ਭਾਰਤ ’ਚ ਲਾਂਚ ਹੋਈ ਸਭ ਤੋਂ ਸਸਤੀ Bolero, SUV ’ਚ ਮਿਲਣਗੇ ਸਾਰੇ ਬੇਸਿਕ ਫੀਚਰ

09/11/2020 4:59:38 PM

ਆਟੋ ਡੈਸਕ– ਮਹਿੰਦਰਾ ਨੇ ਆਪਣੀ ਪ੍ਰਸਿੱਧ ਐੱਸ.ਯੂ.ਵੀ. BS6 Mahindra Bolero ਦਾ ਸਸਤਾ ਬੇਸ ਮਾਡਲ B2 ਲਾਂਚ ਕਰ ਦਿੱਤਾ ਹੈ। ਨਵਾਂ B2 ਮਾਡਲ ਮੌਜੂਦਾ B4 ਮਾਡਲ ਨਾਲੋਂ 36,000 ਰੁਪਏ ਘੱਟ ਕੀਮਤ ’ਚ ਲਿਆਇਆ ਗਿਆ ਹੈ। ਹੁਣ ਮਹਿੰਦਰਾ ਬੋਲੈਰੋ ਦੇ ਕੁਲ ਮਿਲਾ ਕੇ 4 ਮਾਡਲ B2, B4, B6 ਅਤੇ B6(O) ਉਪਲੱਬਧ ਹੋਣਗੇ। ਮਹਿੰਦਰਾ ਬੋਲੈਰੋ ਦੇ B2 ਮਾਡਲ ਦੀ ਕੀਮਤ 7.64 ਲੱਖ ਰੁਪਏ ਹੈ। ਇਸ ਨਵੇਂ ਮਾਡਲ ਦੇ ਆਉਣ ਤੋਂ ਬਾਅਦ ਹੁਣ ਬੋਲੈਰੋ 7.64 ਲੱਖ ਰੁਪਏ ਤੋਂ 9.01 ਲੱਖ ਰੁਪਏ ਦੀ ਕੀਮਤ ’ਤੇ ਉਪਲੱਬਧ ਹੋਵੇਗੀ। 

ਮਾਡਲ ਦੇ ਹਿਸਾਬ ਨਾਲ ਕੀਮਤ- ਜੇਕਰ ਕੀਮਤ ਦੀ ਗੱਲ ਕਰੀਏ ਤਾਂ Mahindra Bolero B2 BS6 ਦੀ ਕੀਮਤ 7.64 ਲੱਖ ਰੁਪਏ, Bolero B4 BS6 ਦੀ ਕੀਮਤ 8.01 ਲੱਖ, Bolero B6 BS6 ਦੀ ਕੀਮਤ 8.66 ਲੱਖ ਅਤੇ Mahindra Bolero B6(O) BS6 ਦੀ ਕੀਮਤ 9.01 ਲੱਖ ਰੁਪਏ ਰੱਖੀ ਗਈ ਹੈ। 

ਮਹਿੰਦਰਾ ਬੋਲੈਰੋ B2 ਮਾਡਲ ’ਚ ਮਿਲਣਗੇ ਇਹ ਬੇਸਿਕ ਫੀਚਰ
B2 ਐਂਟਰੀ ਲੈਵਲ ਮਾਡਲ ’ਚ ਕੁਝ ਬੇਸਿਕ ਫੀਚਰਜ਼ ਮਿਲਣਗੇ। ਇਸ ਵਿਚ ਪਾਵਰ ਸਟੀਅਰਿੰਗ ਅਤੇ ਏਅਰ ਕੰਡੀਸ਼ਨਿੰਗ ਵਰਗੀਆਂ ਸੁਵਿਧਾਵਾਂ ਮੌਜੂਦ ਹਨ। ਇਨ੍ਹਾਂ ਤੋਂ ਇਲਾਵਾ ਡਰਾਈਵਰ ਸਾਈਡ ਏਅਰਬੈਗ, ਪਾਰਕਿੰਗ ਸੈਂਸਰ ਅਤੇ ਏ.ਬੀ.ਐੱਸ. ਵਰਗੇ ਫੀਚਰਜ਼ ਜ਼ਰੂਰੀ ਰੂਪ ਨਾਲ ਇਸ ਐੱਸ.ਯੂ.ਵੀ. ਦੇ ਸ਼ੁਰੂਆਤੀ ਮਾਡਲ ’ਚ ਜੋੜੇ ਗਏ ਹਨ। 

1.5 ਲੀਟਰ 3 ਸਿਲੰਡਲ ਇੰਜਣ
ਮਹਿੰਦਰਾ ਬੋਲੈਰੋ ਬੀ.ਐੱਸ.-6 ’ਚ 1.5 ਲੀਟਰ ਦਾ 3 ਸਿਲੰਡਰ ਡੀਜ਼ਲ ਇੰਜਣ ਲੱਗਾ ਹੈ ਜੋ 71 ਬੀ.ਐੱਚ.ਪੀ. ਦੀ ਪਾਵਰ ਅਤੇ 210 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸੇ ਇੰਜਣ ਦਾ ਇਸਤੇਮਾਲ ਕੰਪਨੀ ਆਪਣੀ ਮਹਿੰਦਰਾ ਟੀ.ਯੂ.ਵੀ. 300 ’ਚ ਵੀ ਕਰ ਰਹੀ ਹੈ। ਬੋਲੈਰੋ ’ਚ 5-ਸਪੀਡ ਮੈਨੁਅਲ ਗਿਅਰਬਾਕਸ ਨਾਲ 2-ਵ੍ਹੀਲ ਡਰਾਈਵ ਦਾ ਆਪਸ਼ ਵੀ ਮਿਲਦਾ ਹੈ। 

Rakesh

This news is Content Editor Rakesh