ਮਹਿੰਦਰਾ ‘THAR’ ਦੀ ਜ਼ਬਰਦਸਤ ਮੰਗ, ਸਿਰਫ਼ 5 ਦਿਨਾਂ ’ਚ ਹੋਈ ਬੰਪਰ ਬੁਕਿੰਗ

10/07/2020 1:10:48 PM

ਆਟੋ ਡੈਸਕ– ਮਹਿੰਦਰਾ ਨੇ ਇਸੇ ਮਹੀਨੇ 2 ਅਕਤੂਬਰ ਨੂੰ ਆਪਣੀ ਪ੍ਰਸਿੱਧ ਆਫ-ਰੋਡ ਮਹਿੰਦਰਾ ਥਾਰ ਦਾ ਨਵਾਂ ਮਾਡਲ ਲਾਂਚ ਕੀਤਾ ਸੀ। ਇਸ ਕਾਰ ਨੂੰ ਭਾਰਤ ’ਚ ਭਰਮਾ ਹੁੰਗਾਰਾ ਮਿਲਿਆ ਹੈ। ਕਾਰ ਨੂੰ ਲਾਂਚ ਹੋਏ ਅਜੇ 5 ਦਿਨ ਹੀ ਹੋਏ ਹਨ ਅਤੇ ਕੰਪਨੀ ਨੇ ਐਲਾਨ ਕੀਤਾ ਹੈ ਕਿ ਹੁਣਤਕ ਥਾਰ ਦੀਆਂ 9,000 ਤੋਂ ਜ਼ਿਆਦਾ ਬੁਕਿੰਗਸ ਹੋ ਚੁੱਕੀਆਂ ਹਨ। ਕੰਪਨੀ ਨੇ ਲਾਂਚਿੰਗ ਤੋਂ ਬਾਅਦ 2 ਅਕਤੂਬਰ ਨੂੰ ਇਸ ਕਾਰ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਸੀ। 

36 ਹਜ਼ਾਰ ਤੋਂ ਵੱਧ ਪੁੱਛਗਿੱਛ
ਕੰਪਨੀ ਨੇ ਦੱਸਿਆ ਕਿ ਇਸ ਕਾਰ ਨੂੰ ਲੈ ਕੇ 36,000 ਤੋਂ ਵਾਧ ਪੁੱਛਗਿੱਛ ਕੀਤੀ ਗਈ ਹੈ। 3.5 ਲੱਖ ਤੋਂ ਵੱਧ ਲੋਕਾਂ ਨੇ ਵੈੱਬਸਾਈਟ ਵਿਜ਼ਟ ਕੀਤੀ ਹੈ। ਕੰਪਨੀ ਨੇ ਦੱਸਿਆ ਕਿ ਕਨਵਰਟੇਬਲ ਟਾਪ ਅਤੇ ਆਟੋਮੈਟਿਕ ਟਾਪ ਐਂਡ ਵੇਰੀਐਂਟ ਦੀ ਮੰਗ ਸਭ ਤੋਂ ਜ਼ਿਆਦਾ ਹੈ। 

ਜ਼ਬਰਦਸਤ ਹਨ ਨਵੀਂ ਥਾਰ ਦੇ ਫੀਚਰਜ਼
ਇਸ ਕਾਰ ’ਚ ਸੁਰੱਖਿਆ ਲਈ ਡਿਊਲ ਫਰੰਟ ਏਅਰਬੈਗ, ਏ.ਬੀ.ਐੱਸ., ਈ.ਬੀ.ਡੀ., ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ, ਇਲੈਕਟ੍ਰੋਨਿਕ ਸਟੇਬਿਲਿਟੀ ਪ੍ਰੋਗਰਾਮ ਰੋਲ ਓਵਰ ਮਿਟਿਗੇਸ਼ਨ, ਹਿਲ ਹੋਲਡ ਅਸਿਸਟ, ਹਿਲ ਡੀਸੈਂਟ ਕੰਟਰੋਲ ਵਰਗੇ ਸੁਰੱਖਿਆ ਫੀਚਰਜ਼ ਦਿੱਤੇ ਗਏ ਹਨ। ਕੰਪਨੀ ਨੇ ਇਸ ਕਾਰ ਦੀ ਕੀਮਤ ਦਾ ਐਲਾਨ ਅਜੇ ਨਹੀਂ ਕੀਤਾ। 

ਕੀਮਤ
2 ਅਕਤੂਬਰ ਯਾਨੀ ਮਹਾਤਮਾ ਗਾਂਧੀ ਜਯੰਤੀ ਦੇ ਮੌਕੇ ’ਤੇ ਸੈਕਿੰਡ ਜਨਰੇਸ਼ਨ ਮਹਿੰਦਰਾ ਥਾਰ 9.8 ਲੱਖ ਰੁਪਏ ਦੀ ਕੀਮਤ ’ਚ ਲਾਂਚ ਕੀਤੀ ਗਈ ਹੈ। ਉਥੇ ਹੀ ਇਸ ਕਾਰ ਦੇ ਟਾਪ ਮਾਡਲ ਦੀ ਕੀਮਤ 12.95 ਲੱਖ ਰੁਪਏ ਰੱਖੀ ਗਈ ਹੈ। 

Rakesh

This news is Content Editor Rakesh