ਲਾਂਚ ਹੋਇਆ Swift ਦਾ ਨਵਾਂ ਮਾਡਲ, ਕੀਮਤ 5 ਲੱਖ ਤੋਂ ਵੀ ਘੱਟ
Monday, Jul 18, 2016 - 05:07 PM (IST)
.jpg)
ਜਲੰਧਰ - ਭਾਰਤ ਦੀ ਲੋਕਪ੍ਰਿਅ ਕਾਰ ਨਿਰਮਾਤਾ ਕੰਪਨੀ ਮਾਰੁਤੀ ਸੁਜ਼ੂਕੀ ਨੇ ਸਵਿਫਟ ਦਾ ਸਪੈਸ਼ਲ ਐਡੀਸ਼ਨ DLX ਲਾਂਚ ਕੀਤਾ ਹੈ ਜਿਸ ਨੂੰ ਕੰਪਨੀ ਨੇ ਐਂਟਰੀ ਲੈਵਲ LXI ਅਤੇ LDI ਵੈਰਿਅੰਟਸ ਨੂੰ ਧਿਆਨ ''ਚ ਰੱਖ ਕਰ ਬਣਾਇਆ ਹੈ। ਇਸ ਮਾਡਲ ਦੀ ਸ਼ੁਰੂਆਤੀ ਕੀਮਤ 4.54 ਲੱਖ ਰੂਪਏ ਪੈਟਰੋਲ ਅਤੇ 5.95 ਲੱਖ ਰੁਪਏ ਡੀਜਲ ਐਕਸ-ਸ਼ੋਰੂਮ ਦਿੱਲੀ ) ਹੈ।
ਇਸ ਮਾਡਲ ਦੀਆਂ ਖਾਸਿਅਤਾਂ-
ਇੰਜਣ -
ਇਸ ਕਾਰ ''ਚ 1.2-ਲਿਟਰ K- ਸੀਰੀਜ VVT ਪੈਟਰੋਲ ਅਤੇ 1.3-ਲਿਟਰ DDiS ਡੀਜਲ ਇੰਜਣ ਆਪਸ਼ਨ ''ਚ ਮਿਲੇਗਾ। ਕਾਰ ਦਾ ਪੈਟਰੋਲ ਇੰਜਣ 83bhp ਦੀ ਪਾਵਰ ਅਤੇ 115Nm ਦਾ ਟਾਰਕ ਜਨਰੇਟ ਕਰੇਗਾ। ਡੀਜਲ ਵਰਜਨ ਦੀ ਗੱਲ ਕੀਤੀ ਜਾਵੇ ਤਾਂ ਇਹ 74bhp ਦੀ ਤਾਕਤ ਅਤੇ 190Nm ਦਾ ਟਾਰਕ ਜਨਰੇਟ ਕਰੇਗਾ। ਇਨ੍ਹਾਂ ਦੋਨਾਂ ਹੀ ਇੰਜਣਾਂ ਨੂੰ 5 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਹੋਰ ਫੀਚਰ-
ਇਸ ਮਾਡਲ ''ਚ ਕੰਪਨੀ ਬਲੂਟੁੱਥ ਅਤੇ ”S2 ਕੁਨੈੱਕਟੀਵਿਟੀ ਨਾਲ ਲੈਸ ਸਿਸਟਮ ਅਤੇ ਇਨ-ਬਿਲਟ ਸਪੀਕਰ ਦੇਵੇਗੀ। ਪਾਵਰ ਵਿੰਡੋਜ਼ ਦੇ ਨਾਲ ਕਾਰ ''ਚ, ਸੈਂਟਰਲ ਲਾਕਿੰਗ ਅਤੇ ਫੋਗ ਲੈਂਪਸ ਜਿਹੇ ਸਟੈਂਡਰਡ ਫੀਚਰ ਵੀ ਮਿਲਣਗੇ। ਇਸ ਕਾਰ ''ਚ ਤੁਹਾਨੂੰ 60:40 ਸਪਲਿਟ ਸੀਟਸ, ਇਲੈਕਟ੍ਰਿਕਲ ਪਾਵਰ ਸਟੀਅਰਿੰਗ, ਟਿਲਟ ਐਡਜਸਟੇਬਲ ਸਟੀਅਰਿੰਗ ਵ੍ਹੀਲ, ਆਪਸ਼ਨਲ EBD ਦੇ ਨਾਲ ABS ਅਤੇ ਏਅਰਬੈਗਸ ਮਿਲਣਗੇ।