ ’ਚ ਰੈਪਿਡ ਰਿਸਪਾਂਸ, ਪਿਕਚਰ ਕੁਆਲਿਟੀ ਅਤੇ ਲੈਗ-ਫ੍ਰੀ ਗੇਮਿੰਗ ਦੀ ਸੁਵਿਧਾ ਦਿੰਦਾ ਹੈ। 
- ਇਸ ਚਿੱਪ ਵਾਲੇ ਫੋਨ ’ਚ ਹਾਈ ਰੈਜ਼ੋਲਿਊਸ਼ਨ ਵੀਡੀਓ ਕਾਲਿੰਗ ਅਤੇ ਵੀਡੀਓ ਸਟਰੀਮਿੰਗ ਦੀ ਸੁਵਿਧਾ ਮਿਲੇਗੀ। 
- ਇਸ ਤੋਂ ਇਲਾਵਾ ਇਸ ਚਿਪ ਵਾਲੇ ਫੋਨ ਦੀ ਡਿਸਪਲੇਅ ਦੀ ਕੁਆਲਿਟੀ 90 ਫਰੇਮ ਪ੍ਰਤੀ ਸਕਿੰਟ ’ਤੇ ਫੁਲ ਐੱਚ.ਡੀ. ਪਲੱਸ ਹੋਵੇਗੀ ਜੋ ਕਿ ਗੇਮਰਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ। 
- ਇਹ ਚਿੱਪ 64 ਮੈਗਾਪਿਕਸਲ ਤਕ ਦੇ ਕੈਮਰੇ ਨੂੰ ਸੁਪੋਰਟ ਕਰਦੀ ਹੈ। ਇਸ ਵਿਚ ਡੈਪਥ ਇੰਜਣ, AI-FD (AI ਫੇਸ ਡਿਟੈਕਸ਼ਨ ਇੰਜਣ), MFNR, Warping, 3DNR, ਵੀਡੀਓ ਇਨਕੋਡਿੰਗ ਅਤੇ 4K 30fps ’ਤੇ ਡਿਕੋਡਿੰਗ ਦੀ ਸੁਪੋਰਟ ਮਿਲੇਗੀ। 


Rakesh

Content Editor

Related News