ਦਿਵਾਲੀ ਤੱਕ ਭਾਰਤ ''ਚ ਆ ਸਕਦੈ ਮਾਰੂਤੀ ਸੁਜ਼ੂਕੀ S-Cross Facelift ਵਰਜ਼ਨ, ਜਾਣੋ ਖੂਬੀਆਂ

05/21/2017 2:35:47 PM

ਜਲੰਧਰ- ਮਾਰੂਤੀ ਸੁਜ਼ੂਕੀ ਐੱਸ-ਕਰਾਸ (S-Cross) ਨੂੰ ਭਾਰਤ ''ਚ ਸਭ ਤੋਂ ਪਹਿਲਾਂ ਅਗਸਤ 2015 ਨੂੰ ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਇਸ ਦਾ ਫੇਸਲਿਫਟ ਵਰਜਨ ਦਿਵਾਲੀ ਤੱਕ ਲਾਂਚ ਕਰ ਸਕਦੀ ਹੈ। ਯੂਰੋਪ ''ਚ S-ਕਰਾਸ ਫੇਸਲਿਫਟ ਪਿਛਲੇ ਸਾਲ ਜੁਲਾਈ ''ਚ ਲਾਂਚ ਕੀਤੀ ਗਈ ਸੀ। ਆਟੋਕਾਰ ''ਚ ਪ੍ਰਕਾਸ਼ਿਤ ਖਬਰ ਦੇ ਮਤਾਬਕ ਮਾਰੂਤੀ ਸੁਜ਼ੂਕੀ ਦੇ ਐਗਜੀਕਿਊਟਿੱਵ ਡਾਇਰੈਕਟਰ 3.V ਰਮਨ ਨੇ ਕਿਹਾ, S-ਕਰਾਸ ਪਹਿਲਾਂ ਤੋਂ ਜ਼ਿਆਦਾ ਰਿਫਰੇਸ਼ ਹੋਵੇਗੀ। ਇਹ ਕਾਰ ਫੀਚਰਸ ਅਤੇ ਇੰਜਣ ਦੇ ਮਾਮਲੇ ''ਚ ਯੂਰੋਪ ''ਚ ਲਾਂਚ ਕੀਤੀ ਗਈ S-ਕਰਾਸ ਵਰਗੀ ਹੀ ਹੋ ਸਕਦੀ ਹੈ।

ਯੂਰੋਪ ਦੀ S-ਕਰਾਸ ਫੇਸਲਿਫਟ ਦੇ ਫੀਚਰਸ :
ਫੀਚਰਸ ਦੀ ਗੱਲ ਕਰੀਏ ਤਾਂ S-ਕਰਾਸ ਫੇਸਲਿਫਟ ''ਚ ਵਰਟਿਕਲ ਕ੍ਰੋਮ ਦੇ ਸਟੇਸ ਦੇ ਨਾਲ ਬੋਲਡਰ ਰੇਡੀਏਟਰ ਗਰਿਲ, LED ਡੇ-ਟਾਈਮ ਰਨਿੰਗ ਲਾਈਟਸ ਦੇ ਨਾਲ LED ਹੈੱਡਲੈਂਪਸ, ਕ੍ਰੋਮ ਗਾਰਨਿਸ਼ ਦੇ ਨਾਲ ਜ਼ਿਆਦਾ ਅਕਰਾਮਕ ਫ੍ਰੰਟ ਬੰਪਰ, ਨਵੇਂ ਡਿਜ਼ਾਇਨ ਅਲੌਏ ਵ੍ਹੀਲਸ, ਕ੍ਰੋਮ ਵਿੰਡੋ ਸਿਲ, ਰਿਵਾਇਜ਼ਡ ਰਿਅਰ ਬੰਪਰ ਅਤੇ ਟਵੀਕਡ LED ਟੇਲ ਲੈਂਪਸ ਦਿੱਤੇ ਜਾਣਗੇ। ਕਾਰ ਦੇ ਇੰਟੀਰਿਅਰ ''ਚ ਇੰਫੋਟੇਨਮੇਂਟ ਸਿਸਟਮ ਅਪਗ੍ਰੇਡ ਕੀਤਾ ਜਾਵੇਗਾ। ਐਂਡ੍ਰਾਇਡ ਆਟੋ ਕੰਪੈਟੀਬਿਲਟੀ ਦੇ ਨਾਲ ਸਮਾਰਟਪਲੇਅ ਇੰਫੋਟੇਨਮੇਂਟ ਸਿਸਟਮ ਦਿੱਤਾ ਜਾ ਸਕਦਾ ਹੈ।

ਪਾਵਰਫੁੱਲ ਇੰਜਣ :

ਮਾਰੁਤੀ ਸੁਜ਼ੂਕੀ S-ਕਰਾਸ ਦੇ ਪਾਵਰ ਸਪੈਸੀਫਿਕੇਸ਼ਨ ''ਚ 66kw (88.51hp) 1.3 ਲਿਟਰ DDis 200 ਅਤੇ 88kW (118.01hp) 1.6 ਲਿਟਰ DDis ਡੀਜਲ ਇੰਜਣ ਦਿੱਤਾ ਜਾਵੇਗਾ। ਇਹ ਦੋਨੋਂ ਇੰਜਣ 5 ਸਪੀਡ ਮੈਨੂਅਲ ਅਤੇ 6 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਹੋਣਗੇ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਮਾਰੂਤੀ ਸੁਜ਼ੂਕੀ ਦੇ 1.5 ਲਿਟਰ ਫੋਰ ਸਿਲੰਡਰ ਪੈਟਰੋਲ ਇੰਜਣ ''ਚ ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਜਾ ਸਕਦਾ ਹੈ। ਭਾਰਤੀ ਬਾਜ਼ਾਰ ''ਚ ਇਹ ਕਾਰ ਹੁੰਡਈ ਕਰੇਟਾ, ਰੈਨੋ ਡਸਟਰ ਅਤੇ ਹੌਂਡਾ CR-V ਨੂੰ ਟੱਕਰ ਦੇਵੇਗੀ।