THAR ਦੇ 71 ਸਾਲ ਪੂਰੇ ਹੋਣ ’ਤੇ ਆਨੰਦ ਮਹਿੰਦਰਾ ਨੇ ਕੀਤਾ ਇਹ ਟਵੀਟ

07/06/2020 12:04:07 PM

ਆਟੋ ਡੈਸਕ– ਮਹਿੰਦਰਾ ਦੀ ਐੱਸ.ਯੂ.ਵੀ. ਥਾਰ ਇਕ ਆਈਕਾਨਿਕ ਕਾਰ ਮੰਨੀ ਜਾਂਦੀ ਹੈ। ਇਸ ਨੂੰ 1949 ’ਚ ਲਾਂਚ ਕੀਤਾ ਗਿਆ ਸੀ। ਇਸ ਕਾਰ ਦੇ 71 ਸਾਲ ਪੂਰੇ ਹੋਣ ’ਤੇ ਕੰਪਨੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਕੁਝ ਪੁਰਾਣੀਆਂ ਤਸਵੀਰਾਂ ਵਿਖਾਈਆਂ ਗਈਆਂ ਹਨ। 

 

ਦੱਸ ਦੇਈਏ ਕਿ ਮਹਿੰਦਰਾ ਐਂਡ ਮਹਿੰਦਰਾ ਨੇ ਕਰੀਬ 1 ਸਾਲ ਪਹਿਲਾਂ ਇਸ ਕਾਰ ਦੇ ਸਿਗਨੇਚਰ ਐਡੀਸ਼ਨ ਨੂੰ ਲਾਂਚ ਕੀਤਾ ਸੀ। ਇਸ ਐਡੀਸ਼ਨ ਦੀਆਂ ਕੁਲ 700 ਇਕਾਈਆਂ ਹੀ ਤਿਆਰ ਕੀਤੀਆਂ ਗਈਆਂ ਸਨ ਜਿਸ ਦੀ ਸ਼ੁਰੂਆਤੀ ਕੀਮਤ 9.99 ਲੱਖ ਰੁਪਏ ਸੀ। 

ਨਵੀਂ ਥਾਰ ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ
ਕੰਪਨੀ ਨੈਕਸਟ ਜਨਰੇਸ਼ਨ ਥਾਰ ਨੂੰ ਹੁਣ ਬਾਜ਼ਾਰ ’ਚ ਉਤਾਰੇਗੀ ਜਿਸ ਦੀ ਲਾਂਚਿੰਗ ਕੋਰੋਨਾ ਮਹਾਮਾਰੀ ਕਾਰਨ ਟਾਲ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਤਿਉਹਾਰੀ ਸੀਜ਼ਨ ਦੇ ਨਜ਼ਦੀਕ ਲਾਂਚ ਕੀਤਾ ਜਾਵੇਗਾ। 


Rakesh

Content Editor

Related News