''ਕਾਰ ਆਫ ਦਿ ਯੀਅਰ'' ਬਣੀ ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬਰੇਜ਼ਾ

03/27/2017 5:55:56 PM

ਜਲੰਧਰ- ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਲੋਕਪ੍ਰਿਅ ਕਾਰ ਵਿਟਾਰਾ ਬਰੇਜ਼ਾ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇੰਡੀਅਨ ਕਾਰ ਆਫ ਦਿ ਯੀਅਰ 2017 ਨੂੰ ਮਿਲਾ ਕੇ ਵਿਟਾਰਾ ਬਰੇਜ਼ਾ ਨੇ ਕੁਲ 25 ਪੁਰਸਕਾਰ ਜਿੱਤਦੇ ਹੋਏ ਸਭ ਤੋਂ ਲੋਕਪ੍ਰਿਅ ਕਾਰਾਂ ''ਚ ਆਪਣਾ ਨਾਮ ਸ਼ਾਮਲ ਕਰ ਲਿਆ ਹੈ। ਆਪਣੀ ਲਾਂਚਿੰਗ ਦੇ ਸਿਰਫ ਇਕ ਸਾਲ ਦੇ ਅੰਦਰ ਹੀ ਕੰਪਨੀ ਨੇ 1 ਲੱਖ 10 ਹਜ਼ਾਰ ਬਰੇਜ਼ਾ ਕਾਰਾਂ ਦੀ ਵਿਕਰੀ ਕੀਤੀ ਹੈ। ਇਸ ਕਾਰ ਦੇ ਗਾਹਕਾਂ ਦੇ ਨਾਲ-ਨਾਲ ਆਟੋ ਕ੍ਰਿਟਿਕਸ ਦੀ ਵੀ ਪ੍ਰਸ਼ੰਸਾ ਮਿਲੀ ਹੈ। 
ਭਾਰਤੀ ਬਾਜ਼ਾਰ ''ਚ ਇਸ ਕਾਰ ਦੇ ਇਕ ਸਾਲ ਪੂਰਾ ਹੋਣ ''ਤੇ ਮਾਰੂਤੀ ਸੁਜ਼ੂਕੀ ਨੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਕੀਨਿਚੀ ਅਯੂਕਵਾ ਨੇ ਕਿਹਾ ਹੈ ਕਿ ਅਸੀਂ ਇਸ ਪ੍ਰਾਪਤੀ ਲਈ ਆਪਣੇ ਗਾਹਕਾਂ ਨੂੰ ਧੰਨਵਾਦ ਕਹਿੰਦੇ ਹਾਂ। ਇੰਨੇ ਘੱਟ ਸਮੇਂ ''ਚ ਇੰਨੀ ਵੱਡੀ ਪ੍ਰਾਪਤੀ ਹਾਸਲ ਕਰਕੇ ਇਸ ਐੱਸ.ਯੂ.ਵੀ. ਨੇ ਸਾਡਾ ਸਿਰ ਗਰਵ ਨਾਲ ਉੱਚਾ ਕਰ ਦਿੱਤਾ ਹੈ। ਨਾਲ ਹੀ ਕਿਹਾ ਗਿਆ ਹੈ ਕਿ ਇਸ ਕਾਰ ਨੇ ਆਪਣੇ ਅੰਦਾਜ਼ ਅਤੇ ਬਿਹਤਰੀਨ ਮਾਈਲੇਜ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਕਾਰ ''ਚ ਡੀ.ਡੀ.ਆਈ.ਐੱਸ. 200 ਇੰਜਨ ਲੱਗਾ ਹੈ ਕਿ ਜੋ ਕਿ 24.3 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ। ਇਸ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲਾਚਿੰਗ ਦੇ ਇਕ ਸਾਲ ਬਾਅਦ ਵੀ ਇਸ ਦੀ ਵੇਟਿੰਗ ਮਿਆਦ ਪੰਜ ਮਹੀਨੇ ਤੋਂ ਜ਼ਿਆਦਾ ਹੈ।