ਮਾਰੂਤੀ ਸੁਜ਼ੂਕੀ ਨੇ ਇਲੈਕਟ੍ਰਿਕ ਸਨਰੂਫ ਨਾਲ ਲਾਂਚ ਕੀਤੀ ਨਵੀਂ ਬ੍ਰੇਜਾ, ਕੀਮਤ 7.99 ਲੱਖ ਰੁਪਏ ਤੋਂ ਸ਼ੁਰੂ

07/01/2022 4:55:52 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਨਵੀਂ ਬ੍ਰੇਜਾ ਐੱਸ. ਯੂ. ਵੀ. ਲਾਂਚ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤੀ ਕੀਮਤ 7.99 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। ਬ੍ਰੇਜਾ ਨੂੰ ਹੁਣ ਤੱਕ 45000 ਤੋਂ ਵੱਧ ਪ੍ਰੀ-ਬੁਕਿੰਗ ਮਿਲ ਚੁੱਕੀਆਂ ਹਨ। ਨਵੀਂ ਬ੍ਰੇਜਾ ਕੰਪਨੀ ਦੇ ਲਾਈਨਅਪ ’ਚ ਕਾਫੀ ਲੋਕਪ੍ਰਿਯ ਮਾਡਲ ਰਿਹਾ ਹੈ, ਇਸ ਲਈ ਇਸ ਨੂੰ ਭਾਰਤ ’ਚ ਜ਼ਬਰਦਸਤ ਪ੍ਰਤੀਕਿਰਿਆ ਮਿਲਣਾ ਹੈਰਾਨੀ ਦੀ ਗੱਲ ਨਹੀਂ ਹੈ।

PunjabKesari

ਇਸ ’ਚ ਨਵੇਂ ਮਾਡਲ ਦੇ ਹਾਇਰ ਵੇਰੀਐਂਟ ’ਤੇ 6 ਏਅਰਬੈਗ ਦਿੱਤੇ ਗਏ ਹਨ ਜੋ ਇਸ ਨੂੰ ਹੋਰ ਵੀ ਸੁਰੱਖਿਅਤ ਬਣਾਉਂਦੇ ਹਨ। ਕਾਰ ’ਚ ਪਹਿਲੀ ਵਾਰ ਵਾਇਰਲੈੱਸ ਚਾਰਜਿੰਗ ਡਾਕ ਵੀ ਦਿੱਤਾ ਗਿਆ ਹੈ। ਇਸ ਡਾਕ ਦੀ ਮਦਦ ਨਾਲ ਤੁਸੀਂ ਵਾਇਰਲੈੱਸ ਸਮਾਰਟਫੋਨ ਨੂੰ ਆਸਾਨੀ ਨਾਲ ਚਾਰਜ ਕਰ ਸਕੋਗੇ। ਕਾਰ ’ਚ ਇਕ ਹੈੱਡਅਪ ਡਿਸਪਲੇ ਵੀ ਦਿੱਤਾ ਗਿਆ ਹੈ। ਇਸ ਨੂੰ ਡਰਾਈਵਰ ਦੇ ਸਾਹਮਣੇ ਡੈਸ਼ਬੋਰਡ ’ਤੇ ਫਿਕਸ ਕੀਤਾ ਗਿਆ ਹੈ। ਕਾਰ ਸਟਾਰਟ ਹੋਣ ’ਤੇ ਇਹ ਆਟੋਮੈਟਿਕ ਓਪਨ ਹੋ ਜਾਂਦਾ ਹੈ। ਇਹ ਡਰਾਈਵਰ ਲਈ ਨੇਵੀਗੇਸ਼ਨ ਨੂੰ ਸੌਖਾਲਾ ਬਣਾਏਗਾ। ਸਕ੍ਰੀਨ ’ਤੇ ਡਾਇਰੈਕਸ਼ਨ ਐਰੋ ਬਣ ਕੇ ਆਉਣਗੇ, ਜਿਸ ਨਾਲ ਡਰਾਈਵਰ ਸਾਹਮਣੇ ਦੇਖ ਕੇ ਹੀ ਗੱਡੀ ਨੂੰ ਆਸਾਨੀ ਨਾਲ ਡ੍ਰਾਈਵ ਕਰ ਸਕੇਗਾ।

PunjabKesari

ਮਾਰੂਤੀ ਸੁਜ਼ੂਕੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਿਸਾਸ਼ੀ ਤਾਕੇਯੂਚੀ ਨੇ ਬ੍ਰੇਜਾ ਪੇਸ਼ ਕੀਤੇ ਜਾਣ ਮੌਕੇ ਪ੍ਰੋਗਰਾਮ ਦੌਰਾਨ ਕਿਹਾ ਕਿ ਪਿਛਲੇ 8 ਮਹੀਨਿਆਂ ’ਚ ਇਹ ਕੰਪਨੀ ਦੀ ਛੇਵੀਂ ਪੇਸ਼ਕਸ਼ ਹੈ। ਇਹ ਭਾਰਤੀ ਬਾਜ਼ਾਰ ’ਚ ਸਾਡੇ ਵਿਸ਼ਵਾਸ ਨੂੰ ਦਰਸਾਉਂਦਾ ਹੈ।


Rakesh

Content Editor

Related News