Auto Expo 2020: ਮਹਿੰਦਰਾ ਨੇ 8.25 ਲੱਖ ਰੁਪਏ ’ਚ ਲਾਂਚ ਕੀਤੀ eKUV100 ਇਲੈਕਟ੍ਰਿਕ ਕਾਰ

02/05/2020 6:01:19 PM

ਆਟੋ ਡੈਸਕ– ਮੀਡੀਆ ਈਵੈਂਟ ਦੇ ਨਾਲ ਭਾਰਤ ਦੇ ਸਭ ਤੋਂ ਵੱਡੇ ਆਟੋ ਸ਼ੋਅ ‘ਆਟੋ ਐਕਸਪੋ 2020’ ਦੀ ਸ਼ੁਰੂਆਤ ਹੋ ਚੁੱਕੀ ਹੈ। ਈਵੈਂਟ ਦੌਰਾਨ ਮਹਿੰਦਰਾ ਨੇ ਆਪਣੀ eKUV100 ਇਲੈਕਟ੍ਰਿਕ ਕਾਰ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 8.25 ਲੱਖ ਰੁਪਏ ਰੱਖੀ ਗਈ ਹੈ। ਇਸ ਕਾਰ ’ਚ 40 ਕਿਲੋਵਾਟ ਦੀ ਬੈਟਰੀ ਲੱਗੀ ਹੈ ਜੋ ਇਸ ਦੇ ਫਰੰਟ ਵ੍ਹੀਲਸ ਨੂੰ ਪਾਵਰ ਦਿੰਦੀ ਹੈ। ਇਸ ਬੈਟਰੀ ਨੂੰ 5 ਘੰਟੇ 45 ਮਿੰਟ ’ਚ ਫੁਲ ਚਾਰਜ ਕੀਤਾ ਜਾ ਸਕਦਾ ਹੈ। ਉਥੇ ਹੀ ਫਾਸਟ ਚਾਰਜਰ ਨਾਲ ਇਸ ਨੂੰ ਸਿਰਫ 45 ਮਿੰਟ ’ਚ ਫੁਲ ਚਾਰਜ ਕੀਤਾ ਜਾ ਸਕਦਾ ਹੈ। 

 

ਫੁਲ ਚਾਰਜ ’ਚ ਚੱਲੇਗੀ 150 ਕਿਲੋਮੀਟਰ
ਮਹਿੰਦਰਾ eKUV100 ਨੂੰ ਇਕ ਵਾਰ ਫੁਲ ਚਾਰਜ ਕਰਕੇ 150 ਕਿਲੋਮੀਟਰ ਦਾ ਰਸਤਾ ਤੈਅ ਕੀਤਾ ਜਾ ਸਕਦਾ ਹੈ। ਮਹਿੰਦਰਾ ਈਵੈਂਟ ਦੌਰਾਨ ਭਾਰਤ ’ਚ ਇਸ ਤੋਂ ਇਲਾਵਾ ਕਈ ਹੋਰ ਇਲੈਕਟ੍ਰਿਕ ਵ੍ਹੀਕਲਸ ਨੂੰ ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। 

PunjabKesari


Related News