ਇੰਤਜ਼ਾਰ ਖਤਮ! ਮਹਿੰਦਰਾ ਦੀ 7 ਸੀਟਰ ''ਦੇਸੀ'' ਐੱਸ. ਯੂ. ਵੀ. ਹੋ ਰਹੀ ਹੈ ਲਾਂਚ

06/13/2021 3:48:13 PM

ਨਵੀਂ ਦਿੱਲੀ- ਸਵਦੇਸ਼ੀ ਕਾਰ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ ਦੀ 7 ਸੀਟਰ ਐੱਸ. ਯੂ. ਵੀ. ਮਹਿੰਦਰਾ ਐਕਸ. ਯੂ. ਵੀ.-700 ਹੁਣ ਟੈਸਟਿੰਗ ਦੇ ਆਖਰੀ ਦੌਰ ਵਿਚ ਹੈ।  ਰਿਪੋਰਟਾਂ ਅਨੁਸਾਰ ਕੰਪਨੀ ਅਗਲੇ ਮਹੀਨੇ ਜੁਲਾਈ ਵਿਚ ਇਸ ਕਾਰ ਤੋਂ ਪਰਦਾ ਉਠਾ ਸਕਦੀ ਹੈ। ਇਸ ਤੋਂ ਜਲਦ ਬਾਅਦ ਇਸ ਕਾਰ ਨੂੰ ਲਾਂਚ ਕੀਤਾ ਜਾ ਸਕਦਾ ਹੈ।

ਇਹ ਕਾਰ ਭਾਰਤ ਵਿਚ XUV500 ਦਾ ਉਪਰਲਾ ਸੰਸਕਰਣ ਹੋਵੇਗਾ। ਮਹਿੰਦਰਾ ਐਕਸ. ਯੂ. ਵੀ.-700 ਦਾ ਮੁਕਾਬਲਾ ਟਾਟਾ ਸਫਾਰੀ, ਐੱਮ. ਜੀ. ਹੈਕਟਰ ਪਲੱਸ ਅਤੇ ਹੁੰਡਾਈ ਅਲਕਾਜ਼ਾਰ ਵਰਗੀਆਂ ਕਾਰਾਂ ਨਾਲ ਹੋਵੇਗਾ।

ਇਸ ਗੱਡੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ 15 ਲੱਖ ਰੁਪਏ ਦੀ ਰੇਂਜ ਵਿਚ ਲਾਂਚ ਕੀਤਾ ਜਾ ਸਕਦਾ ਹੈ। ਇਸ ਵਿਚ ਇਲੈਕਟ੍ਰਿਕ ਪਾਰਕਿੰਗ ਬ੍ਰੇਕਸ ਅਤੇ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ਏ. ਡੀ. ਏ. ਐੱਸ.) ਵਰਗੇ ਫ਼ੀਚਰ ਦੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ ਬਿਹਤਰ ਸੁਰੱਖਿਆ ਲਈ ਕੰਪਨੀ ਇਸ ਵਿਚ 6 ਏਅਰਬੈਗ, ਏ. ਬੀ. ਐੱਸ. ਦੇ ਨਾਲ ਈ. ਬੀ. ਡੀ., ਆਈ. ਐੱਸ. ਓ. ਐੱਫ. ਆਈ. ਐਕਸ. ਚਾਈਲਡ ਸੀਟ ਮਾਊਂਟ ਦੇ ਨਾਲ 4 ਡਿਸਕ ਬ੍ਰੇਕ ਦੇ ਸਕਦੀ ਹੈ। ਇਸ ਗੱਡੀ ਵਿਚ ਫੁਲ ਐੱਲ. ਈ. ਡੀ. ਹੈੱਡਲਾਈਟਸ, ਨਵੀਂ ਵੱਡੀ ਗ੍ਰਿਲ, ਡੇਅਟਾਈਮ ਰਨਿੰਗ ਐੱਲ. ਈ. ਡੀ. ਲਾਈਟਸ, ਸਪੋਰਟੀ ਅਲਾਇ ਵ੍ਹੀਲਸ ਅਤੇ ਹੋਰ ਕਾਫ਼ੀ ਕੁਝ ਦੇਖਣ ਨੂੰ ਮਿਲ ਸਕਦਾ ਹੈ।
 

Sanjeev

This news is Content Editor Sanjeev