ਜਲਦ ਲਾਂਚ ਹੋਵੇਗੀ ਮਾਰੂਤੀ ਸੁਜ਼ੂਕੀ ਅਰਟਿਗਾ, 11 ਹਜ਼ਾਰ ਰੁਪਏ ਦੇ ਕੇ ਕਰੋ ਬੁਕਿੰਗ

04/08/2022 5:26:26 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਬਹੁਤ ਜਲਦ Ertiga MPV ਲੈ ਕੇ ਆ ਰਹੀ ਹੈ। ਲੋਕ ਬੇਸਬਰੀ ਨਾਲ ਇਸ ਕਾਰ ਦਾ ਇੰਤਜ਼ਾਰ ਕਰ ਰਹੇ ਹਨ। ਕੰਪਨੀ ਇਸ ਕਾਰ ਨੂੰ ਨਵੇਂ ਰੂਪ-ਰੰਗ ’ਚ ਪੇਸ਼ ਕਰਨ ਜਾ ਰਹੀ ਹੈ। ਮਾਰੂਤੀ ਸੁਜ਼ੂਕੀ ਨੇ Ertiga MPV ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਲੋਕ 11 ਹਜ਼ਾਰ ਰੁਪਏ ’ਚ ਬੁਕਿੰਗ ਕਰ ਸਕਦੇ ਹਨ। ਨਵੀਂ ਅਰਟਿਗਾ ’ਚ ਐਕਸਟੀਰੀਅਰ ਦੇ ਨਾਲ ਹੀ ਕੈਬਿਨ ਦੇ ਅੰਦਰ ਮਾਈਕ੍ਰੋ ਡਿਜ਼ਾਇਨ ਅਪਡੇਟ ਮਿਲਣ ਦੀ ਉਮੀਦ ਹੈ। 

PunjabKesari

ਇੰਜਣ
ਅਰਟਿਗਾ ਨੂੰ ਨੈਕਸਟ ਜਨਰੇਸ਼ਨ ਕੇ-ਸੀਰੀਜ਼ 1.5 ਲੀਟਰ ਡਿਊਲ ਜੈੱਟ, ਡਿਊਲ VVT ਇੰਜਣ ਪ੍ਰੋਗ੍ਰੈਸਿਵ ਸਮਾਰਟ ਹਾਈਬ੍ਰਿਡ ਤਕਨੀਕ ਨਾਲ ਆਪਰੇਟ ਕੀਤਾ ਜਾਵੇਗਾ। ਮਾਡਲ ’ਤੇ ਟ੍ਰਾਂਸਮਿਸ਼ਨ ਡਿਊਟੀ ਪੈਡਲ ਸ਼ਿਫਟਰਸ ਦੇ ਨਾਲ ਇਕ ਐਡਵਾਂਸ 6-ਸਪੀਡ ਆਟੋਮੈਟਿਕ ਗਿਅਰਬਾਕਸ ਦੁਆਰਾ ਆਪਰੇਟ ਕੀਤਾ ਜਾਵੇਗਾ। 2022 Ertiga S-CNG ਹੁਣ ZXI ਵੇਰੀਐਂਟ ’ਚ ਵੀ ਉਪਲੱਬਧ ਹੋਵੇਗੀ। 

PunjabKesari

ਕੀਮਤ ਤੇ ਫੀਚਰਜ਼
Ertiga MPV ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 7.97 ਲੱਖ ਰੁਪਏ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਅਰਟਿਗਾ ਦੇ ਕੈਬਿਨ ’ਚ ਨਵੇਂ ਰੰਗ ਦੀ ਅਪਹੋਲਸਟਰੀ, 8-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਚਾਰਜਰ, ਐਪਲ ਕਾਰ ਪਲੇਅ ਦੇ ਨਾਲ ਐਂਡਰਾਇਡ ਆਟੋ, ਆਟੋਮੈਟਿਕ ਕਲਾਈਮੇਟ ਕੰਟਰੋਲ, ਕਰਲਡ ਮਲਟੀ ਇੰਫੋ ਡਿਸਪਲੇਅ, ਕੀਅਲੈੱਸ ਐਂਟਰੀ ਦੇ ਨਾਲ ਪੁਸ਼ ਬਟਨ ਸਟਾਰ ਅਤੇ ਕਰੂਜ਼ ਕੰਟਰੋਲ ਸ਼ਾਮਿਲ ਹੈ। ਇਸਦੇ ਨਾਲ ਦੋ ਏਅਰਬੈਗਸ, ਏ.ਬੀ.ਐੱਸ. ਦੇ ਨਾਲ ਈ.ਬੀ.ਡੀ. ਅਤੇ ਰੀਅਰ ਪਾਰਕਿੰਗ ਸੈਂਸਰਜ਼ ਵਰਗੇ ਸੇਫਟੀ ਫੀਚਰਜ਼ ਵੀ ਮਿਲਣਗੇ। 


Rakesh

Content Editor

Related News