ਮਾਰੂਤੀ ਨੇ ਚਿਰਾਂ ਤੋਂ ਉਡੀਕੀ ਜਾਣ ਵਾਲੀ ਐੱਮ. ਪੀ. ਵੀ. ਇਨਵਿਕਟੋ ਕੀਤੀ ਲਾਂਚ, ਜਾਣੋ ਕੀਮਤ ਤੇ ਖੂਬੀਆਂ

07/06/2023 2:41:25 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਘਰੇਲੂ ਬਾਜ਼ਾਰ ’ਚ ਨਵੀਂ ਇਨਵਿਕਟੋ ਨੂੰ ਲਾਂਚ ਕਰ ਦਿੱਤਾ ਹੈ। ਮਾਰੂਤੀ ਨੇ ਇਸ ਐੱਮ. ਪੀ. ਵੀ. ਨੂੰ 7 ਸੀਟਰ ਅਤੇ 8 ਸੀਟਰ ਕਾਨਫੀਗ੍ਰੇਸ਼ਨ ’ਚ ਮਾਰਕੀਟ ’ਚ ਉਤਾਰਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 24.73 ਲੱਖ ਤੋਂ ਲੈ ਕੇ 28.42 ਲੱਖ ਰੁਪਏ ਤੱਕ ਜਾਂਦੀ ਹੈ।

ਇਨਵਿਕਟੋ ਦੇ ਐਕਸਟੀਰੀਅਰ ’ਚ ਨਵੇਂ ਡਿਜ਼ਾਈਨ ਦਾ ਗਰਿੱਲ, ਥ੍ਰੀ-ਬਲਾਕ ਸਿਗਨੇਚਰ ਡੇਅ-ਟਾਈਮ ਰਨਿੰਗ ਲੈਂਪ, ਨਵਾਂ ਫਰੰਟ ਬੰਪਰ, ਫਾਕਸ ਸਕਿਡ ਪਲੇਟ, 17 ਇੰਚ ਦੇ ਅਲਾਏ ਵ੍ਹੀਲਸ ਦਿੱਤੇ ਹਨ। ਇਸ ਦੇ ਰੀਅਰ ’ਚ ਟੇਲ ਲਾਈਟਸ ਇਨਵਿਕਟੋ ਅਤੇ ਹਾਈਬ੍ਰਿਡ ਦਾ ਬੈਜ ਮਿਲੇਗਾ। ਇਸ ਦਾ ਇੰਟੀਰੀਅਰ ਕਾਫੀ ਹੱਦ ਤੱਕ ਇਨੋਵਾ ਵਰਗਾ ਹੈ। ਕੈਬਿਨ ਕਈ ਸਾਰੇ ਬਿਹਤਰੀਨ ਫੀਚਰਸ ਜਿਵੇਂ-ਵਾਇਰਲੈੱਸ ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇ ਕਨੈਕਟੀਵਿਟੀ ਨਾਲ 10.1 ਇੰਚ ਦੀ ਟੱਚ ਸਕ੍ਰੀਨ, 50+ ਕਨੈਕਟੇਡ ਫੀਚਰਸ ਨਾਲ ਲੈਸ ਹੈ।

ਇਹ ਵੀ ਪੜ੍ਹੋ- ਸ਼ਾਨਦਾਰ ਫੀਚਰਸ ਨਾਲ ਅਨਵ੍ਹੀਲਡ ਹੋਈ ਕੀਆ ਸੇਲਟਾਸ ਫੇਸਲਿਫਟ

ਹੁਡ ਦੇ ਤਹਿਤ ਇਨਵਿਕਟੋ ’ਚ ਮਜ਼ਬੂਤ ਹਾਈਬ੍ਰਿਡ ਇੰਜਣ ਦੇ ਨਾਲ 2.0 ਲਿਟਰ ਇੰਜਣ ਨਾਲ ਪੇਸ਼ ਕੀਤਾ ਹੈ। ਇਸ ’ਚ ਇਕ ਵਾਧੂ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ ਜੋ ਸਾਂਝੇ ਤੌਰ ’ਤੇ 184 ਐੱਚ. ਪੀ. ਜੈਨਰੇਟ ਕਰਦੀ ਹੈ ਅਤੇ ਇਸ ਨੂੰ ਈ-ਸੀ. ਵੀ. ਟੀ. ਨਾਲ ਜੋੜਿਆ ਗਿਆ ਹੈ। ਸਪੀਡ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਸਿਰਫ 9.5 ਸਕਿੰਟ ਵਿਚ 0-100 ਕੇ. ਪੀ. ਐੱਚ. ਦੀ ਰਫਤਾਰ ਹਾਸਲ ਕੀਤੀ ਜਾ ਸਕਦੀ ਹੈ ਅਤੇ 23.24 ਕੇ. ਐੱਮ. ਪੀ. ਐੱਲ. ਦੀ ਫਿਊਲ ਐਫੀਸ਼ਿਐਂਸੀ ਪ੍ਰਾਪਤ ਹੋਵੇਗੀ।

ਇਸ ਦੌਰਾਨ ਮਾਰੂਤੀ ਸੁਜ਼ੂਕੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਹਿਸਾਸ਼ੀ ਟੇਕੁਚੀ ਇੰਡੀਆ ਲਿਮਟਿਡ ਨੇ ਕਿਹਾ ਕਿ ਇਨਵਿਕਟੋ ਦੇ ਲਾਂਚ ਨਾਲ ਪ੍ਰੀਮੀਅਮ ਥ੍ਰੀ ਰੋ ਯੂ. ਵੀ. ਸੈਗਮੈਂਟ ’ਚ ਸਾਡੀ ਐਂਟਰੀ ਹੋ ਗਈ ਹੈ। ਆਪਣੀ ਐੱਸ. ਯੂ. ਵੀ. ਵਰਗੇ ਚਰਿੱਤਰ ਨਾਲ ਨਵੀਂ ਇਨਵਿਕਟੋ ਪ੍ਰੀਮੀਅਮ ਡਿਜ਼ਾਈਨ, ਇੰਟੈਲੀਜੈਂਟ ਪੈਕੇਜਿੰਗ ਅਤੇ ਭਰਪੂਰ ਸੁਰੱਖਿਆ ਦਾ ਮੇਲ ਮੁਹੱਈਆ ਕਰਦੀ ਹੈ। ਇਨਵਿਕਟੋ ਇਕ ਨਵਾਂ ਮਾਪਦੰਡ ਸਥਾਪਿਤ ਕਰੇਗੀ ਅਤੇ ਨੈਕਸਾ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ।

ਇਹ ਵੀ ਪੜ੍ਹੋ- 1 ਅਕਤੂਬਰ ਤੋਂ ਕ੍ਰੈਸ਼ ਟੈਸਟ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਮਿਲੇਗੀ ਸਟਾਰ ਰੇਟਿੰਗ, ਮਸੌਦਾ ਜਾਰੀ

Rakesh

This news is Content Editor Rakesh