ਮਾਰੂਤੀ ਸੁਜ਼ੂਕੀ ਆਪਣੀਆਂ ਆਟੋਮੈਟਿਕ ਕਾਰਾਂ ’ਚ ਪੇਸ਼ ਕਰਨ ਜਾ ਰਹੀ ਇਹ ਖ਼ਾਸ ਫੀਚਰ

01/28/2022 2:43:09 PM

ਆਟੋ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਹੁਣ ਆਪਣੀ ਕਾਰ ’ਚ ਨਵਾਂ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਪੇਸ਼ ਕਰਨ ਵਾਲੀ ਹੈ। ਇਹ ਆਪਸ਼ਨ ਕੰਪਨੀ ਆਪਣੇ ਲਾਈਨਅਪ ਦੀਆਂ ਵੱਡੀਆਂ ਕਾਰਾਂ ਜਿਵੇਂ ਅਰਟਿਗਾ, ਐਕਸ.ਐੱਲ.-6 ਅਤੇ ਬ੍ਰੇਜ਼ਾ ’ਚ ਪੇਸ਼ ਕਰੇਗੀ। ਇਸ ਗਿਅਰਬਾਕਸ ਦੀ ਖਾਸ ਗੱਲ ਇਹ ਹੋਵੇਗੀ ਕਿ ਨਵਾਂ ਆਟੋਮੈਟਿਕ ਗਿਅਰਬਾਕਸ 6-ਸਪੀਡ ਟਾਰਕ ਕਨਵਰਟਰ ਹੋਵੇਗਾ ਜੋ ਕਿ ਫਿਲਹਾਲ ਸੁਜ਼ੂਕੀ ਵਿਟਾਰਾ ਐੱਸ.ਯੂ.ਵੀ. ’ਚ ਮਿਲਦਾ ਹੈ। ਮੌਜੂਦਾ ਸਮੇਂ ’ਚ ਮਾਰੂਤੀ ਦੀਆਂ ਹੋਰ ਕਾਰਾਂ ’ਚ 4-ਸਪੀਡ ਆਟੋਮੈਟਿਕ ਗਿਅਰਬਾਕਸ ਹੀ ਦਿੱਤਾ ਜਾ ਰਿਹਾ ਹੈ।

CAFE2 ਦਾ ਵੀ ਕਰਨਾ ਹੋਵੇਗਾ ਪਾਲਨ
ਇਸਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਅਪ੍ਰੈਲ 2022 ਤੋਂ ਨਵੇਂ CAFE2 (ਕਾਰਪੋਰੇਟ ਐਵਰੇਟ ਫਿਊਲ ਇਕੋਨਮੀ) ਨਿਯਮ ਲਾਗੂ ਹੋਣ ਵਾਲੇ ਹਨ ਜਿਨ੍ਹਾਂ ਦਾ ਪਲਾਨ ਸਾਰੀਆਂ ਕਾਰ ਨਿਰਮਾਤਾ ਕੰਪਨੀਆਂ ਨੂੰ ਕਰਨਾ ਹੋਵੇਗਾ। ਇਸ ਨਿਯਮ ਤਹਿਤ ਕਾਰ ਕੰਪਨੀਆਂ ਨੂੰ ਆਪਣੇ ਲਾਈਨਅਪ ਦੀਆਂ ਸਾਰੀਆਂ ਕਾਰਾਂ ’ਚ CO2 ਲੈਵਲ ਘੱਟ ਰੱਖਣਾ ਹੋਵੇਗਾ, ਜੋ ਫਿਲਹਾਲ 130 ਗ੍ਰਾਮ ਪ੍ਰਤੀ ਕਿਲੋੀਟਰ ਹੈ, ਜਿਸ ਨੂੰ 113 ਗ੍ਰਾਮ ਪ੍ਰਤੀ ਕਿਲੋਮੀਟਰ ਦੇ ਲੈਵਲ ’ਤੇ ਕਰਨਾ ਹੋਵੇਗਾ, ਜੋ ਸਿਰਫ ਇਨ੍ਹਾਂ ਗਿਅਰਬਾਕਸ ਦੀ ਮਦਦ ਨਾਲ ਹੀ ਸੰਭਵ ਹੈ। ਇਸਤੋਂ ਇਲਾਵਾ ਨਵੇਂ ਗਿਅਰਬਾਕਸ ਦੇ ਆਉਣ ਨਾਲ ਨਾ ਸਿਰਫ ਗੱਡੀ ਜ਼ਿਆਦਾ ਮਾਈਲੇਜ ਦੇਵੇਗੀ ਸਗੋਂ ਨਿਕਾਸੀ ਵੀ ਘਟੇਗੀ।

ਅਰਟਿਗਾ ਤੋਂ ਹੋਵੇਗੀ ਸ਼ੁਰੂਆਤ
ਕੰਪਨੀ ਨੇ ਫਿਲਹਾਲ ਇਸ ਨਵੇਂ ਗਿਅਰਬਾਕਸ ਦੀ ਪੇਸ਼ਕਸ਼ ਕਿਸੇ ਵੀ ਮਾਡਲ ’ਚ ਨਹੀਂ ਕੀਤੀ ਪਰ ਅਨੁਮਾਨ ਹੈ ਕਿ ਇਸ ਸਾਲ ਮਾਰਚ ’ਚ ਲਾਂਚ ਹੋਣ ਵਾਲੇ ਅਰਟਿਗਾ ਫੇਸਲਿਫਟ ’ਚ ਇਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸਤੋਂ ਬਾਅਦ ਇਸਦੇ ਪ੍ਰੀਮੀਅਮ ਨੈਕਸਾ ਵਰਜ਼ਨ XL6 ਨੂੰ ਵੀ ਮਈ ਜਾਂ ਜੂਨ ’ਚ ਨਵੇਂ ਗਿਅਰਬਾਕਸ ਨਾਲ ਅਪਡੇਟ ਕਰ ਸਕਦੀ ਹੈ।

Ciaz ਅਤੇ S-Cross ਨਹੀਂ ਹੋਣਗੀਆਂ ਅਪਡੇ
ਉਥੇ ਹੀ ਕੰਪਨੀ ਅਜੇ ਆਪਣੀ ਪ੍ਰੀਮੀਅਮ ਸੇਡਾਨ Ciaz ਅਤੇ ਕ੍ਰਾਸਓਵਰ S-Cross ਦੇ ਫੇਸਲਿਫਟ ਨੂੰ ਲਾਂਚ ਨਹੀਂ ਕਰਨ ਵਾਲੀ ਪਰ ਇਨ੍ਹਾਂ ਨੂੰ ਇਸ ਨਵੇਂ ਗਿਅਰਬਾਕਸ ਆਪਸ਼ਨ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਮਾਰੂਤੀ ਸੁਜ਼ੂਕੀ ਇਸ ਸਾਲ ਕਈ ਮਾਡਲਾਂ  ਅਪਡੇਟ ਕਰਨ ਜਾ ਰਹੀ ਹੈ ਜਿਨ੍ਹਾਂ ’ਚ ਸਭ ਤੋਂ ਜ਼ਿਆਦਾ ਬਦਲਾਅ ਬਲੈਨੋ ’ਚ ਵੇਖੇ ਜਾਣਗੇ।

Rakesh

This news is Content Editor Rakesh