ਫੋਲਡੇਬਲ ਸਕਰੀਨਸ ਨਾਲ ਤਿਆਰ ਕੀਤਾ ਗਿਆ ਹੈਂਡਬੈਗ

05/15/2019 11:39:06 PM

ਗੈਜੇਟ ਡੈਸਕ—ਫੋਲਡੇਬਲ ਸਮਾਰਟਫੋਨ ਅਤੇ ਰੋਲੇਬਲ TVs ਤੋਂ ਬਾਅਦ ਹੁਣ ਫੋਲਡੇਬਲ ਸਕਰੀਨ ਵਾਲੇ ਹੈਂਡਬੈਗ ਨੂੰ ਤਿਆਰ ਕੀਤਾ ਗਿਆ ਹੈ। ਇਸ ਨੂੰ ਫਰਾਂਸ ਦੀ ਫੈਸ਼ਨ ਕੰਪਨੀ ਲੁਈਸ ਵੁਇਟਨ (Louis Vuitton) ਦੁਆਰਾ ਬਣਾਇਆ ਗਿਆ ਹੈ। ਕੰਪਨੀ ਨੇ ਦੱਸਿਆ ਕਿ ਹੈਂਡਬੈਗਸ 'ਤੇ ਫਲੈਕਸੀਬਲ ਡਿਸਪਲੇਜ਼ ਨੂੰ ਲਗਾਉਣ ਲਈ Royole ਕੰਪਨੀ ਨਾਲ ਸਾਂਝੇਦਾਰੀ ਕੀਤੀ ਗਈ ਹੈ। ਫਿਊਚਰ ਹੈਂਡਬੈਗਸ ਨੂੰ Canvas ਨਾਂ ਨਾਲ ਦੋ ਵੇਰੀਐਂਟਸ 'ਚ ਬਾਜ਼ਾਰ 'ਚ ਉਪਲੱਬਧ ਕੀਤਾ ਜਾਵੇਗਾ। ਇਨ੍ਹਾਂ 'ਚੋਂ ਇਕ ਵੇਰੀਐਂਟ 'ਚ ਸਿੰਗਲ ਡਿਸਪਲੇਅ ਲੱਗੀ ਹੋਵੇਗੀ ਉੱਥੇ ਦੂਜੇ ਵੇਰੀਐਂਟ 'ਚ ਡਿਊਲ ਡਿਸਪਲੇਅ ਲਗਾਈ ਗਈ ਹੈ।

ਫਲੈਕਸੀਬਲ AMOLED  ਡਿਸਪਲੇਅਜ਼
ਇਨ੍ਹਾਂ ਹੈਂਡਬੈਗਸ ਦੇ ਦੋ ਪ੍ਰੋਟੋਟਾਈਪ ਨੂੰ ਇਸ ਹਫਤੇ ਨਿਊਯਾਰਕ 'ਚ ਆਯੋਜਿਤ ਹੋਏ ਕਰੂਜ਼ 2020 ਰਨਵੇ ਸ਼ੋਅ (Cruise 2020 runway show) ਦੌਰਾਨ ਦਿਖਾਇਆ ਗਿਆ ਹੈ। ਇਨ੍ਹਾਂ 'ਚ 1920 x 1440 ਰੈਜੋਲਿਉਸ਼ਨ ਨੂੰ ਸਪੋਰਟ ਕਰਨ ਵਾਲੀ ਫਲੈਕਸੀਬਲ AMOLED ਡਿਸਪਲੇਅ ਲੱਗੀ ਹੈ ਜੋ ਕਲੈਰਿਟੀ 'ਚ ਵੀ ਕਾਫੀ ਬਿਹਤਰ ਹੈ।.

ਵੱਡੀ ਸਕਰੀਨ 'ਤੇ ਕਰ ਸਕੋਗੇ ਵੈੱਬ ਬ੍ਰਾਂਊਜਿੰਗ
ਲੁਈਸ ਵੁਇਟਨ ਕੰਪਨੀ ਨੇ ਦੱਸਿਆ ਕਿ ਇਨ੍ਹਾਂ ਹੈਂਡਬੈਗਸ ਨੂੰ ਬਣਾਉਣ ਦੇ ਪਿੱਛੇ ਦਾ ਆਈਡੀਆ ਸੀ ਕਿ ਤੁਸੀਂ ਆਪਣੇ ਸਮਾਰਟਫੋਨਸ ਨੂੰ ਇਸ ਦੇ ਨਾਲ ਹੀ ਕਨੈਕਟ ਕਰ ਇਸ ਦੀ ਵੱਡੀ ਸਕਰੀਨ 'ਤੇ ਵੈੱਬ ਬ੍ਰਾਂਊਜਿੰਗ ਕਰ ਸਕੋਗੇ। ਭਾਵ ਇਸ ਨੂੰ ਸਮਾਰਟਫੋਨ ਦੀ ਐਕਸਟੈਂਸ਼ਨ ਕਿਹਾ ਜਾ ਰਿਹਾ ਹੈ। ਕੰਪਨੀ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ 'ਚ ਇਨ੍ਹਾਂ ਹੈਂਡਬੈਗਸ 'ਤੇ ਵੈੱਬਬ੍ਰਾਂਊਜਰ ਚੱਲਦੇ ਦਿਖਾਇਆ ਗਿਆ ਹੈ।

ਪਹਿਲੀ ਵਾਰ ਬਣਾਇਆ ਗਿਆ ਫਲੈਕਸੀਬਲ ਡਿਸਪਲੇਅ ਵਾਲਾ ਬੈਗ
ਇਹ ਪਹਿਲੀ ਵਾਰ ਹੈ ਜਦ ਕਿਸੇ ਕੰਪਨੀ ਨੇ ਬੈਗ 'ਤੇ ਡਿਸਪਲੇਅ ਨੂੰ ਲਗਾਇਆ ਹੈ। ਲੁਈਸ ਵੁਇਟਨ ਦਾ ਕਹਿਣਾ ਹੈ ਕਿ ਇਨ੍ਹਾਂ ਬੈਗਸ 'ਤੇ ਡਿਸਪਲੇਅ ਲਗਾਉਣ 'ਤੇ ਕੰਪਨੀ ਨੂੰ ਕਾਫੀ ਫਾਇਦਾ ਹੋਵੇਗਾ। ਕੰਪਨੀ ਇਨ੍ਹਾਂ ਬੈਗਸ ਨੂੰ ਅਜਿਹੀ ਕੀਮਤ 'ਤੇ ਵੇਚੇਗੀ ਜਿਸ ਨਾਲ ਇਨ੍ਹਾਂ ਸਕਰੀਨਸ ਦੀ ਕੀਮਤ ਨੂੰ ਪੂਰਾ ਕਰ ਲਿਆ ਜਾਵੇ। ਫਿਲਹਾਲ ਕੰਪਨੀ ਨੇ ਇਸ ਦੀ ਅਸਲ ਕੀਮਤ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

Karan Kumar

This news is Content Editor Karan Kumar