ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ: 1.2 ਕਰੋੜ ਵਟਸਐਪ ਤੇ 17 ਲੱਖ ਫੇਸਬੁਕ ਯੂਜ਼ਰਜ਼ ਨੂੰ ਬਣਾਇਆ ਗਿਆ ਨਿਸ਼ਾਨਾ

03/24/2023 7:13:34 PM

ਗੈਜੇਟ ਡੈਸਕ- ਦੇਸ਼ ਦੇ ਹੁਣ ਤਕ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਡਾਟਾ ਲੀਕ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਸਾਈਬਰ ਪੁਲਸ ਮੁਤਾਬਕ, ਇਸ ਡਾਟਾ ਲੀਕ 'ਚ ਸਰਕਾਰੀ ਅਤੇ ਗੈਰ-ਸਰਕਾਰੀ ਕਰੀਬ 16.8 ਕਰੋੜ ਅਕਾਊਂਟ ਦਾ ਡਾਟਾ ਚੋਰੀ ਹੋਇਆ ਹੈ। ਇਸ ਵਿਚ 2.55 ਲੱਖ ਫੌਜੀ ਅਧਿਕਾਰੀਆਂ ਦਾ ਵੀ ਡਾਟਾ ਸ਼ਾਮਲ ਹੈ। ਇਸ ਡਾਟਾ ਲੀਕ ਨੂੰ ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ ਕਿਹਾ ਜਾ ਰਿਹਾ ਹੈ।

ਇਸ ਪੂਰੇ ਗੈਂਗ ਨੂੰ ਤੇਲੰਗਾਨਾ ਦੀ ਸਾਈਬਰਾਬਾਦ ਪੁਲਸ ਨੇ ਦਬੋਚਿਆ ਹੈ। ਇਹ ਲੋਕ 140 ਵੱਖ-ਵੱਖ ਕੈਟਾਗਰੀ 'ਚ ਡਾਟਾ ਵੇਚ ਰਹੇ ਸਨ। ਇਸ ਵਿਚ ਫੌਜ ਦੇ ਜਵਾਨਾਂ ਦੇ ਡਾਟਾ ਤੋਂ ਇਲਾਵਾ ਦੇਸ਼ ਦੇ ਦਮਾਮ ਲੋਕਾਂ ਦੇ ਫੋਨ ਨੰਬਰ, ਐੱਨ.ਈ.ਈ.ਟੀ. ਦੇ ਵਿਦਿਆਰਥੀਆਂ ਦੀ ਨਿੱਜੀ ਜਾਣਕਾਰੀ ਆਦਿ ਸ਼ਾਮਲ ਹੈ। ਇਸਦੀ ਜਾਣਕਾਰੀ ਸਾਈਬਰਾਬਾਦ ਦੇ ਪੁਲਸ ਕਮਿਸ਼ਨਰ ਐੱਮ. ਸਟੀਫਨ ਰਵਿੰਦਰ ਨੇ ਦਿੱਤੀ ਹੈ। 

ਇਹ ਵੀ ਪੜ੍ਹੋ– WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ ਫੋਟੋ ਤੋਂ ਕਾਪੀ ਹੋ ਜਾਵੇਗਾ ਟੈਕਸਟ

ਇਸ ਮਾਮਲੇ 'ਚ 7 ਡਾਟਾ ਬ੍ਰੋਕਰਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸਾਰੇ ਦੋਸ਼ੀ ਨੋਇਡਾ ਦੇ ਇਕ ਕਾਲ ਸੈਂਟਰ ਰਾਹੀਂ ਡਾਟਾ ਇਕੱਠਾ ਕਰ ਰਹੇ ਸਨ। ਦੋਸ਼ੀਆਂ ਨੇ ਕਬੂਲ ਵੀ ਕੀਤਾ ਹੈ ਕਿ ਇਨ੍ਹਾਂ ਚੋਰੀ ਕੀਤੇ ਗਏ ਡਾਟਾ ਨੂੰ 100 ਸਾਈਬਰ ਠੱਗਾ ਨੂੰ ਵੇਚਿਆ ਵੀ ਗਿਆ ਹੈ। ਇਸ ਡਾਟਾ ਲੀਕ 'ਚ 1.2 ਕਰੋੜ ਵਟਸਐਪ ਯੂਜ਼ਰਜ਼ ਅਤੇ 17 ਲੱਖ ਫੇਸਬੁਕ ਯੂਜ਼ਰਜ਼ ਦਾ ਡਾਟਾ ਸ਼ਾਮਲ ਹੈ। ਫੌਜ ਦੇ ਜਵਾਨਾਂ ਦੇ ਡਾਟਾ 'ਚ ਉਨ੍ਹਾਂ ਦੇ ਮੌਜੂਦਾ ਰੈਂਕ, ਈ-ਮੇਲ ਆਈ.ਡੀ., ਪੋਸਟਿੰਗ ਦੀ ਥਾਂ ਆਦਿ ਸ਼ਾਮਲ ਹੈ। ਇਨ੍ਹਾਂ ਡਾਟਾ ਦਾ ਇਸਤੇਮਾਲ ਫੌਜ ਦੀ ਜਾਸੂਸੀ ਲਈ ਕੀਤਾ ਜਾ ਸਕਦਾ ਹੈ। ਪੁਲਸ ਰਿਪੋਰਟ ਮੁਤਾਬਕ, ਦੋਸ਼ੀਆਂ ਨੇ 50,000 ਲੋਕਾਂ ਦੇ ਡਾਟਾ ਨੂੰ ਸਿਰਫ 2,000 ਰੁਪਏ 'ਚ ਵੇਚਿਆ ਹੈ। 

ਇਹ ਵੀ ਪੜ੍ਹੋ– ਭਾਰਤ 'ਚ ਵੱਡਾ ਧਮਾਕਾ ਕਰਨ ਜਾ ਰਹੀ ਮਰਸਡੀਜ਼-ਬੈਂਜ਼, ਇਕ ਸਾਲ 'ਚ ਲਾਂਚ ਕਰੇਗੀ 4 ਨਵੀਆਂ ਇਲੈਕਟ੍ਰਿਕ ਕਾਰਾਂ

ਡੀ.ਸੀ.ਪੀ. (ਸਾਈਬਰ ਕ੍ਰਾਈਮ ਵਿੰਗ) ਰਿਤੀਰਾਜ ਨੇ ਇਸ ਮਾਮਲੇ 'ਤੇ ਕਿਹਾ ਕਿ ਨਿੱਜੀ ਅਤੇ ਸੰਵੇਦਨਸ਼ੀਲ ਡਾਟਾ ਦੀ ਵਿਕਰੀ ਅਤੇ ਖਰੀਦ ਬਾਰੇ ਸਾਈਬਰਾਬਾਦ ਪੁਲਸ ਦੀ ਸਾਈਬਰ ਕ੍ਰਾਈਮ ਵਿੰਗ 'ਚ ਇਕ ਸ਼ਿਕਾਇਤ ਦਰਜ ਕੀਤੀ ਗਈ ਸੀ, ਇੱਥੋਂ ਤਕ ਕਿ ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਸਾਈਬਰ ਅਪਰਾਧੀ ਡਾਟਾ ਤਕ ਕਿਵੇਂ ਪਹੁੰਚ ਬਣਾ ਰਹੇ ਸਨ। ਪੁਲਸ ਪਿਛਲੇ ਦੋ ਮਹੀਨਿਆਂ ਤੋਂ ਇਸ ਮਾਮਲੇ 'ਤੇ ਕੰਮ ਕਰ ਰਹੀ ਸੀ।

ਦੱਸ ਦੇਈਏ ਕਿ ਇਸਤੋਂ ਪਹਿਲਾਂ ਨਵੰਬਰ 2022 'ਚ ਵਟਸਐਪ ਦੇ ਭਾਰਤ, ਅਮਰੀਕਾ, ਸਾਊਦੀ ਅਰਬ ਅਤੇ ਮਿਸਰ ਸਣੇ 84 ਦੇਸ਼ਾਂ ਦੇ ਯੂਜ਼ਰਜ਼ ਦਾ ਡਾਟਾ ਲੀਕ ਹੋਇਆ ਸੀ ਅਤੇ ਇਸ ਡਾਟਾ ਦੀ ਵਿਕਰੀ ਆਨਲਾਈਨ ਹੋਈ ਸੀ। ਦੁਨੀਆ ਭਰ ਦੇ ਕਰੀਬ 48.7 ਕਰੋੜ ਵਟਸਐਪ ਯੂਜ਼ਰਜ਼ ਦਾ ਡਾਟਾ ਹੈਕ ਕੀਤਾ ਗਿਆ ਸੀ। ਹੈਕ ਹੋਏ ਡਾਟਾ 'ਚ 84 ਦੇਸ਼ਾਂ ਦੇ ਵਟਸਐਪ ਯੂਜ਼ਰਜ਼ ਦਾ ਮੋਬਾਇਲ ਨੰਬਰ ਵੀ ਸ਼ਾਮਲ ਸੀ, ਜਿਨ੍ਹਾਂ 'ਚ 61.62 ਲੱਖ ਫੋਨ ਨੰਬਰ ਭਾਰਤੀਆਂ ਦੇ ਸਨ।

ਇਹ ਵੀ ਪੜ੍ਹੋ– Airtel ਨੇ ਲਾਂਚ ਕੀਤੇ ਨਵੇਂ ਪਲਾਨ,1 ਸਾਲ ਲਈ ਫ੍ਰੀ ਮਿਲੇਗਾ Disney + Hotstar ਤੇ Amazon Prime

Rakesh

This news is Content Editor Rakesh