ਡੀਲਰਸ਼ਿਪ ਸਟੋਰਾਂ ’ਤੇ ਪਹੁੰਚਣੀ ਸ਼ੁਰੂ ਹੋਈ ਨਵੀਂ Maruti Alto 800 (ਤਸਵੀਰਾਂ)

04/22/2019 12:00:01 PM

ਆਟੋ ਡੈਸਕ– ਐਂਟਰੀ ਲੈਵਲ ਕਾਰ ਸੈਗਮੈਂਟ ’ਚ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਕਾਰ ਅਲਟੋ 800 ਦਾ ਨਵਾਂ ਵੇਰੀਐਂਟ ਡੀਲਰਸ਼ਿਪ ਸਟੋਰਾਂ ’ਤੇ ਪਹੁੰਚਣਾ ਸ਼ੁਰੂ ਹੋ ਗਿਆ ਹੈ। ਨਵੀਂ 2019 ਮਾਡਲ ਅਲਟੋ 800 ਨੂੰ ਨਵੇਂ ਸੁਰੱਖਿਆ ਨਿਯਮਾਂ ਅਨੁਸਾਰ ਤਿਆਰ ਕਰਕੇ ਉਤਾਰਿਆ ਜਾ ਰਿਹਾ ਹੈ। ਯਾਨੀ ਇਨ੍ਹਾਂ ’ਚ ਯਾਤਰੀਆਂ ਦੀ ਸੁਰੱਖਇਆ ਦਾ ਖਾਸ ਇੰਤਜ਼ਾਮ ਕੀਤਾ ਗਿਆਹੈ, ਜਿਸ ਨਾਲ ਇਹ ਹੋਰ ਵੀ ਸੁਰੱਖਿਅਤ ਬਣ ਜਾਂਦੀ ਹੈ। 

ਮਾਰੂਤੀ ਅਲਟੋ 800 ਦੇ ਐਕਸਟੀਰੀਅਰ ’ਚ ਨਵੀਂ ਫਰੰਟ ਗ੍ਰਿੱਲ ਅਤੇ ਨਵਾਂ ਬੰਪਰ ਸ਼ਾਮਲ ਕੀਤਾ ਗਿਆ ਹੈ। ਪਰ ਰੀਅਰ ’ਚ ਜ਼ਿਆਦਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਅਟਲੋ 800 ’ਚ ਹੁਣ ਤੁਹਾਨੂੰ ਅਲਟੇ ਕੇ10 ਤੋਂ ਲਿਆ ਗਿਆ ਇੰਟੀਰੀਅਰ ਅਤੇ ਡੈਸ਼ਬੋਰਡ ਦੇਖਣ ਨੂੰ ਮਿਲੇਗਾ। 

ਸੇਫਟੀ ਫੀਚਰਜ਼
ਨਵੀਂ ਮਾਰੂਤੀ ਸੁਜ਼ੂਕੀ ਅਲਟੋ 800 ’ਚ ਡਿਊਲ ਏਅਰਬੈਗਸ, ਐਂਟੀ ਲਾਕ ਬ੍ਰੇਕਿੰਗ ਸਿਸਟਮ (ABS), ਫਰੰਟ ਸੀਟਬੈਲਟ ਰਿਮਾਇੰਡਰਸ, ਰਿਵਰਸ ਪਾਰਕਿੰਗ ਸੈਂਸਰ ਅਤੇ ਹਾਈ ਸਪੀਡ ਅਲਰਟ ਵਰਗੇ ਫੀਚਰਜ਼ ਜੋੜੇ ਗਏ ਹਨ। ਇਨ੍ਹਾਂ ਫੀਚਰਜ਼ ਨੂੰ ਸ਼ਾਮਲ ਕਰਨ ਤੋਂ ਬਾਅਦ ਕਾਰ ਦੀ ਕੀਮਤ ’ਚ ਵਾਧਾ ਹੋਣਾ ਤੈਅ ਹੈ।

ਇੰਜਣ
ਅਲਟੋ 800 ਦੇ ਨਵੇਂ ਵੇਰੀਐਂਟ ’ਚ 796cc ਦਾ 3 ਸਿਲੰਡਰ ਪੈਟਰੋਲ ਇੰਜਣ ਲੱਗਾ ਹੈ ਜੋ 48bhp ਦੀ ਪਾਵਰ ਅਤੇ 69Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।