ਲਾਕਡਾਊਨ ਨੇ ਬਦਲਿਆ ਇੰਟਰਨੈਟ ਦਾ ਟ੍ਰੈਂਡ, ਮੋਬਾਈਲ ਐਪਸ ਦੀ ਬਜਾਏ ਵੈਬਸਾਈਟਸ ’ਤੇ ਵਧੇ ਯੂਜ਼ਰਸ

04/09/2020 3:44:08 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਨ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਘਰਾਂ ਵਿਚ ਹੈ। ਦਫਤਰਾਂ ਤੋਂ ਲੈ ਕੇ ਸਕੂਲ-ਕਾਲਜ ਤਕ ਸਭ ਕੁਝ ਬੰਦ ਹੈ। ਅਜਿਹੇ ’ਤੇ ਹਫਤਿਆਂ ਤੋਂ ਆਪਣੇ ਘਰਾਂ ਵਿਚ ਬੈਠੇ ਲੋਕ ਇੰਟਰਨੈਟ ’ਤੇ ਆਪਣਾ ਜ਼ਿਆਦਾ ਸਮਾਂ ਬਿਤਾ ਰਹੇ ਹਨ। ਆਨਲਾਈਨ ਡਾਟਾ ਪ੍ਰੋਵਾਈਡਰਜ਼ ਸਿਮਿਲਰ ਵੈਬ ਅਤੇ ਏਪਟੋਪੀਆ ਮੁਤਾਬਕ ਮਹਾਮਾਰੀ ਫੈਲਣ ਤੋਂ ਬਾਅਦ ਇੰਟਰਨੈਟ ਯੂਸੇਜ ਵਿਚ ਵੱਡਾ ਬਦਲਾਅ ਆਇਆ ਹੈ। 

CDC ਦੀ ਵੈਬਸਾਈਟ ਨੇ ਵੱਡੀ ਨਿਊਜ਼ ਵੈਬਸਾਈਟ ਨੂੰ ਪਛਾੜਿਆ

ਐਨਾਲਿਸਿਸ ਮੁਤਾਬਕ ਅਮਰੀਕੀ ਸੈਂਟਰਸ ਫਾਰ ਡਿਸੀਜ਼ ਕੰਟ੍ਰੋਲ ਪ੍ਰਿਵੈਂਸ਼ਨ (ਸੀ. ਡੀ. ਸੀ.) ਨੇ ਲੋਕ ਪ੍ਰਸਿੱਧੀ ਦੇ ਮਾਮਲੇ ਵਿਚ ਕਈ ਵੱਡੀਆਂ ਨਿਊਜ਼ੀ ਵੈਬਸਾਈਟਸ ਨੂੰ ਪਿੱਛੇ ਛੱਡ ਦਿੱਤਾ ਹੈ। ਕੋਰੋਨਾ ਵਾਇਰਸ ਸਰਚਿੰਗ ਕਾਰਨ ਸੀ. ਡੀ. ਸੀ. ਦੇ ਹੋਮ ਪੇਜ਼ ’ਤੇ ਔਸਤ ਯੂਜ਼ਰ ਟ੍ਰੈਫਿਕ ਇਕ ਕਰੋੜ ਤੋਂ ਜ਼ਿਆਦਾ ’ਤੇ ਪਹੁੰਚ ਗਿਆ, ਜਦਿਕ ਵਿਕੀਪੀਡੀਆ ਦੇ ਅੰਕੜੇ ਲਗਾਤਾਰ ਡਿੱਗ ਰਹੇ ਹਨ।

ਮੋਬਾਈਲ ਤੋਂ ਹੱਟ ਕੇ ਵੈਬਸਾਈਟਸ ’ਤੇ ਜ਼ਿਆਦਾ ਐਕਟਿਵ ਹੋ ਰਹੇ ਯੂਜ਼ਰਸ 

ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਸਿਰਫ ਇੰਟਰਨੈਟ ਯੂਸੇਜ ਵਿਚ ਵਾਧਾ ਨਹੀਂ ਹੋਇਆ ਹੈ। ਯੂਜ਼ਰਸ ਨੇ ਇੰਟਰਨੈਟ ਵਰਤੋਂ ਦਾ ਤਰੀਕਾ ਵੀ ਬਦਲ ਲਿਆ ਹੈ। ਲੋਕ ਫੋਨ ਤੋਂ ਜ਼ਿਆਦਾ ਵੈਬਸਾਈਟ ’ਤੇ ਸ਼ਿਫਟ ਹੋ ਰਹੇ ਹਨ। 15 ਫਰਵਰੀ ਤੋਂ 24 ਮਾਰਚ ਦੇ ਅੰਕੜਿਆਂ ਦੇ ਆਧਾਰ ’ਤੇ ਤਿਆਰ ਇਸ ਰਿਪੋਰਟ ਮੁਤਾਬਕ facebook.com ਦਾ ਰੋਜ਼ਾਨਾ ਟ੍ਰੈਫਿਕ 12 ਕਰੋੜ ਤੋਂ ਵੱਧ ਕੇ 17 ਕਰੋੜ ਹੋਇਆ, ਜਦਕਿ ਐਪ ’ਤੇ ਸਰਿਫ 1.1 ਫੀਸਦੀ ਯੂਜ਼ਰ ਵਧੇ। ਇਸ ਤੋਂ ਇਲਾਵਾ Netflix.com ਦੇ ਟ੍ਰੈਫਿਕ ਵਿਚ 16 ਫੀਸਦੀ ਦਾ ਵਾਧਾ ਹੋਇਆ, ਉੱਥੇ ਹੀ ਐਪ ’ਤੇ ਸਿਰਫ 0.3 ਫੀਸਦੀ ਯੂਜ਼ਰ ਵਧੇ। ਨਾਲ ਹੀ YouTube.com ਦਾ ਟ੍ਰੈਫਿਕ 15.3 ਫੀਸਦੀ  ਵਧਿਆ। ਜਦਕਿ ਐਪ ’ਤੇ ਕੰਪਨੀ ਨੂੰ 4.5 ਫੀਸਦੀ ਦਾ ਨੁਕਸਾਨ ਹੋਇਆ ਹੈ।

ਸੋਸ਼ਲ ਮੀਡੀਆ ਦਾ ਟ੍ਰੈਂਡ ਵੀ ਬਦਲਿਆ

ਘਰ ਵਿਚ ਖਾਲੀ ਸਮਾਂ ਬਿਤਾ ਰਹੇ ਲੋਕਾਂ ਦਾ ਧਿਆਨ ਸੋਸ਼ਲ ਮੀਡੀਆ ਤੋਂ ਹਟ ਕੇ ਵੀਡੀਓ ਕਾਲਿੰਗ ’ਤੇ ਵੀ ਵਧਿਆ ਹੈ। ਲਾਕਡਾਊਨ ਦੇ ਸਮੇਂ ਵਿਚ ਵੀਡੀਓ ਕਾਲਿੰਗ ਸੇਵਾਵਾਂ ਵਿਚ ਕਾਫੀ ਉਛਾਲ ਆਇਆ ਹੈ। ਗੂਗਲ ਡੂਓ, ਹਾਊਸ ਪਾਰਟੀ ਵਰਗੀਆਂ ਐਪਸ ਅਤੇ Nextdoor.com ’ਤੇ ਯੂਜ਼ਰ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਹਨ। ਇਹ ਵੀਡੀਓ ਕਾਲਿੰਗ ਸੇਵਾਵਾਂ ਗਰੁਪ ਕਾਲ ਦੇ ਨਾਲ ਹੀ ਦੋਸਤਾਂ ਦੇ ਨਾਲ ਗੇਮਸ ਅਤੇ ਚੈਟ ਦੀ ਸਹੂਲਤ ਵੀ ਦਿੰਦੀ ਹੈ। 

ਵੱਧ ਰਹੇ ਯੂਜ਼ਰਸ ਕਾਰਨ ਕੰਪਨੀਆਂ ਨੇ ਬਦਲੀ ਆਪਣੀ ਪਾਲਿਸੀ
ਲਾਕਡਾਊਨ ਵਿਚ ਸਕੂਲ ਕਾਲਜ ਤਾਂ ਬੰਦ ਹਨ ਪਰ ਨਾਲ ਹੀ ਆਫਿਸ ਐਮਪਲਾਇਜ ਨੂੰ ਵੀ ਵਰਕ ਫ੍ਰਾਮ ਹੋਮ ਦਿੱਤਾ ਗਿਆ ਹੈ। ਅਜਿਹੇ ’ਤੇ ਪੜਾਈ ਅਤੇ ਸਕੂਲ ਏਸਾਈਨਮੈਂਟਸ ਦੇ ਲਈ ਗੂਗਲ ਕਲਾਸਰੂਮ ’ਤੇ ਟ੍ਰੈਫਿਕ ਵਧਿਆ ਹੈ। ਉੱਥੇ ਹੀ ਦਫਤਰੀ ਕੰਮ ਲਈ ਲੋਕ ਜੂਮ, ਗੂਗਲ ਹੈਂਗਆਊਟਸ ਅਤੇ ਮਾਈਕ੍ਰੋਸਾਫਟ ਟੀਮ ਦੀ ਵਰਤੋਂ ਕਰ ਰਹੇ ਹਨ। ਲਗਾਤਾਰ ਵੱਧ ਰਹੇ ਯੂਜ਼ਰਸ ਕਾਰਨ ਕੰਪਨੀਆਂ ਨੂੰ ਆਪਣੀ ਪ੍ਰਾਈਵਸੀ ਪਾਲਿਸੀ ਵਿਚ ਵੀ ਬਦਲਾਅ ਕਰਨਾ ਪੈ ਰਿਹਾ ਹੈ।

ਵੀਡੀਓ ਗੇਮਸ ਨੂੰ ਫਾਇਦਾ, ਈਵੈਂਟ ਟਲਣ ਨਾਲ ਸਪੋਰਟਸ ਨੂੰ ਨੁਕਸਾਨ
ਕੋਰੋਨਾ ਮਹਾਮਾਰੀ ਕਾਰਨ ਕਈ ਵੱਡੀਆਂ ਖੇਡ ਪ੍ਰਤੀਯੋਗਿਤਾਵਾਂ ਟਾਲ ਦਿੱਤੀਆਂ ਗਈਆਂ ਹਨ। ਅਜਿਹੇ ’ਚੇ ਸਪੋਰਟਸ ਨੂੰ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ ਵੀਡੀਓ ਗੇਮਸ ਦੀ ਪ੍ਰਸਿੱਧੀ ਵੱਧੀ ਹੈ। ਰਿਪੋਰਟ ਮੁਤਾਬਕ, ESPN.com ਦਾ ਯੂਜ਼ਰ ਟ੍ਰੈਫਿਕ 40 ਫੀਸਦੀ ਤਕ ਘੱਟ ਹੋਇਆ ਹੈ। ਜਦਕਿ ਵੀਡੀਓ ਗੇਮ ਸਟ੍ਰੀਮਿੰਗ ਸਾਈਟ ਟਵਿਚ ਟੀ. ਵੀ. ਦੇ ਟ੍ਰੈਫਿਕ ਵਿਚ 19 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਉੱਥੇ ਹੀ ਵੀਡੀਓ ਮੇਕਿੰਗ ਅਤੇ ਸ਼ੇਅਰਿੰਗ ਐਪ ਟਿਕਟਾਕ ਦੇ ਯੂਜ਼ਰਸ ਵਿਚ ਵੀ ਵਾਧਾ ਹੋਇਆ ਹੈ।

Ranjit

This news is Content Editor Ranjit