ਨਵੀਂ Maruti Brezza ਦੀ ਬੁਕਿੰਗ ਸ਼ੁਰੂ, 11 ਹਜ਼ਾਰ ਰੁਪਏ ’ਚ ਕਰ ਸਕਦੇ ਹੋ ਬੁੱਕ

02/12/2020 11:54:18 AM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ 6 ਫਰਵਰੀ ਨੂੰ ਆਟੋ ਐਕਸਪੋ ’ਚ ਵਿਟਾਰਾ ਬ੍ਰੇਜ਼ਾ ਦਾ ਫੇਸਲਿਫਟ ਮਾਡਲ ਪੇਸ਼ ਕੀਤਾ ਸੀ। ਨਵੀਂ ਮਾਰੂਤੀ ਬ੍ਰੇਜ਼ਾ ਪੈਟਰੋਲ ਇੰਜਣ ’ਚ ਆਏਗੀ। ਕੰਪਨੀ ਇਸ ਨੂੰ 18 ਫਰਵਰੀ ਨੂੰ ਲਾਂਚ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਮਾਰੂਤੀ ਨੇ ਬ੍ਰੇਜ਼ਾ ਫੇਸਲਿਫਟ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। 11 ਹਜ਼ਾਰ ਰੁਪਏ ’ਚ ਕੰਪਨੀ ਦੀ ਡੀਲਰਸ਼ਿਪ ’ਤੇ ਨਵੀਂ ਮਾਰੂਤੀ ਬ੍ਰੇਜ਼ਾ ਨੂੰ ਬੁੱਕ ਕਰ ਸਕਦੇ ਹਨ। 

ਮਾਰੂਤੀ ਬ੍ਰੇਜ਼ਾ ਦੇ ਫੇਸਲਿਫਟ ਮਾਡਲ ’ਚ ਸਭ ਤੋਂ ਵੱਡਾ ਬਦਲਾਅ ਇੰਜਣ ’ਚ ਹੋਇਆ ਹੈ। ਨਵੀਂ ਬ੍ਰੇਜ਼ਾ ਬੀ.ਐੱਸ.-6 ਕੰਪਲਾਇੰਟ 1.5 ਲੀਟਰ ਪੈਟਰੋਲ ਇੰਜਣ ’ਚ ਆਏਗੀ, ਜਦਕਿ ਅਜੇ ਤਕ ਇਹ 1.3 ਲੀਟਰ ਡੀਜ਼ਲ ਇੰਜਣ ’ਚ ਆਉਂਦੀ ਸੀ। ਫੇਸਲਿਫਟ ਮਾਡਲ ’ਚ ਡੀਜ਼ਲ ਇੰਜਣ ਨਹੀਂ ਮਿਲੇਗਾ ਕਿਉਂਕਿ ਮਾਰੂਤੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਅਪ੍ਰੈਲ 2020 ਤੋਂ ਉਹ ਡੀਜ਼ਲ ਇੰਜਣ ਵਾਲੀਆਂ ਕਾਰਾਂ ਬੰਦ ਕਰ ਦੇਵੇਗੀ। 

ਪਾਵਰ
ਬ੍ਰੇਜ਼ਾ ਫੇਸਲਿਫਟ ਦਾ ਇੰਜਣ ਮਾਰੂਤੀ ਸਿਆਜ਼ ਤੋਂ ਲਿਆ ਗਿਆ ਹੈ। ਇਹ 1.5 ਲੀਟਰ K15B ਪੈਟਰੋਲ ਇੰਜਣ 103bhp ਦੀ ਪਾਵਰ ਅਤੇ 138Nm ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ 5 ਸਪੀਡ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਆਪਸ਼ਨ ਮੌਜੂਦ ਹਨ। ਆਟੋਮੈਟਿਕ ਗਿਅਰਬਾਕਸ ਵਾਲੇ ਵੇਰੀਐਂਟ ’ਚ ਮਾਰੂਤੀ ਦੀ ਸਮਾਰਟ ਹਾਈਬ੍ਰਿਡ ਟੈਕਨਾਲੋਜੀ ਵੀ ਮਿਲੇਗੀ। ਮੈਨੁਅਲ ਗਿਅਰਬਾਕਸ ਦੇ ਨਾਲ ਇਸ ਦੀ ਮਾਈਲੇਜ 17.03 ਕਿਲੋਮੀਟਰ, ਜਦਕਿ ਸਮਾਰਟ ਹਾਈਬ੍ਰਿਡ ਦੇ ਨਾਲ ਆਉਣ ਵਾਲੇ ਆਟੋਮੈਟਿਕ ਟ੍ਰਾਂਸਮਿਸ਼ਨ ਵੇਰੀਐਂਟ ਦੀ ਮਾਈਲੇਜ 18.76 ਕਿਲੋਮੀਟਰ ਪ੍ਰਤੀ ਲੀਟਰ ਹੈ। 

ਨਵੀਂ ਲੁਕ
ਲੁਕ ’ਚ ਹੋਏ ਬਦਲਾਅ ਦੀ ਗੱਲ ਕਰੀਏਤਾਂ ਮਾਰੂਤੀ ਬ੍ਰੇਜ਼ਾ ਦੇ ਫੇਸਲਿਫਟ ਮਾਡਲ ’ਚ ਤੁਹਾਨੂੰ ਨਵੀਂ ਟਵਿਨ-ਸਲੇਟ ਗਰਿੱਲ, ਨਵੇਂ ਡਿਜ਼ਾਈਨ ਦੇ ਐੱਲ.ਈ.ਡੀ. ਪ੍ਰਾਜੈੱਕਟਰ ਹੈੱਡਲੈਂਪ, L-ਸ਼ੇਪ ਡੀ.ਆਰ.ਐੱਲ., 16-ਇੰਚ ਡਿਊਲ ਟੋਨ ਅਲੌਏ ਵ੍ਹੀਲਜ਼, ਨਵੀਂ ਫੌਗ ਲੈਂਪ ਹਾਊਸਿੰਗ ਅਤੇ ਬੁਲ-ਬਾਰ ਸਟਾਈਲ ਸਕਿਡ ਪਲੇਟ ਮਿਲਣਗੇ। ਪਿਛਲੇ ਪਾਸੇ ਐੱਲ.ਈ.ਡੀ. ਟੇਲਲੈਂਪ ਦਿੱਤੇ ਗਏ ਹਨ ਪਰ ਡਿਜ਼ਾਈਨ ’ਚ ਕੋਈ ਬਦਲਾਅ ਨਹੀਂ ਹੋਇਆ। 

ਅਪਡੇਟਿਡ ਫੀਚਰ
ਨਵੀਂ ਬ੍ਰੇਜ਼ਾ ਦੇ ਕੈਬਿਨ ’ਚ ਨਵਾਂ 7-ਇੰਚ ਸਮਾਰਟ ਪਲੇਅ ਸਟੂਡੀਓ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਹ ਇੰਫੋਟੇਨਮੈਂਟ ਸਿਸਟਮ ਹੁਣ ਲਾਈਵ ਟ੍ਰੈਫਿਕ ਅਪਡੇਟ, ਵਾਇਸ ਰਿਕੋਗਨੀਸ਼ਨ, ਵ੍ਹੀਕਲ ਅਲਰਟ ਅਤੇ ਕਿਊਰੇਟਿਡ ਆਨਲਾਈਨ ਕੰਟੈਂਟ ਦੇ ਨਾਲ ਆਉਂਦਾ ਹੈ। ਇਨ੍ਹਾਂ ਤੋਂ ਇਲਾਵਾ ਇੰਫੋਟੇਨਮੈਂਟ ਸਿਸਟਮ ਪਹਿਲਾਂ ਦੀ ਤਰ੍ਹਾਂ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਸੁਪੋਰਟ ਕਰਦਾ ਹੈ। 

ਇੰਨੀ ਹੋ ਸਕਦੀ ਹੈ ਕੀਮਤ
ਮਾਰੂਤੀ ਬ੍ਰੇਜ਼ਾ ਫੇਸਲਿਫਟ ਦੀ ਕੀਮਤ 7 ਲੱਖ ਰੁਪਏ ਦੇ ਕਰੀਬ ਹੋਣ ਦੀ ਉਮੀਦ ਹੈ, ਜਦਕਿ ਹੁਣ ਤਕ ਆਉਣ ਵਾਲੀ ਡੀਜ਼ਲ ਇੰਜਣ ਬ੍ਰੇਜ਼ਾ ਦੀ ਕੀਮਤ 7.63 ਲੱਖ ਰੁਪਏ ਸੀ। ਬਾਜ਼ਾਰ ’ਚ ਨਵੀਂ ਬ੍ਰੇਜ਼ਾ ਦਾ ਮੁਕਾਬਲਾ ਟਾਟਾ ਨੈਕਸਨ, ਹੁੰਡਈ ਵੈਨਿਊ, ਮਹਿੰਦਰਾ ਐਕਸ.ਯੂ.ਵੀ. 300 ਅਤੇ ਫੋਰਡ ਈਕੋਸਪੋਰਟ ਵਰਗੀ ਐੱਸ.ਯੂ.ਵੀ. ਨਾਲ ਹੋਵੇਗਾ।