ਕਾਲਿੰਗ ਫੀਚਰ ਨਾਲ Maxima ਦੀ ਨਵੀਂ ਸਮਾਰਟਵਾਚ ਭਾਰਤ ’ਚ ਲਾਂਚ, ਕੀਮਤ 3 ਹਜ਼ਾਰ ਰੁਪਏ ਤੋਂ ਵੀ ਘੱਟ

06/21/2022 12:25:12 PM

ਗੈਜੇਟ ਡੈਸਕ– ਘਰੇਲੂ ਕੰਪਨੀ Maxima ਨੇ ਆਪਣੀ ਨਵੀਂ ਸਮਾਰਟਵਾਚ Max Pro Turbo ਭਾਰਤ ’ਚ ਲਾਂਚ ਕਰ ਦਿੱਤੀ ਹੈ। Max Pro Turbo ਦੇ ਨਾਲ ਐਪਲ ਸਿਰੀ ਅਤੇ ਗੂਗਲ ਵੌਇਸ ਅਸਿਸਟੈਂਟ ਦਾ ਸਪੋਰਟ ਦਿੱਤਾ ਗਿਆ ਹੈ। ਇਸ ਵਾਚ ’ਚ ਇਕ ਕ੍ਰਾਊਨ ਵੀ ਹੈ ਜਿਸਦਾ ਇਸਤੇਮਾਲ ਤੁਸੀਂ ਸਕ੍ਰੋਲਿੰਗ ਲਈ ਕਰ ਸਕਦੇ ਹੋ। Max Pro Turbo ਦੀ ਕੀਮਤ 2,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਵਿਸ਼ੇਸ਼ ਤੌਰ ’ਤੇ ਐਮਾਜ਼ੋਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। 

ਫੀਚਰਜ਼ ਦੀ ਗੱਲ ਕਰੀਏਤਾਂ Max Pro Turbo ਦੇ ਨਾਲ ਬਲੂਟੁੱਥ ਕਾਲਿੰਗ ਦਾ ਸਪੋਰਟ ਹੈ ਅਤੇ ਇਸ ਲਈ ਮਾਈਕ ਦੇ ਨਾਲ ਸਪੀਕਰ ਵੀ ਦਿੱਤਾ ਗਿਆ ਹੈ। ਕ੍ਰਾਊਨ ਦਾ ਇਸਤੇਮਾਲ ਕੰਟੈਂਟ ਨੂੰ ਜ਼ੂਮ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਵਾਚ ’ਚ 1.69 ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਹੈ ਜਿਸਦੀ ਬ੍ਰਾਈਟਨੈੱਸ 550 ਨਿਟਸ ਹੈ।

Max Pro Turbo ਦੇ ਨਾਲ ਕਾਲ ਮਿਊਟ ਦਾ ਵੀ ਆਪਸ਼ਨ ਮਿਲੇਗਾ। ਇਸਤੋਂ ਇਲਾਵਾ ਕ੍ਰਾਊਨ ਦੀ ਮਦਦ ਨਾਲ ਵਾਚ ਨੂੰ ਸਾਈਲੈਂਟ ਮੋਡ ’ਤੇ ਵੀ ਲਗਾਇਆ ਜਾ ਸਕੇਗਾ। Max Pro Turbo ’ਚ ਕਈ ਸਪੋਰਟਸ ਮੋਡ ਹਨ ਅਤੇ ਬਲੱਡ ਆਕਸੀਜਨ ਟ੍ਰੈਕਿੰਗ ਸੈਂਸਰ (SpO2) ਦੇ ਨਾਲ 24 ਘੰਟੇ ਹਾਰਟ ਰੇਟ ਟ੍ਰੈਕਿੰਗ ਦੀ ਵੀ ਸੁਵਿਧਾ ਹੈ। 

Max Pro Turbo ਨੂੰ ਮਿਡਨਾਈਟ ਬਲੈਕ, ਗੋਲਡ ਬਲੈਕ ਆਰਮੀ ਗਰੀਨ ਅਤੇ ਸਿਲਵਰ ਰੰਗ ’ਚ ਖਰੀਦਿਆ ਜਾ ਸਕੇਗਾ। ਇਸਦੇ ਨਾਲ 100 ਪਲੱਸ ਕਲਾਊਡ ਵਾਚ ਫੇਸਿਜ਼ ਮਿਲਣਗੇ। ਦੱਸ ਦੇਈਏ ਕਿ ਹਾਲ ਹੀ ’ਚ ‘ਮੈਕਸੀਮਾ’ ਨੇ ਸੂਰਿਯਾ ਕੁਮਾਰ ਯਾਦਵ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। 

ਨਵੀਂ ਸਮਾਰਟਵਾਚ ਦੇ ਲਾਂਚ ’ਤੇ ਗੱਲ ਕਰਦੇ ਹੋਏ ਮੰਜੋਤ ਪੁਰੇਵਾਲ, ਮੈਨੇਜਿੰਗ ਪਾਰਟਨਰ, ਮੈਕਸੀਮਾ ਵਾਚਿਜ਼ ਨੇ ਕਿਹਾ ‘ਐਮਾਜ਼ੋਨ ਦੇ ਨਾਲ ਵਿਸ਼ੇਸ਼ ਰੂਪ ਨਾਲ ਇਹ ਆਨਲਾਈਨ ਲਾਂਚ ਕਰਦੇ ਹੋਏ ਸਾਨੂੰ ਬੇਹੱਦ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ। ਮੈਕਸ ਪ੍ਰੋ ਟਰਬੋ ਨੂੰ ਕਈ ਅਨੋਖੇ ਫੀਚਰਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਸਿਰਫ 2,999 ਰੁਪਏ ਦੀ ਕੀਮਤ ’ਤੇ ਐਕਟਿਵ ਕ੍ਰਾਊਨ ਤਕਨਾਲੋਜੀ ਅਤੇ ਏ.ਆਈ. ਵੌਇਸ ਅਸਿਸਟੈਂਟ ਨਾਲ ਲੈਸ ਪਹਿਲੀ ਮੇਡ ਇਨ ਇੰਡੀਆ ਵਾਚ ਹੈ। ਸਾਨੂੰ ਉਮੀਦ ਹੈ ਕਿ ਐਮਾਜ਼ੋਨ ’ਤੇ ਇਸ ਪ੍ਰੋਡਕਟ ਲਈ ਸਾਨੂੰ ਪਹੁਚ ਚੰਗੀ ਪ੍ਰਤੀਕਿਰਿਆ ਮਿਲੇਗੀ।’

Rakesh

This news is Content Editor Rakesh