ਮਹਿੰਦਰਾ ਲਾਂਚ ਕਰਨ ਵਾਲੀ ਹੈ XUV 500 ਦਾ ਪੈਟਰੋਲ ਵੈਰੀਐਂਟ

02/20/2017 5:46:12 PM

ਜਲੰਧਰ- ਪ੍ਰਦੂਸ਼ਣ ਨੂੰ ਲੈ ਕੇ ਰੈਗੂਲੇਟਰੀ ਚੁਣੌਤੀਆਂ ਦੇ ਕਾਰਨ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਅਤੇ SUV ਦੀ ਮੰਗ ''ਚ ਕਮੀ ਦਰਜ ਕੀਤੀ ਗਈ ਹੈ।  ਇਸ ਕਮੀ ''ਤੇ ਧਿਆਨ ਦਿੰਦੇ ਹੋਏ ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਆਪਣੀ ਪ੍ਰਮੁੱਖ SUV XUV 500 ਦਾ ਪੈਟਰੋਲ ਵੈਰੀਐਂਟ ਅੱਗਲੇ ਵਿੱਤ ਸਾਲ ਦੀ ਪਹਿਲੀ ਤਿਮਾਹੀ ''ਚ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦਾ ਮੰਨਣਾ ਹੈ ਕਿ ਇਸ ਸੈਗਮੇਂਟ ''ਚ ਡੀਜ਼ਲ ਗੱਡੀਆਂ ਨੂੰ ਲੈ ਕੇ ਗਾਹਕਾਂ ਦੀ ਦਿਲਚਸਪੀ ਘੱਟ ਰਹੀ ਹੈ। ਇਸ ਤਰ੍ਹਾਂ ਕੰਪਨੀ ਪੈਟਰੋਲ ਇੰਜਨ ਦੇ ਨਾਲ ਇਸ ਦਮਦਾਰ SUV ਨੂੰ ਲੈ ਕੇ ਆਉਣਾ ਚਾਹੁੰਦੀ ਹੈ।
ਇਸ ਦੇ ਇਲਾਵਾ ਕੰਪਨੀ XUV500 ਦੀ ਮੰਗ ਨੂੰ ਦੇਖਦੇ ਹੋਏ ਆਪਣੇ ਲੋਕਪ੍ਰਿਅ ਸਕਾਰਪਿਓ ਮਾਡਲ ਦੇ ਪੈਟਰੋਲ ਵੈਰੀਐਂਟ ''ਤੇ ਵੀ ਧਿਆਨ ਦੇ ਰਹੀ ਹੈ। ਹਾਲਾਂਕਿ ਇਹ ਗਾਹਕਾਂ ਦੀ ਮੰਗ ''ਤੇ ਨਿਰਭਰ ਕਰੇਗਾ। ਇਸ ਦੇ ਇਲਾਵਾ ਕੰਪਨੀ ਇਕ ਹੋਰ SUV ''S201'' ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਵਿਕਾਸ 2018-19 ਦੀ ਦੂਜੀ ਛਮਾਹੀ ''ਚ ਕੰਪਨੀ ਦੀ ਦੱਖਣ ਕੋਰੀਆਈ ਇਕਾਈ ਸਾਂਗਯੋਂਗ ਦੇ ਤਿਵੋਲੀ ਪਲੇਟਫਾਰਮ ''ਤੇ ਕੀਤਾ ਜਾਵੇਗਾ।
ਨਿਵੇਸ਼ਕਾਂ ਨੂੰ ਲਿਖੇ ਪੱਤਰ ''ਚ ਮਹਿੰਦਰਾ ਅਤੇ ਮਹਿੰਦਰਾ ਨੇ ਕਿਹਾ ਕਿ XUV 500 ਦਾ ਪੈਟਰੋਲ ਵੈਰੀਐਂਟ ਵਿੱਤ ਸਾਲ 2017-18 ਦੀ ਪਹਿਲੀ ਤਿਮਾਹੀ ''ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਫਿਲਹਾਲ XUV 500 ਸਿਰਫ ਡੀਜ਼ਲ ਵੈਰੀਐਂਟ ''ਚ ਹੀ ਉਪਲੱਬਧ ਹੈ।