ਨਵੀਂ ਮਾਰੂਤੀ ਇਗਨਿਸ ਹੋਈ ਲਾਂਚ, ਕੀਮਤ 4.89 ਲੱਖ ਰੁਪਏ ਤੋਂ ਸ਼ੁਰੂ

02/19/2020 12:53:46 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਮੰਗਲਵਾਰ ਨੂੰ ਨਵੀਂ ਇਗਨਿਸ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 4.89 ਲੱਖ ਰੁਪਏ ਤੋਂ 7.19 ਲੱਖ ਰੁਪਏ ਰੱਖੀ ਗਈ ਹੈ। ਮਾਰੂਤੀ ਸੁਜ਼ੂਕੀ ਇਗਨਿਸ ਫੇਸਲਿਫਟ ਨੂੰ ਹਾਲ ਹੀ ’ਚ ਹੋਏ ਆਟੋ ਐਕਸਪੋ ’ਚ ਪੇਸ਼ ਕੀਤਾ ਗਿਆ ਸੀ। ਨਵੀਂ ਮਾਰੂਤੀ ਇਗਨਿਸ ਸਿਰਫ ਪੈਟਰੋਲ ਇੰਜਣ ’ਚ ਬਾਜ਼ਾਰ ’ਚ ਉਤਾਰੀ ਗਈ ਹੈ। ਇਸ ਵਿਚ ਬੀ.ਐੱਸ.-6 ਕੰਪਲਾਇੰਟ ਪੈਟਰੋਲ ਇੰਜਣ ਦਿੱਤਾ ਗਿਆ ਹੈ। ਨਾਲ ਹੀ ਨਵੀਂ ਇਗਨਿਸ ’ਚ ਕੁਝ ਕਾਸਮੈਟਿਕ ਬਦਲਾਅ ਕੀਤੇ ਗਏ ਹਨ, ਜੋ ਇਸ ਨੂੰ ਫ੍ਰੈਸ਼ ਲੁਕ ਦਿੰਦੇ ਹਨ। 

ਡਿਜ਼ਾਈਨ ’ਚ ਹੋਏ ਬਦਲਾਅ ਦੀ ਗੱਲ ਕਰੀਏ ਤਾਂ ਨਵੀਂ ਇਗਨਿਸ ਦਾ ਓਵਰਆਲ ਪ੍ਰੋਫਾਈਲ ਪੁਰਾਣੇ ਮਾਡਲ ਦੀ ਤਰ੍ਹਾਂ ਹੀ ਹੈ। ਹਾਲਾਂਕਿ, ਕਾਰ ਨੂੰ ਫ੍ਰੈਸ਼ ਲੁੱਕ ਦੇਣ ਲਈ ਫਰੰਟ ’ਚ ਨਵੀਂ ਕ੍ਰੋਮ ਗਰਿੱਲ ਅਤੇ ਫਾਕਸ ਸਕੱਫ ਪਲੇਟਸ ਦੇ ਨਾਲ ਨਵੇਂ ਫਰੰਟ ਅਤੇ ਰੀਅਰ ਬੰਪਰ ਦਿੱਤੇ ਗਏ ਹਨ। ਇਗਨਿਸ ਦੇ ਪੁਰਾਣੇ ਮਾਡਲ ਦੇ ਮੁਕਾਬਲੇ ਨਵੇਂ ਮਾਡਲ ’ਚ ਅਲੱਗ ਪਾਗ ਲੈਂਪ ਕੇਸਿੰਗ ਅਤੇ ਵਰਟਿਕਲ ਰਿਫਲੈਕਟਰ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਮਾਰੂਤੀ ਸੁਜ਼ੂਕੀ ਨੇ ਗ੍ਰਾਊਂਡ ਕਲੀਅਰੈਂਸ ਵਧਾਉਣ ਦੇ ਨਾਲ ਕਾਰ ’ਚ ਰੀਅਰ ਸਪਾਈਲਰ ਅਤੇ ਰੂਫ ਰੇਲਸ ਵੀ ਦਿੱਤੇ ਹਨ। 

ਨਵੇਂ ਕਲਰ ਆਪਸ਼ਨ
ਨਵੀਂ ਮਾਰੂਤੀ ਇਗਨਿਸ ਦੋ ਨਵੇਂ ਕਲਰ ਆਪਸ਼ਨ ’ਚ ਆਈ ਹੈ, ਜਿਨ੍ਹਾਂ ’ਚ ਲਿਊਸੈਂਟ ਓਰੇਂਜ ਅਤੇ ਫਿਰੋਜਾ ਬਲਿਊ ਸ਼ਾਮਲ ਹਨ। ਇਸ ਤੋਂ ਇਲਾਵਾ ਕੰਪਨੀ ਨੇ ਇਸ ਕਾਰ ਨੂੰ ਤਿੰਨ ਨਵੇਂ ਡਿਊਲ-ਟੋਨ ਕਲਰ ਆਪਸ਼ਨ ’ਚ ਵੀ ਪੇਸ਼ ਕੀਤਾ ਹੈ। ਇਨ੍ਹਾਂ ’ਚ ਬਲੈਕ ਦੇ ਨਾਲ ਨੈਕਸਾ ਬਲਿਊ, ਬਲੈਕ ਦੇ ਨਾਲ ਲਿਊਸੈਂਟ ਓਰੇਂਜ ਅਤੇ ਸਿਲਵਰ ਦੇ ਨਾਲ ਨੈਕਸਾ ਬਲਿਊ ਕਲਰ ਸ਼ਾਮਲ ਹਨ। ਡਿਊਲ-ਟੋਨ ਕਲਰ ਆਪਸ਼ਨ ਸਿਰਫ ਜੈਟਾ ਅਤੇ ਐਲਫਾ ਵੇਰੀਐਂਟ ’ਚ ਮਿਲੇਗਾ। ਡਿਊਲ ਟੋਨ ਇਗਨਿਸ ਦੀ ਕੀਮਤ ਸਟੈਂਡਰਡ ਕਲਰ ਵਾਲੇ ਮਾਡਲ ਨਾਲੋਂ 13 ਹਜ਼ਾਰ ਰੁਪਏ ਜ਼ਿਆਦਾ ਹੈ। ਦੋ ਨਵੇਂ ਕਲਰ ਅਤੇ ਤਿੰਨ ਡਿਊਲ ਟੋਨ ਕਲਰ ਆਪਸ਼ਨ ਦੇ ਨਾਲ ਹੁਣ ਮਾਰੂਤੀ ਇਗਨਿਸ ਕੁਲ 9 ਕਲਰ ਆਪਸ਼ਨ ’ਚ ਉਪਲੱਬਧ ਹੈ। 

ਇੰਟੀਰੀਅਰ
ਨਵੀਂ ਇਗਨਿਸ ਦੇ ਇੰਟੀਰੀਅਰ ਦਾ ਲੇਆਊਟ ਅਤੇ ਇਸ ਦਾ ਡਿਜ਼ਾਈਨ ਪੁਰਾਣੇ ਮਾਡਲ ਦੀ ਤਰ੍ਹਾਂ ਹੀ ਹੈ। ਹਾਲਾਂਕਿ, ਇਸ ਵਿਚ 7-ਇੰਚ ਟੱਚਸਕਰੀਨ ਦੇ ਨਾਲ ਮਾਰੂਤੀ ਦਾ ਨਵਾਂ ਸਮਾਰਟ ਪਲੇਅ ਸਟੂਡੀਓ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਹ ਇੰਫੋਟੇਨਮੈਂਟ ਸਿਸਟਮ ਵਾਇਸ ਕਮਾਂਡ ਰਿਕੋਗਨੀਸ਼ਨ ਅਤੇ ਆਨ-ਬੋਰਡ ਨੈਵਿਗੇਸ਼ਨ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਨਵੀਂ ਇਗਨਿਸ ’ਚ ਸੁਜ਼ੂਕੀ ਦਾ ਐੱਸ-ਕੁਨੈਕਟ ਕੁਨੈਕਟੀਵਿਟੀ ਸੁਈਟ ਵੀ ਦਿੱਤਾ ਗਿਆ ਹੈ, ਜੋ ਆਪਸ਼ਨਲ ਹੈ। 

ਪਾਵਰ ਅਤੇ ਸੇਫਟੀ 
ਮਾਰੂਤੀ ਇਗਨਿਸ ਫੇਸਲਿਫਟ ’ਚ ਸਵਿਫਟ ਅਤੇ ਬਲੈਨੋ ’ਚ ਮਿਲਣ ਵਾਲਾ ਬੀ.ਐੱਸ.-6 ਕੰਪਲਾਇੰਟ 1.2 ਲੀਟਰ, 4-ਸਿਲੰਡਰ ਪੈਟਰੋਲ ਇੰਜਣ ਹੈ। ਇਹ ਇੰਜਣ 82 ਬੀ.ਐੱਚ.ਪੀ. ਦੀ ਪਾਵਰ ਅਤੇ 113 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ 5-ਸਪੀਡ ਮੈਨੁਅਲ ਅਤੇ ਏ.ਐੱਮ.ਟੀ. ਗਿਅਰਬਾਕਸ ਦੇ ਆਪਸ਼ਨ ਹਨ। ਸੇਫਟੀ ਲਈ ਮਾਰੂਤੀ ਇਗਨਿਸ ’ਚ ਡਿਊਲ-ਏਅਰਬੈਗਸ, ISOFIX ਚਾਈਲਡ ਸੀਟ ਮਾਊਂਟ, ਸੀਟ ਬੈਲਟ ਪ੍ਰੀ-ਟੈਂਸ਼ਨਰਸ ਅਤੇ ਈ.ਬੀ.ਡੀ. ਦੇ ਨਾਲ ਏ.ਬੀ.ਐੱਸ. ਵਰਗੇ ਫੀਚਰ ਸਟੈਂਡਰਡ ਦਿੱਤੇ ਗਏ ਹਨ। 


Related News