ਮਾਰੂਤੀ ਸੁਜ਼ੂਕੀ ਸਿਆਜ਼ ''ਚ ਮਿਲੇਗਾ ਨਵਾਂ ਪੈਟਰੋਲ ਇੰਜਣ !

01/15/2017 5:37:07 PM

ਜਲੰਧਰ - ਮਾਰੂਤੀ ਸੁਜ਼ੂਕੀ ਆਪਣੀ ਪ੍ਰੀਮੀਅਮ ਸੇਡਾਨ ਕਾਰ ਸਿਆਜ਼  ਦੇ ਫੇਸਲਿਫਟਡ ਵਰਜ਼ਨ ''ਤੇ ਕੰਮ ਕਰ ਰਹੀ ਹੈ। ਇਸ ਕਾਰ ਨੂੰ ਕੁੱਝ ਹੀ ਸਮੇਂ ''ਚ ਭਾਰਤੀ ਬਾਜ਼ਾਰ ''ਚ ਲਾਂਚ ਕੀਤਾ ਜਾਵੇਗਾ ਅਤੇ ਇਨ੍ਹਾਂ ਦੀ ਵਿਕਰੀ ਨੈਕਸਾ ਪ੍ਰੀਮੀਅਮ ਸ਼ੋਅਰੂਮ ਦੁਆਰਾ ਕੀਤੀ ਜਾਵੇਗੀ। ਰਿਪੋਰਟਸ ਦੀ ਮੰਨੀਏ ਤਾਂ ਨਵੀਂ ਸਿਆਜ ''ਚ M15 1.5-ਲਿਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ ਮੌਜੂਦਾ ਮਾਡਲ ਦੇ 1.3-ਲਿਟਰ ਪੈਟਰੋਲ ਇੰਜਣ ਤੋਂ ਬਿਹਤਰ ਹੋਵੇਗਾ।

 

ਜਾਣਕਾਰੀ ਦੇ ਮੁਤਾਬਕ ਨਵਾਂ ਪੈਟਰੋਲ ਇੰਜਣ 100bhp ਦੀ ਪਾਵਰ ਅਤੇ 133Nm ਦਾ ਟਾਰਕ ਜਨਰੇਟ ਕਰੇਗਾ। ਇਸ ਤੋਂ ਇਲਾਵਾ ਨਵੇਂ ਮਾਡਲ ''ਚ ਰੀਡਿਜ਼ਾਇਨ ਫ੍ਰੰਟ ਅਤੇ ਰਿਅਰ ਬੰਪਰਸ, ਨਵੇਂ ਅਲੌਏ ਵ੍ਹੀਲਸ ਅਤੇ ਇਲੈਕਟ੍ਰਿਕ ਸਨਰੂਫ ਦੇਖਣ ਨੂੰ ਮਿਲੇਗੀ। ਕਾਰ ਦੇ ਇੰਟੀਰਿਅਰ ''ਚ ਅਪਡੇਟਡ ਇੰਫੋਟੇਨਮੇਂਟ ਸਿਸਟਮ ਦਿੱਤਾ ਜਾਵੇਗਾ ਜੋ ਐਪਲ ਕਾਰ ਪਲੇ ਨੂੰ ਸਪੋਰਟ ਕਰੇਗਾ।