Logitech ਨੇ ਭਾਰਤ ’ਚ ਲਾਂਚ ਕੀਤਾ ਨਵਾਂ ਵਾਇਰਲੈੱਸ ਕੀਬੋਰਡ ਤੇ ਮਾਊਸ
07/07/2021 4:25:11 PM
ਗੈਜੇਟ ਡੈਸਕ– ਲੌਜੀਟੈੱਕ ਨੇ ਆਪਣੇ ਨਵੇਂ ਵਾਇਰਲੈੱਸ ਕੀਬੋਰਡ ਅਤੇ ਮਾਊਸ ਦੇ ਕੰਬੋ ਪੈਕ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Logitech MK470 ਨੂੰ ਕੰਪਨੀ ਦੋ ਰੰਗਾਂ (ਗ੍ਰੇਫਾਈਟ ਅਤੇ ਆਫ ਵਾਈਟ) ’ਚ ਲੈ ਕੇ ਆਈ ਹੈ ਅਤੇ ਇਸ ਦੀ ਕੀਮਤ 4,995 ਰੁਪਏ ਰੱਖੀ ਗਈ ਹੈ। ਕੰਪਨੀ ਇਸ ਦੇ ਮਾਊਸ ’ਚ ਦਿੱਤੀ ਜਾ ਰਹੀ ਬੈਟਰੀ ’ਤੇ 18 ਮਹੀਨਿਆਂ ਦੀ ਅਤੇ ਕੀਬੋਰਡ ਲਈ 36 ਮਹੀਨਿਆਂ ਦੀ ਵਾਰੰਟੀ ਦੇ ਰਹੀ ਹੈ।
ਇਸ ਕੀਬੋਰਡ ’ਚ 12 ਫੰਕਸ਼ਨ ਕੀਜ਼ ਮਿਲਦੀਆਂ ਹਨ, ਹਾਲਾਂਕਿ ਐਰੋ ਕੀਜ਼ ਇਕ ਅਲੱਗ ਲੋਕੇਸ਼ਨ ’ਤੇ ਦਿੱਤੀਆਂ ਗਈਆਂ ਹਨ। ਕੀਬੋਰਡ ਦਾ ਕੁੱਲ ਭਾਰ 558 ਗ੍ਰਾਮ ਹੈ। ਮਾਊਸ ’ਚ ਹਾਈ ਪ੍ਰਿਜ਼ੀਸ਼ਨ ਆਪਟਿਕਲ ਟ੍ਰੈਕਿੰਗ ਅਤੇ 1000 ਡੀ.ਪੀ.ਆਈ. ਦਾ ਸੈਂਸਰ ਮਿਲਦਾ ਹੈ। ਇਸ ਮਾਊਸ ’ਚ ਤਿੰਨ ਬਟਨ ਅਤੇ ਇਕ ਸਕਰੋਲਰ ਦਿੱਤਾ ਗਿਆ ਹੈ। ਮਾਊਸ ’ਚ AA ਬੈਟਰੀ ਦਾ ਇਸਤੇਮਾਲ ਹੁੰਦਾ ਹੈ। ਇਸ ਮਾਊਸ ਦਾ ਬਾਰ 100 ਗ੍ਰਾਮ ਹੈ। Logitech MK470 ਦਾ ਇਸਤੇਮਾਲ ਵਿੰਡੋਜ਼ 10, 8, 7 ਅਤੇ ਇਸ ਤੋਂ ਪਹਿਲਾਂ ਦੇ ਆਪਰੇਟਿੰਗ ਸਿਸਟਮ ’ਚ ਵੀ ਕੀਤਾ ਜਾ ਸਕਦਾ ਹੈ।