6 ਮਹੀਨਿਆਂ ਦੇ ਅੰਦਰ ਸ਼ੁਰੂ ਹੋ ਸਕਦੀ ਹੈ ਵਟਸਐਪ ਪੇਮੈਂਟ ਸੇਵਾ : ਜ਼ੁਕਰਬਰਗ

01/31/2020 5:03:55 PM

ਗੈਜੇਟ ਡੈਸਕ– ਵਟਸਐਪ ਦੁਆਰਾ ਭਾਰਤ ’ਚ ਪੇਮੈਂਟ ਫੀਚਰ ਲਿਆਉਣ ਦੀ ਤਿਆਰੀ ਕਾਫੀ ਸਮੇਂ ਤੋਂ ਚੱਲ ਰਹੀ ਹੈ। ਹਾਲਾਂਕਿ ਅਜੇ ਤਕ ਕੁਝ ਫਾਈਨਲ ਨਹੀਂ ਹੋ ਸਕਿਆ। ਭਾਰਤ ਦੇ ਡਾਟਾ ਲੋਕਲਾਈਜੇਸ਼ਨ ਨਿਯਮ ਦੇ ਚੱਲਦੇ ਫੇਸਬੁੱਕ ਦੀ ਮਲਕੀਅਤ ਵਾਲੇ ਸੋਸ਼ਲ ਮੈਸੇਜਿੰਗ ਪਲੇਟਫਾਰਮ ਵਟਸਐਪ ਨੂੰ ਦੇਸ਼ ’ਚ ਪੇਮੈਂਟ ਫੀਚਰ ਲਿਆਉਣ ’ਚ ਦੇਰੀ ਹੋ ਰਹੀ ਹੈ। ਹਾਲਾਂਕਿ, ਇਨ੍ਹਾਂ ਸਭ ਪਰੇਸ਼ਾਨੀਆਂ ਦੇ ਬਾਵਜੂਦ, ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਕਈ ਦੇਸ਼ਾਂ ’ਚ ਵਟਸਐਪ ਪੇਮੈਂਟ ਫੀਚਰ ਦੇ ਵਿਸਤਾਰ ਨੂੰ ਲੈ ਕੇ ਆਸ਼ਾਵਾਦੀ ਹਨ। ਫਿਲਹਾਲ ਲਾਂਚ ਤੋਂ ਪਹਿਲਾਂ ਇਸ ਫੀਚਰ ਨੂੰ ਵਟਸਐਪ ਪੇਅ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ ਅਤੇ ਇਸ ਨੂੰ ਭਾਰਤ ਦੇ ਬਾਹਰ ਅਗਲੇ 6 ਮਹੀਨਿਆਂ ’ਚ ਲਾਂਚ ਕਰ ਦਿੱਤਾ ਜਾਵੇਗਾ। ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਕੰਪਨੀ ਦੇ ਅਰਨਿੰਗ ਕਾਲ ਕਾਨਫਰੰਸ ਦੌਰਾਨ ਕਿਹਾ ਕਿ ਮੈਂ ਅਸਲ ’ਚ ਇਸ ਬਾਰੇ ਉਤਸ਼ਾਹਿਤ ਹਾਂ ਅਤੇ ਮੈਂ ਉਮੀਦ ਕਰਦਾ ਹਾਂ ਕਿ ਇਹ ਕਈ ਦੇਸ਼ਾਂ ’ਚ ਸ਼ੁਰੂ ਹੋ ਸਕਦਾ ਹੈ ਅਤੇ ਅਗਲੇ 6 ਮਹੀਨਿਆਂ ’ਚ ਇਸ ਨੂੰ ਲੈ ਕੇ ਕਾਫੀ ਕੰਮ ਕਰਾਂਗੇ। 

ਭਾਰਤ ’ਚ ਪਾਇਲਟ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ 10 ਲੱਖ ਯੂਜ਼ਰਜ਼ ਦੀ ਪ੍ਰਤੀਕਿਰਿਆ ਫੇਸਬੁੱਕ ਲਈ ਦੂਜੇ ਬਾਜ਼ਾਰਾਂ ’ਚ ਵਟਸਐਪ ਪੇਅ ਪੇਸ਼ ਕਰਨ ਲਈ ਫੈਸਲਾਕੁਨ ਰਹੀ ਹੈ। ਜ਼ੁਕਰਬਰਗ ਨੇ ਕਿਹਾ ਕਿ ਜਿਸ ਤਰ੍ਹਾਂ ਪਾਇਲਟ ਪ੍ਰੋਗਰਾਮ ’ਚ ਕਾਫੀ ਲੋਕਾਂ ਨੇ ਹਫਤੇ ਦਰ ਹਫਤੇ ਇਸ ਨੂੰ ਇਸਤੇਮਾਲ ਕੀਤਾ ਹੈ। ਇਸ ਨਾਲ ਇਸ ਸੇਵਾ ਦਾ ਭਵਿੱਖ ਮਜ਼ਬੂਤ ਨਜ਼ਰ ਆਉਂਦਾ ਹੈ। ਹਾਲਾਂਕਿ ਸੀ.ਈ.ਓ. ਨੇ ਇਹ ਸਾਫ ਨਹੀਂ ਕੀਤਾ ਹੈ ਕਿ ਕਿਨ੍ਹਾਂ ਬਾਜ਼ਾਰਾਂ ’ਚ ਇਸ ਫੀਚਰ ਨੂੰ ਉਤਾਰਿਆ ਜਾਵੇਗਾ। 


Related News