ਮਾਰੂਤੀ ਸੁਜ਼ੂਕੀ ਜਲਦ ਲਾਂਚ ਕਰ ਸਕਦੀ ਹੈ ਡਿਜ਼ਾਇਰ ਦਾ ਸੀ.ਐੱਨ.ਜੀ. ਮਾਡਲ

03/09/2022 5:46:45 PM

ਆਟੋ ਡੈਸਕ– ਹਾਲ ਹੀ ’ਚ ਮਾਰੂਤੀ ਸੁਜ਼ੂਕੀ ਨੇ ਭਾਰਤੀ ਬਾਜ਼ਾਰ ’ਚ ਬਲੈਨੋ ਨੂੰ ਲਾਂਚ ਕੀਤਾ ਹੈ। ਹੁਣ ਚਰਚਾ ਹੈ ਕਿ ਮਾਰੂਤੀ ਸੁਜ਼ੂਕੀ ਡਿਜ਼ਾਇਰ ਦੇ ਸੀ.ਐੱਨ.ਜੀ ਮਾਡਲ ਨੂੰ ਵੀ ਜਲਦ ਲਾਂਚ ਕਰਨ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡਿਜ਼ਾਇਰ ਦੇ ਡਿਜ਼ਾਇਡ ’ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ, ਨਵੀਂ ਡਿਜ਼ਾਇਰ ਸੀ.ਐੱਨ.ਜੀ. ਨੂੰ 1.2 ਲੀਟਰ (K12M) ਦੇ ਪੈਟਰੋਲ ਇੰਜਣ ਦੇ ਨਾਲ ਜੋੜਿਆ ਜਾਵੇਗਾ। ਇਹ ਗੱਡੀ 5 ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਹੀ ਭਾਰਤੀ ਬਾਜ਼ਾਰ ’ਚ ਲਾਂਚ ਹੋਵੇਗੀ ਅਤੇ ਗਿਅਰਬਾਕਸ ’ਚ ਇਹੀ ਇਕ ਆਪਸ਼ਨ ਹੋਵੇਗਾ।

ਮਾਰੂਤੀ ਸੁਜ਼ੂਕੀ ਡਿਜ਼ਾਇਰ ਸੀ.ਐੱਨ.ਜੀ. ਭਾਰਤੀ ਬਾਜ਼ਾਰ ’ਚ ਹੋਂਡਾ ਅਮੇਜ਼ ਸੀ.ਐੱਨ.ਜੀ., ਹੁੰਡਈ ਓਰਾ ਸੀ.ਐੱਨ.ਜੀ. ਅਤੇ ਟਾਟਾ ਟਿਗੋਰ ਸੀ.ਐੱਨ.ਜੀ.  ਟੱਕਰ ਦੇਵੇਗੀ। ਜਾਣਕਾਰਾਂ ਦੀ ਮੰਨੀਏ ਤਾਂ ਇਸਤੋਂ ਬਾਅਦ ਮਾਰੂਤੀ ਸੁਜ਼ੂਕੀ ਭਾਰਤੀ ਬਾਜ਼ਾਰ ’ਚ ਸਵਿੱਫਟ ਸੀ.ਐੱਨ.ਜੀ. ਨੂੰ ਵੀ ਲਾਂਚ ਕਰ ਸਕਦੀ ਹੈ। ਰਹੀ ਗੱਲ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਜਿਮਨੀ ਦੀ ਤਾਂ ਉਸਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ ਪਰ ਉਹ ਅਗਲੇ ਸਾਲ ਹੀ ਭਾਰਤੀ ਸੜਕਾਂ ’ਤੇ ਵਿਖਾਈ ਦੇਵੇਗੀ।

Rakesh

This news is Content Editor Rakesh