ਮਾਰੂਤੀ ਦੀਆਂ 60,000 ਤੋਂ ਜ਼ਿਆਦਾ ਕਾਰਾਂ ’ਚ ਆਈ ਖਰਾਬੀ, ਕੰਪਨੀ ਨੇ ਕੀਤਾ ਰੀਕਾਲ

12/06/2019 4:04:57 PM

ਆਟੋ ਡੈਸਕ– ਦੇਸ਼ ਦੀ ਦਿੱਗਜ ਆਟੋਮੋਬਾਇਲ ਕੰਪਨੀ ਮਾਰੂਤੀ ਸੁਜ਼ੂਕੀ ਨੇ ਸ਼ੁੱਕਰਵਾਰ ਨੂੰ 60,000 ਤੋਂ ਜ਼ਿਆਦਾ ਗੱਡੀਆਂ ਦੇ ਰੀਕਾਲ (ਵਾਪਸ ਮੰਗਾਉਣ) ਦਾ ਐਲਾਨ ਕੀਤਾ ਹੈ। ਮਾਰੂਤੀ ਆਪਣੀ ਸਿਆਜ਼, ਅਰਟਿਗਾ ਅਤੇ XL6 ਦੇ ਪੈਟਰੋਲ ਸਮਾਰਟ ਹਾਈਬ੍ਰਿਡ (SHVS) ਵੇਰੀਐਂਟਸ ਦੀਆਂ 63,493 ਇਕਾਈਆਂ ਨੂੰ ਰੀਕਾਲ ਕਰ ਰਹੀ ਹੈ। ਸਿਆਜ਼, ਅਰਟਿਗਾ ਅਤੇ XL6 ਦੇ ਪੈਟਰੋਲ ਸਮਾਰਟ ਹਾਈਬ੍ਰਿਡ ਵੇਰੀਐਂਟਸ ਦੀਆਂ ਜਿਨ੍ਹਾਂ ਇਕਾਈਆਂ ਨੂੰ ਰੀਕਾਲ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਮੈਨਿਊਫੈਕਚਰਿੰਗ ਨੂੰ ਜਨਵਰੀ 2019 ਤੋਂ 21 ਨਵੰਬਰ 2019 ਦੇ ਵਿਚਕਾਰ ਦੀ ਹੈ। ਮਾਰੂਤੀ ਇਨ੍ਹਾਂ ਕਾਰਾਂ ਦੇ ਮੋਟਰ ਜਨਰੇਟਰ ਯੂਨਿਟ (MGU) ’ਚ ਸੰਭਾਵਿਤ ਖਾਮੀ ਨੂੰ ਦੂਰ ਕਰਨ ਲਈ ਇਨ੍ਹਾਂ ਦੀ ਜਾਂਚ ਕਰੇਗੀ।

ਫ੍ਰੀ ’ਚ ਬਦਲੇ ਜਾਣਗੇ ਖਰਾਬ ਪਾਰਟਸ
ਕੰਪਨੀ ਨੇ ਕਿਹਾ ਹੈ ਕਿ ਮੋਟਰ ਜਨਰੇਟਰ ਯੂਨਿਟ (MGU) ’ਚ ਸੰਭਾਵਿਤ ਖਾਮੀ ਇਕ ਓਵਰਸੀਜ ਗਲੋਬਲ ਪਾਰਟ ਸਪਲਾਇਰ ਦੁਆਰਾ ਕੀਤੀ ਗਈ ਮੈਨਿਊਫੈਕਚਰਿੰਗ ਦੌਰਾਨ ਆਈ ਹੋ ਸਕਦੀ ਹੈ। ਮਾਰੂਤੀ ਨੇ ਕਿਹਾ ਹੈ ਕਿ ਇਹ ਵਾਲੰਟਰੀ ਰੀਕਾਲ ਹੈ ਅਤੇ 6 ਦਸੰਬਰ 2019 ਤੋਂ ਸ਼ੁਰੂ ਹੋ ਗਿਆ ਹੈ। ਮਾਰੂਤੀ ਨੇ ਕਿਹਾ ਹੈ ਕਿ ਇਸ ਰੀਕਾਲ ਨਾਲ ਪ੍ਰਭਾਵਿਤ ਓਨਰਸ ਨਾਲ ਕੰਪਨੀ ਦੇ ਡੀਲਰ ਸੰਪਰਕ ਕਰਨਗੇ। ਕੰਪਨੀ ਨੇ ਕਿਹਾ ਹੈ ਕਿ ਜੇਕਰ ਪ੍ਰਭਾਵਿਤ ਪਾਰਟਸ ਨੂੰ ਰਿਪਲੇਸ ਕਰਨ ਲਈ ਗੱਡੀ ਨੂੰ ਰੱਖਣ ਦੀ ਲੋੜ ਪਈ ਤਾਂ ਮਾਰੂਤੀ ਸੁਜ਼ੂਕੀ ਡੀਲਰਸ਼ਿਪਸ ਓਨਰਾਂ ਨੂੰ ਬਦਲ ਦੇ ਤੌਰ ’ਤੇ ਵ੍ਹੀਕਲਸ ਆਫਰ ਕਰਨ ਦੀ ਕੋਸ਼ਿਸ਼ ਕਰਨਗੇ। ਕੰਪਨੀ ਨੇ ਕਿਹਾ ਹੈ ਕਿ ਖਰਾਬ ਪਾਰਟਸ ਨੂੰ ਫ੍ਰੀ ’ਚ ਬਦਲਿਆ ਜਾਵੇਗਾ।