ਭਾਰਤ 'ਚ ਮੇਡ ਇਨ ਇੰਡੀਆ iphone ਦੀ ਵਿਕਰੀ ਹੋਈ ਸ਼ੁਰੂ , ਜਾਣੋ ਕੀਮਤ

06/23/2017 12:45:44 PM

ਜਲੰਧਰ- ਅਮਰੀਕਾ ਦੀ ਦਿੱਗਜ਼ ਕੰਪਨੀ ਐਪਲ ਨੇ ਭਾਰਤ 'ਚ ਮੇਡ ਇਨ ਇੰਡੀਆ ਆਈਫੋਨ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ, ਜਦਕਿ ਟ੍ਰਾਇਲ ਰਨ ਦੇ ਤੌਰ 'ਤੇ ਇਹ ਵਿਕਰੀ ਕੀਤੀ ਜਾ ਰਹੀ ਹੈ। ਆਈਫੋਨ ਐੱਸ. ਈ. ਦੀ ਇਹ ਲਿਮਟਿਡ ਯੂਨਿਟਸ ਫਿਲਹਾਲ ਕੁਝ ਚੁਣੇ ਹੋਏ ਸਟੋਰਸ 'ਤੇ ਹੀ ਮਿਲਣਗੇ। ਇਨ੍ਹਾਂ ਦੀ ਕੀਮਤ 27,200 ਰੁਪਏ ਤਹਿ ਕੀਤੀ ਗਈ ਹੈ। ਭਾਰਤ 'ਚ ਮੈਨਿਊਫੈਕਚਰਿੰਗ ਦੀ ਸ਼ੁਰੂਆਤ ਕਰਨ ਤੋਂ ਬਾਅਦ ਐਪਲ ਨੇ ਇੱਥੇ ਅਸੈਂਬਲ ਕੀਤੇ ਗਏ ਆਈਫੋਨ ਦੀ ਵਿਕਰੀ ਸ਼ੁਰੂ ਕੀਤੀ ਗਈ ਹੈ।
ਸ਼ੂਰੁ ਹੋਈ ਵਿਕਰੀ -
ਐਪਲ ਨੇ ਕੁਝ ਦਿਨ ਪਹਿਲਾਂ ਇਕ ਬਿਆਨ 'ਚ ਕਿਹਾ ਸੀ ਕਿ ਕੰਪਨੀ ਬੈਂਗਲੂਰੁ 'ਚ ਆਈਫੋਨ ਐੱਸ. ਈ. ਦਾ ਪ੍ਰੋਡੈਕਸ਼ਨ ਸ਼ੁਰੂ ਕਰਨ ਜਾ ਰਹੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਆਈਫੋਨ ਐੱਸ. ਈ. ਦੀ ਭਾਰਤ 'ਚ ਵਿਕਰੀ ਸ਼ੁਰੂ ਹੋ ਚੁੱਕੀ ਹੈ। ਦੇਸ਼ ਦੇ ਕੁਝ ਚੁਣੇ ਹੋਏ ਸਟੋਰਸ 'ਤੇ ਹੀ ਇਹ 2 ਮਈ ਤੋਂ ਹੀ ਮਿਲਣਾ ਸ਼ੁਰੂ ਹੋ ਗਿਆ ਹੈ।
ਚੁਣੇ ਹੋਏ ਸਟੋਰਸ 'ਤੇ ਹੀ ਮਿਲੇਗਾ ਮੇਡ ਇਨ ਇੰਡੀਆ ਆਈਫੋਨ -
ਇਕ ਰਿਪੋਰਟਸ ਦੇ ਮੁਤਾਬਕ ਐਪਲ ਭਾਰਤ ਦੇ ਕੁਝ ਚੁਣੇ ਹੋਏ ਸਟੋਰਸ 'ਤੇ ਆਈਫੋਨ ਐੱਸ. ਈ. ਵੇਚ ਰਿਹਾ ਹੈ। ਇਸ ਫੋਨ ਨੂੰ ਭਾਰਤ 'ਚ ਹੀ ਅਸੈਂਬਲ ਕੀਤਾ ਗਿਆ ਹੈ। ਲਿਮਟਿਡ ਯੂਨਿਟਸ ਹੀ ਤਿਆਰ ਕੀਤੇ ਗਏ ਹਨ, ਕੰਪਨੀ ਵੱਲੋਂ ਹੁਣ ਤੱਕ ਵਿਕਰੀ ਨੂੰ ਲੈ ਕੇ ਕੋਈ ਵੀ ਬਿਆਨ ਜਾਰੀ ਨਹੀਂ ਹੋਇਆ ਹੈ। 
ਮੇਡ ਇਨ ਇੰਡੀਆ ਆਈਫੋਨ ਐੱਸ. ਈ। 32 ਜੀ. ਬੀ. ਸਟੋਰੇਜ ਕਪੈਸਿਟੀ ਨਾਲ ਆ ਰਿਹਾ ਹੈ। ਬਾਕਸ 'ਤੇ ਡਿਜ਼ਾਈਨ ਬਾਏ ਐੱਪਲ ਇਨ ਕੈਲੀਫੋਰਨੀਆਂ, ਅਸੈਂਬਲਡ ਇੰਡੀਆ ਲਿਖਿਆ ਗਿਆ ਹੈ। ਇਸ ਦੀ ਕੀਮਤ 27, 200 ਰੁਪਏ ਹੈ। ਇਕ ਰਿਪੋਰਟ ਦੇ ਮੁਤਾਬਕ ਬੈਂਗਲੂਰੁ 'ਚ ਆਈਫੋਨ ਐੱਸ. ਈ. ਦੀ ਮੈਨਿਊਫੈਕਚਰਿੰਗ ਅਪ੍ਰੈਲ 'ਚ ਸ਼ੁਰੂ ਹੋ ਗਈ ਸੀ। ਇਹ ਯੂਨਿਟ ਐਪਲ ਦੀ ਮੈਨਿਊਫੈਕਚਰਿੰਗ ਪਾਰਟਨਰ ਵਿਸਟ੍ਰੋਨ ਕਾਰਪ ਨੇ ਅਸੈਂਬਲ ਕੀਤਾ ਹੈ।