ਮਾਰੂਤੀ ਦੀ ਆਲਟੋ ਲਗਾਤਾਰ 13ਵੇਂ ਸਾਲ ਵਿਕਰੀ ਦੇ ਮਾਮਲੇ ''ਚ ਰਹੀ ਟਾਪ ''ਤੇ

04/28/2017 11:44:17 AM

ਜਲੰਧਰ - ਮਾਰੂਤੀ ਸੁਜ਼ੂਕੀ ਆਲਟੋ ਨੇ ਇਕ ਵਾਰ ਫਿਰ ਕੰਪਨੀ ਦਾ ਨਾਂ ਰੌਸ਼ਨ ਕੀਤਾ ਹੈ। ਇਹ ਲਗਾਤਾਰ 13ਵੇਂ ਸਾਲ ਵੀ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਬਣੀ ਹੋਈ ਹੈ। ਮਾਰੂਤੀ ਦੀ ਇਹ ਕਾਰ ਕੁਲ 2.41 ਲੱਖ ਇਕਾਈ ਵਿੱਤ ਸਾਲ 2016-17 ''ਚ ਵੇਚੀ ਗਈ। ਮਾਰੂਤੀ ਸੁਜ਼ੂਕੀ ਦੀ ਕੁੱਲ ਘਰੇਲੂ ਵਿਕਰੀ ਭਾਵ 14,43,641 ''ਚ ਆਲਟੋ ਦੀ ਹਿੱਸੇਦਾਰੀ 17 ਫੀਸਦੀ ਹੈ।

 

ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ (ਐੱਮ. ਐਂਡ ਐੱਸ.) ਆਰ. ਐੱਸ. ਕਲਸੀ ਨੇ ਦੱਸਿਆ ਕਿ ਆਲਟੋ ਦੀ ਪਿਛਲੇ ਸਾਲ ਦੀ ਵਿਕਰੀ 1.41 ਲੱਖ ਇਕਾਈਆਂ ''ਚੋਂ 21,000 ਇਕਾਈਆਂ ਸ਼੍ਰੀਲੰਕਾ, ਚਿਲੀ, ਫਿਲਪੀਨਸ ਅਤੇ ਉਰੂਗਵੇ ਵੀ ਭੇਜੀਆਂ ਗਈਆਂ ਸਨ। ਮਾਰੂਤੀ ਸੁਜ਼ੂਕੀ ਆਲਟੋ ਨੂੰ ਪਹਿਲੀ ਵਾਰ ਸਾਲ 2000 ''ਚ ਲਾਂਚ ਕੀਤਾ ਗਿਆ ਸੀ। ਉਸ ਨੂੰ ਮਾਰੂਤੀ ਸੁਜ਼ੂਕੀ 800 ਦੇ ਬਦਲ ਦੇ ਤੌਰ ''ਤੇ ਸਾਹਮਣੇ ਲਿਆਂਦਾ ਗਿਆ ਸੀ, ਜੋ ਕਿ ਮਾਰੂਤੀ ਦੇ ਨੰਬਰ-1 ਭਾਰਤੀ ਆਟੋਮੇਕਰ ਕੰਪਨੀ ਬਣਨ ਦਾ ਸਭ ਤੋਂ ਵੱਡਾ ਕਾਰਨ ਸੀ। ਮਾਰੂਤੀ ਆਲਟੋ ਨੂੰ ਕਈ ਵਾਰ ਅਪਗ੍ਰੇਡ ਕੀਤਾ ਜਾ ਚੁੱਕਾ ਹੈ। ਇਸ ਦੇ ਕਈ ਵਰਜ਼ਨ ਜਿਵੇਂ ਆਲਟੋ ਸਪਿਨ, ਆਲਟੋ ਕੇ-10, ਆਲਟੋ 800, ਨੈਕਸਟ ਜ਼ੈੱਨ ਆਲਟੋ ਕੇ-10 ਆਦਿ ਲਾਂਚ ਕੀਤੇ ਜਾ ਚੁੱਕੇ ਹਨ।