ਮਾਰੂਤੀ ਨੇ ਲਾਂਚ ਕੀਤੀ CNG ਵਾਲੀ Alto, ਜਾਣੋ ਕੀਮਤ ਤੇ ਖੂਬੀਆਂ

06/15/2019 12:45:12 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਪ੍ਰਸਿੱਧ ਐਂਟਰੀ ਲੈਵਲ ਕਾਰ ਅਲਟੋ ਦਾ ਸੀ.ਐੱਨ.ਜੀ. ਵੇਰੀਐਂਟ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 4.11 ਲੱਖ ਰੁਪਏ ਤੋਂ ਸ਼ੁਰੂ ਹੋ ਕੇ 4.14 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਨਵੀਂ ਅਲਟੋ (ਸੀ.ਐੱਨ.ਜੀ.) ਦੋ ਵੇਰੀਐਂਟ LXi ਅਤੇ LXi (O) ’ਚ ਉਪਲੱਬਧ ਕੀਤੀ ਜਾਵੇਗੀ। ਦੱਸ ਦੇਈਏ ਕਿ ਕੰਪਨੀ ਨੇ ਇਸ ਦੀ ਕੀਮਤ ਪੈਟਰੋਲ ਇੰਜਣ ਵਾਲੇ ਮਾਡਲ ਤੋਂ 60 ਹਜ਼ਾਰ ਰੁਪਏ ਜ਼ਿਆਦਾ ਰੱਖੀ ਗਈ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ ਅਲਟੋ ਦੇ ਪੈਟਰੋਲ ਅਤੇ ਸੀ.ਐੱਨ.ਜੀ. ਮਾਡਲ ’ਚ ਕੋਈ ਫਰਕ ਨਹੀਂ ਹੈ। ਦੋਵਾਂ ’ਚ ਪਾਵਰ ਸਟੀਅਰਿੰਗ, ਏਸੀ, ਫਰੰਟ ਪਾਵਰ ਵਿੰਡੋ, ਸਿਲਵਰ ਇੰਟੀਰੀਅਰ ਐਕਸੈਂਟਸ, ਰੀਅਰ ਚਾਈਲਡ ਲੌਕ, ਰਿਮੋਟ ਬੂਟ ਅਤੇ ਫਿਊਲ ਲਿਡ ਓਪਨਰ ਅਤੇ ਬਾਡੀ ਕਲਰ ’ਚ ਹੈਂਡਲ ਤੇ ਮਿਰਰਸ ਮਿਲਦੇ ਹਨ। ਉਥੇ ਹੀ LXi (O) ਵੇਰੀਐਂਟ ’ਚ ਡਰਾਈਵਰ ਸਾਈਡ ਏਅਰਬੈਗ ਵੀ ਉਪਲੱਬਧ ਹੈ। 

ਇੰਜਣ
ਇਸ ਵਿਚ 796cc ਦਾ BS-VI ਇੰਜਣ ਲੱਗਾ ਹੈ ਜਿਸ ਨੂੰ 5-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਬਾਜ਼ਾਰ ’ਚ ਇਹ ਕਾਰ ਰੈਨੋ ਦੀ ਕਵਿਡ ਅਤੇ ਡੈਸਟਨ ਰੈਡੀ ਗੋਅ ਵਰਗੀਆਂ ਕਾਰਾਂ ਨੂੰ ਸਖਤ ਚੁਣੌਤੀ ਦੇ ਰਹੀ ਹੈ।