ਲਾਂਚ ਤੋਂ ਪਹਿਲਾਂ ਲੀਕ ਹੋਈ Meizu M6 Note ਸਮਾਰਟਫੋਨ ਦੀ ਲਾਈਵ ਇਮੇਜ਼

08/23/2017 1:41:11 PM

ਜਲੰਧਰ- ਰਿਪੋਰਟ ਅਨੁਸਾਰ ਫੋਨ ਨਿਰਮਾਤਾ ਕੰਪਨੀ ਮਿਜ਼ੂ ਅੱਜ ਚੀਨ 'ਚ ਨਵਾਂ ਸਮਾਰਟਫੋਨ ਮਿਜ਼ੂ ਐੱਮ6 ਨੋਟ ਲਾਂਚ ਕਰ ਸਕਦੀ ਹੈ। ਜਿਸ ਬਾਰੇ 'ਚ ਕੁਝ ਸਮੇਂ ਤੋਂ ਲੀਕ ਖਬਰਾਂ ਅਤੇ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਹੁਣ ਕੰਪਨੀ ਵੱਲੋਂ ਆਫਿਸ਼ੀਅਲ ਐਲਾਨ ਤੋਂ ਪਹਿਲਾਂ ਇਸ ਸਮਾਰਟਫੋਨ ਦੀ ਇਮੇਜ਼ ਲੀਕ ਹੋਈ ਹੈ। ਜਿਸ 'ਚ ਇਸ ਸਮਾਰਟਫੋਨ ਨੂੰ ਗੈਲੋਰੀ ਲੁੱਕ 'ਚ ਦਿਖਾਇਆ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ RMB 1,599 ਲਗਭਗ 15,200 ਰੁਪਏ ਹੋ ਸਕਦੀ ਹੈ। 
ਮਿਜ਼ੂ ਐੱਮ6 ਨੋਟ ਕੰਪਨੀ ਦੇ ਪਿਛਲੇ ਸਮਾਰਟਫੋਨ ਮਿਜ਼ੂ ਮੀ5 ਨੋਟ ਦਾ ਹੀ ਸਫਲ ਵੇਰੀਐਂਟ ਹੈ। ਚੀਨੀ ਕੰਪਨੀ ਵੱਲੋਂ ਇਸ ਬਾਰੇ 'ਚ ਖੁਲਾਸਾ ਕੀਤਾ ਗਿਆ ਹੈ ਕਿ ਐੱਮ6 ਨੋਟ ਕੰਪਨੀ ਦਾ ਪਹਿਲਾ ਸਮਾਰਟਫੋਨ ਹੋਵੇਗਾ, ਜਿਸ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਕ ਰਿਪੋਰਟ ਅਨੁਸਾਰ ਐੱਮ6 ਨੋਟ ਗਲੋਬਲ ਲਾਈਸੈਂਸ ਡੀਲ ਦੇ ਅੰਤਰਗਤ ਕਵਾਲਕਮ ਸਨੈਪਡ੍ਰੈਗਨ 'ਤੇ ਪੇਸ਼ ਹੋ ਸਕਦਾ ਹੈ।
ਇਸ ਸਮਾਰਟਫੋਨ 'ਚ ਰਿਅਲ ਪੈਨਲ 'ਚ ਦਿੱਤੇ ਗਏ ਡਿਊਲ ਕੈਮਰੇ ਨਾਲ ਹੀ ਉੱਪਰ ਵੱਲ ਕਵਾਡ ਐੱਲ. ਈ. ਡੀ. ਫਲੈਸ਼ ਸਥਿਤ ਹੈ। ਇਸ ਸਮਾਰਟਫੋਨ 'ਚ ਸੱਜੇ ਪਾਸੇ ਪੈਨਲ 'ਚ ਵਾਲਿਊਮ ਰਾਕਰ ਅਤੇ ਪਾਵਰ ਬਟਨ ਦਿੱਤੇ ਗਏ ਹਨ, ਜਦਕਿ ਨਵੀਚੇ 3.5 ਐੱਮ. ਐੱਮ. ਆਡਿਓ ਜੈਕ, ਯੂ. ਐੱਸ. ਬੀ. ਟਾਈ. ਪੀ. ਸੀ ਪੋਰਟ ਅਤੇ ਸਪੀਕਰ ਗ੍ਰਿਲ ਮੌਜੂਦ ਹੈ। ਇਸ ਤੋਂ ਇਲਾਵਾ ਇਸ 'ਚ 5.2 ਇੰਚ ਦੀ ਫੁੱਲ  ਐੱਚ. ਡੀ ਡਿਸਪਲੇਅ ਹੋਵੇਗੀ।
ਹਾਲ ਹੀ 'ਚ ਗੀਕਬੈਂਚ ਸਾਈਟ 'ਤੇ ਲਿਸਟ ਹੋਇਆ ਸੀ, ਜਿਸ ਅਨੁਸਾਰ ਇਹ ਕਵਾਲਕਮ ਸਨੈਪਡ੍ਰੈਗਨ 625 ਚਿੱਪਸੈੱਟ 'ਤੇ ਪੇਸ਼ ਹੋਵੇਗਾ। ਇਸ 'ਚ 4 ਜੀ. ਬੀ. ਰੈਮ ਹੋਵੇਗੀ, ਜਦਕਿ ਕੁਝ ਹੋਰ ਰਿਪੋਟਰਸ ਦੇ ਮੁਤਾਬਕ ਇਸ 'ਚ 4 ਜੀ. ਬੀ. ਰੈਮ ਹੋ ਸਕਦੀ ਹੈ। ਇਹ ਸਮਾਰਟਫੋਨ ਦੋ ਸਟੋਰੇਜ ਵੇਰੀਐਂਟ 'ਚ ਲਾਂਚ ਹੋ ਸਕਦਾ ਹੈ। ਜਿਸ 'ਚ ਇਕ 32 ਜੀ. ਬੀ. ਅਤੇ ਦੂਜਾ 64 ਜੀ. ਬੀ. ਸਟੋਰੇਜ ਵੇਰੀਐਂਟ ਹੋਵੇਗਾ। ਨਾਲ ਹੀ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਵੀ ਉਪਲੱਬਧ ਹੋਵੇਗਾ। ਕੰਪਨੀ ਇਸ ਨੂੰ ਐਂਡ੍ਰਾਇਡ ਨੂਗਟ ਆਧਰਿਤ Meizu Flyme ਓ. ਐੱਸ. 'ਤੇ ਪੇਸ਼ ਕਰੇਗੀ।