ਰੈੱਡਮੀ ਨੋਟ 7 ਪ੍ਰੋ ਬਲਾਸ ਮਾਮਲਾ, ਸ਼ਾਓਮੀ ਨੇ ਯੂਜ਼ਰ ਨੂੰ ਫ੍ਰੀ ’ਚ ਦਿੱਤਾ ਨਵਾਂ ਫੋਨ

03/19/2020 2:20:25 PM

ਗੈਜੇਟ ਡੈਸਕ– ਸ਼ਾਓਮੀ ਦੇ ਰੈੱਡਮੀ ਨੋਟ 7 ਪ੍ਰੋ ’ਚ ਬਲਾਸਟ ਹੋਣ ਦੀ ਖਬਰ ਤੋਂ ਬਾਅਦ ਕੰਪਨੀ ਨੇ ਇਸ ਖਬਰ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਪ੍ਰਭਾਵਿਤ ਯੂਜ਼ਰ ਨੂੰ ਸ਼ਾਓਮੀ ਨੇ ਨਵਾਂ ਰੈੱਡਮੀ ਨੋਟ 7 ਪ੍ਰੋ ਸਮਾਰਟਫੋਨ ਭੇਜਿਆ ਹੈ। ਫਾਸਬਾਈਟ ਦੀ ਇਕ ਰਿਪੋਰਟ ਮੁਤਾਬਕ, ਸਿਰਫ ਇੰਨਾ ਹੀ ਨਹੀਂ ਕੰਪਨੀ ਨੇ ਯੂਜ਼ਰ ਨੂੰ ਫ੍ਰੀ ’ਚ ਇਕ ਨਵਾਂ ਬੈਕਪੈਕ ਵੀ ਆਫਰ ਕੀਤਾ ਹੈ ਕਿਉਂਕਿ ਫੋਨ ’ਚ ਅੱਗ ਲੱਗਣ ਕਾਰਨ ਉਹ ਵੀ ਖਰਾਬ ਹੋ ਗਿਆ ਸੀ। 

ਇਹ ਵੀ ਪੜ੍ਹੋ– ਸਸਤੀ ਕੀਮਤ ’ਚ Kodak ਲਿਆਈ 4K LED TV's ਦੀ ਨਵੀਂ ਰੇਂਜ

PunjabKesari

ਕੀ ਹੈ ਪੂਰਾ ਮਾਮਲਾ
ਪਿਛਲੇ ਹਫਤੇ 91 ਮੋਬਾਇਲਸ ਦੀ ਇਕ ਰਿਪੋਰਟ ’ਚ ਰੈੱਡਮੀ ਨੋਟ 7 ਪ੍ਰੋ ’ਚ ਅੱਗ ਲੱਗਣ ਦੀ ਗੱਲ ਕਹੀ ਗਈ ਸੀ। ਇਹ ਮਾਮਲਾ ਗੁਰੂਗ੍ਰਾਮ ਦਾ ਹੈ ਜਿਥੋਂ ਦੇ ਨਿਵਾਸੀ ਵਿਕੇਸ਼ ਕੁਮਾਰ ਨੇ ਆਨਲਾਈਨ ਪੋਸਟ ਰਾਹੀਂ ਰੈੱਡਮੀ ਨੋਟ 7 ਪ੍ਰੋ ’ਚ ਬਲਾਸਟ ਹੋਣ ਦੀ ਖਬਰ ਦਿੱਤੀ ਸੀ। ਸ਼ੁਰੂਆਤ ’ਚ ਤਾਂ ਕੰਪਨੀ ਨੇ ਯੂਜ਼ਰ ਨੂੰ ਨਵਾਂ ਫੋਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਸਰਵਿਸ ਸੈਂਟਰ ਵਾਲਿਆਂ ਨੇ ਯੂਜ਼ਰ ਨੂੰ 50 ਫੀਸਦੀ ਦੀ ਕੀਮਤ ’ਤੇ ਨਵਾਂ ਫੋਨ ਆਫਰ ਕੀਤਾ। ਇਸ ਮਾਮਲੇ ਨੂੰ ਸੁਰੱਖੀਆਂ ’ਚ ਆਉਣ ਤੋਂ ਬਾਅਦ ਸ਼ਾਓਮੀ ਨੂੰ ਨਵਾਂ ਸਮਾਰਟਫੋਨ ਦੇਣਾ ਹੀ ਬਿਹਤਰ ਲੱਗਾ। 

ਸ਼ਾਓਮੀ ਨੇ ਦਿੱਤੀ ਸਫਾਈ
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਗਾਹਕ ਦੀ ਇੱਛਾ ਅਨੁਸਾਰ ਅਸੀਂ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਅਸੀਂ ਆਪਣੇ ਯੂਜ਼ਰਜ਼ ਨੂੰ ਜ਼ਰੂਰੀ ਅਸਿਸਟੈਂਟ ਦਿੰਦੇ ਹਾਂ।

ਇਹ ਵੀ ਪੜ੍ਹੋ– ਆ ਰਿਹਾ ਨੋਕੀਆ ਦਾ ਨਵਾਂ ਸਮਾਰਟ TV, ਇੰਨੀ ਹੋ ਸਕਦੀ ਹੈ ਕੀਮਤ


Rakesh

Content Editor

Related News