ਕੱਲ ਤੋਂ ਮਹਿੰਗੇ ਹੋ ਜਾਣਗੇ ਟਾਟਾ, ਮਹਿੰਦਰਾ ਸਮੇਤ ਕਈ ਕੰਪਨੀਆਂ ਦੇ ਵ੍ਹੀਕਲਸ

03/31/2019 8:51:45 PM

ਆਟੋ ਡੈਸਕ—ਲਾਗਤ ਵਧਣ ਅਤੇ ਹੋਰ ਆਰਥਿਕ ਕਾਰਨਾਂ ਕਾਰਨ ਵੱਖ-ਵੱਖ ਕੰਪਨੀਆਂ ਦੇ ਵਾਹਨ ਇਕ ਅਪ੍ਰੈਲ ਤੋਂ ਮਹਿੰਗੇ ਹੋ ਜਾਣਗੇ ਜਿਨ੍ਹਾਂ 'ਚ ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਸ, ਟੋਇਟਾ, ਨਿਸਾਨ ਇੰਡੀਆ ਅਤੇ ਰੈਨੋ ਵਰਗੀਆਂ ਕੰਪਨੀਆਂ ਸ਼ਾਮਲ ਹਨ। ਨਿਸਾਨ ਇੰਡੀਆ ਡੈਟਸਨ ਗੋ ਅਤੇ ਗੋ ਪਲੱਸ ਦੀ ਕੀਮਤ ਇਕ ਅਪ੍ਰੈਲ ਤੋਂ ਚਾਰ ਫੀਸਦੀ ਤਕ ਵਧਾਉਣ ਵਾਲੀ ਹੈ। ਫਰਾਂਸ ਦੀ ਕਾਰ ਕੰਪਨੀ ਰੈਨੋ ਅਪ੍ਰੈਲ ਤੋ ਕਵਿਡ ਦੀ ਕੀਮਤ ਤਿੰਨ ਫੀਸਦੀ ਵਧਾਵੇਗੀ। ਇਨ੍ਹਾਂ ਤੋਂ ਇਲਾਵਾ ਟੋਇਟਾ ਕਿਰਲੋਸਕਰ ਮੋਟਰ ਨੇ ਵੀ ਨਵੇਂ ਵਿੱਤੀ ਸਾਲ ਤੋਂ ਕੁਝ ਮਾਡਲਾਂ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਕੰਪਨੀ ਨੇ ਅਜੇ ਵੀ ਇਹ ਨਹੀਂ ਦੱਸਿਆ ਕਿ ਉਹ ਕਿੰਨਾਂ ਮਾਡਲਾਂ ਦੀ ਕੀਮਤ ਵਧਾਉਣ ਜਾ ਰਹੀ ਹੈ।

25 ਹਜ਼ਾਰ ਰੁਪਏ ਮਹਿੰਗੇ ਹੋਣਗੇ ਟਾਟਾ ਮੋਟਰਸ ਦੇ ਵ੍ਹੀਕਲਸ
ਟਾਟਾ ਮੋਟਰਸ ਨੇ ਪਿਛਲੇ ਹਫਤੇ ਆਪਣੇ ਵਾਹਨਾਂ ਦੀ ਕੀਮਤ ਇਕ ਅਪ੍ਰੈਲ ਤੋਂ 25 ਹਜ਼ਾਰ ਰੁਪਏ ਤਕ ਵਧਾਉਣ ਦਾ ਐਲਾਨ ਕੀਤਾ ਸੀ। ਕੰਪਨੀ ਨੇ ਲਾਗਤ ਖਰਚ ਅਤੇ ਆਰਥਿਕ ਪਰਿਸਥਿਤੀਆਂ ਦੀਆਂ ਕੀਮਤਾਂ ਵਧਾਉਣ ਦਾ ਕਾਰਨ ਦੱਸਿਆ ਸੀ। ਕੰਪਨੀ ਅਜੇ ਨੈਨੋ ਤੋਂ ਲੈ ਕੇ ਪ੍ਰੀਮੀਅਮ ਐੱਸ.ਯੂ.ਵੀ. ਹੈਕਸਾ ਤੱਕ ਵੇਚਦੀ ਹੈ ਜਿਨ੍ਹਾਂ ਦੀ ਕੀਮਤ 2.36 ਲੱਖ ਰੁਪਏ ਤੋਂ 18.37 ਲੱਖ ਰੁਪਏ ਤੱਕ ਹੈ। ਟਾਟਾ ਮੋਟਰਸ ਦੇ ਪ੍ਰਧਾਨ (ਯਾਤਰੀ ਵਾਹਨ ਕਾਰੋਬਾਰੀ ਇਕਾਈ) ਮਯੰਕ ਪਾਰੀਕ ਨੇ ਕਿਹਾ ਸੀ ਕਿ ਬਾਜ਼ਾਰ ਦੀ ਬਦਲਦੀ ਪਰਿਸਥਿਤੀਆਂ, ਲਾਗਤ ਦਾ ਵਧਦਾ ਖਰਚ ਅਤੇ ਵੱਖ-ਵੱਖ ਬਾਹਰੀ ਕਾਰਕਾਂ ਨੇ ਸਾਨੂੰ ਕੀਮਤ ਵਧਾਉਣ 'ਤੇ ਵਿਚਾਰ ਕਰਨ ਨੂੰ ਮਜ਼ਬੂਰ ਕੀਤਾ ਹੈ।

5 ਤੋਂ 73 ਹੜਾਰ ਰੁਪਏ ਮਹਿੰਗੇ ਹੋਣਗੇ ਮਹਿੰਦਰਾ ਐਂਡ ਮਹਿੰਦਰਾ ਦੇ ਵ੍ਹੀਲਕਸ
ਮਹਿੰਦਰਾ ਐਂਡ ਮਹਿੰਦਰਾ ਨੇ ਵੀ ਆਪਣੇ ਵਾਹਨਾਂ ਦੀਆਂ ਕੀਮਤਾਂ ਅਪ੍ਰੈਲ ਤੋਂ ਪੰਜ ਹਜ਼ਾਰ ਰੁਪਏ ਤੋਂ 73 ਹਜ਼ਾਰ ਰੁਪਏ ਤਕ ਵਧਾਉਣ ਦਾ ਪਿਛਲੇ ਹਫਤੇ ਐਲਾਨ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ ਵਾਹਨਾਂ ਦੀਆਂ ਕੀਮਤਾਂ 'ਚ ਅਪ੍ਰੈਲ ਤੋਂ 0.5 ਫੀਸਦੀ ਤੋਂ 2.7 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਕੰਪਨੀ ਦੇ ਪ੍ਰਧਾਨ (ਵਾਹਨ ਖੇਤਰ) ਰਾਜਨ ਵਢੇਰਾ ਨੇ ਬਿਆਨ 'ਚ ਕਿਹਾ ਸੀ ਕਿ ਇਸ ਸਾਲ ਜਿੰਸ ਦੀ ਕੀਮਤ 'ਚ ਰਿਕਾਰਡ ਵਾਧਾ ਦੇਖਿਆ ਗਿਆ। ਇਸ ਤੋਂ ਇਲਾਵਾ ਇਕ ਅਪ੍ਰੈਤ ਤੋਂ ਰੈਗੂਲੇਟਰੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਇਸ ਨਾਲ ਲਾਗਤ ਵਧੇਗੀ, ਅਸੀਂ ਆਪਣੀ ਲਾਗਤ ਨੂੰ ਘੱਟ ਕਰਨ ਲਈ ਕੋਸ਼ਿਸ਼ ਕੀਤੀ ਹੈ, ਪਰ ਕੀਮਤ ਵਾਧਾ ਰੋਕਣਾ ਸੰਭਾਵ ਨਹੀਂ ਰਹਿ ਗਿਆ ਹੈ।

Karan Kumar

This news is Content Editor Karan Kumar