ਫੋਟੋਗ੍ਰਾਫੀ ਦੇ ਸੌਕੀਨਾਂ ਲਈ ਭਾਰਤ ''ਚ ਖੁਲ੍ਹਿਆ ਪਹਿਲਾ ''ਸ਼ਾਪ ਇਨ ਸ਼ਾਪ'' ਸਟੋਰ

11/24/2017 2:57:32 PM

ਜਲੰਧਰ- ਭਾਰਤ ਦੀ ਨੌਜਵਾਨ ਪੀੜ੍ਹੀ ਲਈ ਫੋਟੋਗ੍ਰਾਫੀ ਦਾ ਸ਼ੌਕ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਆਧੁਨਿਕ ਤਕਨੀਕ ਨਾਲ ਲੈਸ ਪ੍ਰੋਡਕਟਸ ਦਾ ਇਕ ਸਟੋਰ ਮੈਨਫੋਰਟੋ ਨੇ ਰਾਜਧਾਨੀ ਦਿੱਲੀ ਦੇ ਕਨਟ ਪਲੇਸ 'ਚ ਖੋਲ੍ਹਿਆ ਹੈ। ਇਸ ਸਟੋਰ ਦਾ ਨਾਂ 'ਸ਼ਾਪ ਇਨ ਸ਼ਾਪ' ਹੈ ਅਤੇ ਇਸਵਿਚ ਟ੍ਰਾਈਪੋਡ, ਮੋਨੋਪੋਡ ਵਰਗੇ ਕਈ ਪ੍ਰੋਡਕਟ ਉਪਲੱਬਧ ਹਨ। ਦੱਸ ਦਈਏ ਕਿ ਫੋਟੋਗ੍ਰਾਫੀ, ਵੀਡੀਓ ਅਤੇ ਐਂਟਰਟੇਨਮੈਂਟ ਨਾਲ ਜੁੜੇ ਪ੍ਰੋਡਕਟਸ ਦੇ ਡਿਜ਼ਾਇਨ, ਪ੍ਰੋਡਕਸ਼ਨ ਅਤੇ ਡਿਸਟ੍ਰੀਬਿਊਸ਼ਨ ਦੇ ਖੇਤਰ 'ਚ ਮੈਨਫੋਰਟੋ ਪ੍ਰਸਿੱਧ ਕੰਪਨੀ ਹੈ। 

ਮੈਨਫੋਰਟੋ ਦੇ ਮੁੱਖ ਕਾਰਜਾਕਾਰੀ ਅਧਿਕਾਰੀ ਮਾਰਕੋ ਪੇਜਾਨਾ ਨੇ ਕਿਹਾ ਕਿ ਭਾਰਤ 'ਚ ਅਸੀਂ ਭਵਿੱਖ 'ਚ ਅਜਿਹੇ ਹੋਰ ਸਟੋਰ ਖੋਲ੍ਹਣ ਲਈ ਤਿਆਰ ਹਾਂ। ਸਾਡੇ 'ਸ਼ਾਪ ਇਨ ਸ਼ਾਪ' ਸਟੋਰ 'ਚ ਮੈਨਫੋਰਟੋ, ਲੇਸਟੋਲਾਈਟ, ਗਿਟਜੋ, ਨੈਸ਼ਨਲ ਜਿਓਗ੍ਰਾਫੀ, ਲੋਵੇਪ੍ਰੋ ਅਤੇ ਜਾਬੀ ਦੇ ਸਾਰੇ ਪ੍ਰੋਡਕਟਸ ਦੀ ਪੂਰੀ ਲੜੀ ਇਕ ਹੀ ਛੱਤ ਦੇ ਹੇਠਾਂ ਪੇਸ਼ ਕੀਤੀਆਂ ਜਾਣਗੀਆਂ, ਜਿਥੇ ਗਾਹਕ ਵਿਟੇਕ ਗਰੁੱਪ ਦੀ ਇਸ ਲੜੀ ਦਾ ਪ੍ਰਤੱਖ ਅਨੁਭਵ ਕਰ ਸਕਣਗੇ। ਅਸੀਂ ਆਪਣਏ ਡੀਲਰ ਦਾਸ ਸਟੂਡੀਓਜ਼ ਦੇ ਨਾਲ ਹਿੱਸੇਦਾਰੀ ਕਰਦੇ ਹੋਏ ਕਾਫੀ ਉਤਸ਼ਾਹਿਤ ਹਾਂ। 
ਦੱਸ ਦਈਏ ਕਿ ਨਵੇਂ ਸਟੋਰ 'ਚ ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਵੱਖ-ਵੱਖ ਪ੍ਰੋਡਕਟ ਮੌਜੂਦ ਹਨ, ਜਿਨ੍ਹਾਂ 'ਚ ਵਾਈਲਡਲਾਈਫ ਫੋਟੋਗ੍ਰਾਫੀ, ਵਿਆਹ-ਸਮਾਰੋਹਾਂ 'ਚ ਕੀਤੀ ਜਾਣ ਵਾਲੀ ਫੋਟੋਗ੍ਰਾਫੀ ਅਤੇ ਹੋਰ ਸ਼ਾਮਿਲ ਹਨ।