Mahindra Atom ਹੋਵੇਗੀ ਭਾਰਤ ਦੀ ਸਭ ਤੋਂ ਛੋਟੀ ਇਲੈਕਟ੍ਰਿਕ ਕਾਰ, 70 ਕਿ.ਮੀ. ਦੀ ਹੈ ਟਾਪ ਸਪੀਡ

07/07/2020 1:39:05 PM

ਆਟੋ ਡੈਸਕ– ਮਹਿੰਦਰਾ ਆਮ ਤੌਰ ’ਤੇ ਭਾਰਤ ’ਚ ਆਪਣੀਆਂ ਐੱਸ.ਯੂ.ਵੀ. ਕਾਰਾਂ ਨੂੰ ਲੈ ਕੇ ਜਾਣੀ ਜਾਂਦੀ ਹੈ। ਪਰ ਹੁਣ ਕੰਪਨੀ ਹਰ ਸੈਗਮੈਂਟ ’ਚ ਆਪਣੇ ਵਾਹਨ ਲਾਂਚ ਕਰਨ ’ਤੇਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ ’ਚ ਕੰਪਨੀ ਆਪਣੇ ਕੁਆਡਰੀਸਾਈਕਲ ‘Atom’ ਨੂੰ ਲਾਂਚ ਕਰਨ ਵਾਲੀ ਹੈ। ਹਾਲ ਹੀ ’ਚ ਇਸ ਨੂੰ ਭਾਰਤੀ ਸੜਕਾਂ ’ਤੇ ਅਜ਼ਮਾਇਸ਼ ਦੌਰਾਨ ਵੇਖਿਆ ਗਿਆ ਸੀ। 

PunjabKesari

ਇਕ ਵੈੱਬਸਾਈਟ ’ਚ ਛਪੀ ਰਿਪੋਰਟ ਮੁਤਾਬਕ, ਕੰਪਨੀ ਨੇ ਇਸ ਮਿੰਨੀ ਕਾਰ ’ਚ 15 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਦੀ ਵਰਤੋਂ ਕੀਤੀ ਹੈ। Mahindra Atom ਦੀ ਟਾਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ। ਇਸ ਵਿਚ 2-ਡੋਰ ਕੰਫ਼ੀਗਰੇਸ਼ਨ ਅਤੇ ਡਰਾਈਵਰ ਸਮੇਤ ਚਾਰ ਸੀਟਾਂ ਦਾ ਆਪਸ਼ ਹੈ। ਫਿਲਹਾਲ ਇਸ ਦੇ ਅਧਿਕਾਰਤ ਤੌਰ ’ਤੇ ਵ੍ਹੀਲ ਸਾਈਜ਼ ਦੀ ਪੁਸ਼ਟੀ ਨਹੀਂ ਕੀਤੀ ਗਈ। 

PunjabKesari

ਦੱਸ ਦੇਈਏ ਕਿ Mahindra Atom quadricycle ਭਾਰਤ ’ਚ ਲਾਂਚ ਹੋਣ ਤੋਂ ਬਾਅਦ Bajaj Qute ਨੂੰ ਜ਼ਬਰਦਸਤ ਟੱਕਰ ਦੇਵੇਗੀ। Bajaj Qute ਪੈਟਰੋਲ ਇੰਜਣ ਅਤੇ ਸੀ.ਐੱਨ.ਜੀ. ਨਾਲ ਵਿਕ ਰਹੀ ਹੈ ਪਰ Mahindra Atom ਨੂੰ ਇਲੈਕਟ੍ਰਿਕ ਅਵਤਾਰ ’ਚ ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ 12 ਤੋਂ 14 ਲੱਖ ਰੁਪਏ ਤਕ ਹੋ ਸਕਦੀ ਹੈ। 

PunjabKesari


Rakesh

Content Editor

Related News