ਆਪਣੇ ਪੁਰਾਣੇ ਹੈੱਡਫੋਨ ਨੂੰ 2 ਮਿੰਟ ''ਚ ਇਸ ਤਰ੍ਹਾਂ ਬਣਾਓ ਨਵਾਂ Wireless Earphones

03/18/2017 11:39:43 AM

ਜਲੰਧਰ- ਵਾਇਰਲੈੱਸ ਈਅਰਫੋਨ ਦਾ ਚਲਨ ਆਈਫੋਨ 7 ਦੇ ਬਾਅਦ ਤੋਂ ਸ਼ੁਰੂ ਹੋ ਗਿਆ ਹੈ। ਐਪਲ ਆਈਫੋਨ 7 ਵਾਇਰਲੈੱਸ ਈਅਰਫੋਨ ਵਾਲਾ ਪਹਿਲਾ ਸਮਾਰਟਫੋਨ ਹੈ। ਇਸ ਫੋਨ ਨੂੰ ਸਾਲ 2016 ''ਚ ਸਭ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਹੁਣ ਕਈ ਲੋਕਾਂ ਨੂੰ ਵਾਇਰਲੈੱਸ ਈਅਰਫੋਨ ਇਸਤੇਮਾਲ ਕਰਨ ਦਾ ਸ਼ੌਕ ਹੋਵੇਗਾ ਪਰ ਇਸ ਨੂੰ ਇਸਤੇਮਾਲ ਕਰਨ ਲਈ ਆਈਫੋਨ 7 ਖਰੀਦਣਾ ਪਵੇਗਾ। ਇਸ ਲਈ ਯੂਜ਼ਰ ਨੂੰ 70,000 ਰੁਪਏ ਖਰਚਣਗੇ ਹੋਣਗੇ। ਸਿਰਫ ਵਾਇਰਲੈੱਸ ਈਅਰਫੋਨ ਲਈ ਆਈਫੋਨ 7 ''ਤੇ ਇੰਨੇ ਰੁਪਏ ਖਰਚਣ ਦੀ ਕੋਈ ਜ਼ਰੂਰਤ ਨਹੀਂ। ਇਸ ਲਈ ਅਸੀਂ ਤੁਹਾਡੇ ਲਈ ਇਕ ਅਜਿਹਾ ਤਰੀਕਾ ਲਿਆਏ ਹਾਂ, ਜਿਸ ਨਾਲ ਤੁਸੀਂ ਆਪਣਾ ਬਿਨਾ ਆਈਫੋਨ 7 ਖਰੀਦੇ ਵਾਇਰਲੈੱਸ ਈਅਰਫੋਨ ਦਾ ਇਸਤੇਮਾਲ ਕਰ ਸਕਦੇ ਹਨ। ਤੁਸੀਂ ਆਪਣੇ ਪੁਰਾਣੇ ਈਅਰਫੋਨ ਤੋਂ ਵੀ ਵਾਇਰਲੈੱਸ ਈਅਰਫੋਨ ਬਣਾ ਸਕਦੇ ਹਨ।
1. ਸਭ ਤੋਂ ਪਹਿਲਾਂ ਆਪਣੇ ਪੁਰਾਣੇ ਈਅਰਫੋਨ ਨੂੰ ਵਿਚਕਾਰ ਤੋਂ ਕੱਟ ਦਿਓ।
2. ਇਸ ਤੋਂ ਬਾਅਦ ਈਅਰਫੋਨ ਦੇ ਇਕ ਹਿੱਸੇ ਦੀ ਵਾਇਰ ਨੂੰ ਦੂਜੇ ਹਿੱਸੇ ਦੀ ਵਾਇਰ ਤੋਂ ਵੱਡਾ ਕੱਟ ਲਓ।
3. ਇਸ ਤੋਂ ਬਾਅਦ ਵਾਇਰ ਦੇ ਨੀਚੇ ਹਿੱਸੇ ਨੂੰ ਵਾਇਰ ਕਟਰ ਦੀ ਮਦਦ ਨਾਲ ਕੱਟ ਲਓ।
4. ਹੁਣ ਜੋ ਵਾਇਰ ਕੱਟੀ ਹੈ, ਉਸ ਹਿੱਸੇ ਨੂੰ ਲਾਈਟਰ ਦੀ ਮਦਦ ਨਾਲ ਹਲਕਾ ਜਿਹਾ ਜਲਾ ਲਓ ਅਤੇ ਬਲੇਡ ਦੇ ਰਾਹੀ ਉਸ ਨੂੰ ਸਕਰੈਚ ਕਰ ਲਓ।
5. ਹੁਣ ਦੋਵੇਂ ਵਾਇਰਸ ਦੇ ਹਿੱਸਿਆਂ ਨੂੰ ਆਪਸ ''ਚ ਜੋੜ ਦਿਓ ਅਤੇ ਇਸ ਤੋਂ ਬਾਅਦ ਸੋਲਡਰ ਕਰ ਲਓ।
6. ਇਸ ਤੋਂ ਬਾਅਦ ਇਕ ਬਲੂਟੁਥ ਮਾਡਿਊਲ ਲਓ ਅਤੇ ਇਨ੍ਹਾਂ ਵਾਇਰਸ ਨੂੰ ਇਸ ਸਰਕਿਟ ਬੋਰਡ ''ਤੇ ਸੋਲਡਰ ਕਰ ਲਓ।
7. ਇਸ ਤੋਂ ਬਾਅਦ ਬਲੂਟੁਥ ''ਚ ਜੋ ਬਟਨ ਦਿੱਤਾ ਗਿਆ ਹੋਵੇਗਾ, ਉਸ ਨੂੰ ਦਬਾ ਕੇ ਬਲੂਟੁਥ ਨੂੰ ਆਨ ਕਰੋ ਅਤੇ ਆਪਣੇ ਫੋਨ ਦੇ ਬਲੂਟੁਥ ਨਾਲ ਕਨੈਕਟ ਕਰੋ। 
8. ਅਜਿਹਾ ਕਰਨ ਨਾਲ ਤੁਹਾਡੇ ਵਾਇਰਲੈੱਸ ਈਅਰਫੋਨ ਕੰਮ ਕਰਨਾ ਸ਼ੁਰੂ ਕਰ ਦੇਣਗੇ।